ਕਾਂਗਰਸ ਨੇ ਦੋ ਸੂਬਿਆਂ ‘ਚ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਕਰ ਦਿੱਤਾ
ਨਵੀਂ ਦਿੱਲੀ |(Farmers)
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਸਾਢੇ ਚਾਰ ਸਾਲਾਂ ਦੌਰਾਨ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕੀਤਾ ਹੈ ਜਦੋਂਕਿ ਉਨ੍ਹਾਂ ਦੀ ਪਾਰਟੀ ਨੇ ਤਿੰਨ ਸੂਬਿਆਂ ‘ਚ ਸਰਕਾਰ ਬਣਾਉਣ ਦੇ ਛੇ ਘੰਟਿਆਂ ਅੰਦਰ ਕਰਜ਼ਾ ਮਾਫ ਕਰਕੇ ਵਿਖਾਇਆ ਹੈ ਰਾਹੁਲ ਗਾਂਧੀ ਨੇ ਅੱਜ ਸੰਸਦ ਭਵਨ ਕੈਂਪਸ ‘ਚ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਮੋਦੀ ਸਰਕਾਰ ਨੇ ਸਿਰਫ ਚੁਣੀਂਦਾ ਉਦਯੋਗਪਤੀਆਂ ਦਾ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਹੈ ਜਦੋਂਕਿ ਕਿਸਾਨ ਦਾ ਇੱਕ ਰੁਪਏ ਦਾ ਕਰਜ਼ਾ ਵੀ ਮਾਫ ਨਹੀਂ ਕੀਤਾ ਗਿਆ ਉਨ੍ਹਾਂ ਨੇ ਦੋਸ਼ ਲਾਇਆ ਕਿ ਮੋਦੀ ਕਿਸਾਨਾਂ ਦਾ ਨਹੀਂ, ਸਿਰਫ ਚੁਣੀਂਦਾ ਉਦਯੋਗਪਤੀਆਂ ਦਾ ਹਿੱਤ ਕਰਦੇ ਹਨ ਇਸ ਲਈ ਉਨ੍ਹਾਂ ਨੇ ਅਨਿਲ ਅੰਬਾਨੀ ਦੇ 45,000 ਕਰੋੜ ਰੁਪਏ ਤਾਂ ਮਾਫ ਕਰ ਦਿੱਤਾ, ਪਰ ਕਿਸਾਨਾਂ ‘ਤੇ ਧਿਆਨ ਨਹੀਂ ਦਿੱਤਾ