ਮੁੱਖ ਮੰਤਰੀ ਮਾਨ ਨੇ ਜਲੰਧਰ ਦੇ ਵੇਰਕਾ ਮਿਲਕ ਪਲਾਂਟ ’ਚ ਮਸ਼ੀਨਰੀ ਦਾ ਕੀਤਾ ਉਦਘਾਟਨ
(ਸੱਚ ਕਹੂੰ ਨਿਊਜ਼) ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੌਰੇ ’ਤੇ ਹਨ। ਭਗਵੰਤ ਮਾਨ ਨੇ ਅੱਜ ਜਲੰਧਰ ਦੇ ਵੇਰਕਾ ਮਿਲਕ ਪਲਾਂਟ ਵਿੱਚ ਨਵੇਂ ਆਟੋਮੈਟਿਕ ਪਲਾਂਟ ਵਿੱਚ ਮਸ਼ੀਨਰੀ ਦਾ ਉਦਘਾਟਨ ਕੀਤਾ। (Jalandhar News) ਹੁਣ ਇਸ ਪਲਾਂਟ ਦੀ ਦੁੱਧ ਸੰਭਾਲਣ ਦੀ ਸਮਰੱਥ 1.25 ਲੱਖ ਤੋਂ ਵੱਧ 6 ਲੱਖ ਲੀਟਰ ਹੋ ਗਈ ਹੈ। ਜਿਸ ਨਾਲ ਵੇਰਕਾ ਮਿਲਕ ਪਲਾਂਟ ਦਾ ਹੁਣ ਹੋਰ ਵਿਕਾਸ ਹੋਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਜਲੰਧਰ ਦੀ ਬਸਤੀ ਦਾਿਨਸ਼ਮੰਦਾਂ ਵਿਖੇ ਇੱਕ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਬਿਲਬਿੰਡ ਦਾ ਉਦਘਾਟਨ ਕੀਤਾ। ਇਹ ਸਕੂਲ ਦੀ ਬਿਲਡਿੰਗ ਬਿਲਕੁਲ ਨਵੀਂ ਤਕਨੀਕ ਦੀ ਹੈ।
ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਲੋਕਪ੍ਰਿਅਤਾ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ ਅੰਮ੍ਰਿਤਪਾਲ, ਵੱਡਾ ਖੁਲਾਸਾ
ਨਵੀਂ ਬਿਲਡਿੰਗ ਦੇ ਉਦਘਾਟਨ ’ਤੇ ਸਕੂਲ ਦਾ ਸਟਾਫ ਵੀ ਮੌਜੂਦ ਸੀ। ਇਸ ਤੋਂ ਇਲਾਮ ਮੁੱਖ ਮੰਤਰੀ ਨੇ ਲੈਦਰ ਕੰਪਲੈਕਸ ਦੀਆਂ ਸੜਕਾਂ ਤੇ ਲਾਈਟਾਂ ਦਾ 5 ਕਰੋੜ ਦੀ ਲਾਗਤਨ ਨਾਲ ਨਵੀਂਨੀਕਰਨ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਜਲੰਧਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਪਾਜੰਬ ਤਰੱਕੀ ਦੀ ਰਾਹ ’ਤੇ ਹੈ। ਜਲੰਧਰ ਨੂੰ ਸ਼ੀਸੇ ਵਾਂਗ ਚਮਕਾ ਦੇਵਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।