ਵਿਰਾਸਤ ਸਬੰਧੀ ਟਕਰਾਅ ਨੂੰ ਦੂਰ ਕਰਨ ਦਾ ਤਰੀਕਾ

ਵਿਰਾਸਤ ਸਬੰਧੀ ਟਕਰਾਅ ਨੂੰ ਦੂਰ ਕਰਨ ਦਾ ਤਰੀਕਾ

ਸਮਾਰਕਾਂ ਜਾਂ ਪੂਜਾ ਅਸਥਾਨਾਂ ’ਤੇ ਧੱਕੇ ਨਾਲ ਕਬਜ਼ਾ ਕਰਨ, ਉਨ੍ਹਾਂ ਦੇ ਮੁੜ-ਨਿਰਮਾਣ ਜਾਂ ਉਨ੍ਹਾਂ ਢਾਹੁਣ ਬਾਰੇ ਲੋਕਾਂ ਦੀਆਂ ਭਾਵਨਾਵਾਂ ਭੜਕ ਰਹੀਆਂ ਹਨ, ਖਦਸ਼ੇ ਵਧ ਰਹੇ ਹਨ ਅਤੇ ਸਮਾਜਿਕ ਅਤੇ ਆਰਥਿਕ ਬੇਯਕੀਨੀ ਵਧ ਰਹੀ ਹੈ ਸਿਰਫ਼ ਸੁਹਿਰਦਤਾ ਹੀ ਭਾਰਤ ਦੀ ਖੁਸ਼ਹਾਲੀ ਨੂੰ ਵਧਾ ਸਕਦੀ ਹੈ ਕੀ ਸਾਨੂੰ ਆਪਣੀ ਵਿਰਾਸਤ ਦੀ ਸੰਭਾਲ ਲਈ ਸੁਹਿਰਦਤਾ ਦਾ ਨਿਰਮਾਣ ਨਹੀਂ ਕਰਨਾ ਚਾਹੀਦਾ ਜੋ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਹੋਵੇl

ਭਾਰਤ ਨੂੰ ਆਪਣੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਅਤੇ ਇਤਿਹਾਸਕ ਪ੍ਰਕਿਰਿਆ ਦੀ ਸੁਰੱਖਿਆ ਲਈ ਸੁਹਿਰਦਤਾ ਦੀ ਜ਼ਰੂਰਤ ਹੈ ਸੁਹਿਰਦਤਾ ਦੀ ਘਾਟ ’ਚ ਦੇਸ਼ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਤੇ ਇਸ ਨਾਲ ਕਰੋੜਾਂ ਲੋਕ ਪ੍ਰਭਾਵਿਤ ਹੋ ਸਕਦੇ ਹਨ ਵੰਡ ਤੋਂ ਬਾਅਦ ਕਈ ਰਾਜਾਂ ’ਚ ਸਮੇਂ-ਸਮੇਂ ’ਤੇ ਹਮਲੇ ਹੁੰਦੇ ਰਹੇ ਹਨl

1996 ’ਚ ਰਾਮ ਜਨਮ ਭੂਮੀ ਲਈ ਸ਼ੰਖਨਾਦ ਨੇ ਇਸ ਨੂੰ ਬਲ ਦਿੱਤਾ ਇਸ ਅੰਦੋਲਨ ਦੇ ਅੱਗੇ ਵਧਣ ਨਾਲ ਪੁਰਾਣੇ ਮੰਦਿਰ ਜਾਂ ਬਾਬਰੀ ਮਸਜ਼ਿਦ ਨੂੰ ਅਟਲ ਬਿਹਾਰੀ ਵਾਜਪਾਈ ਦੀਆਂ ਇੱਛਾਵਾਂ ਦੇ ਉਲਟ ਢਾਹ ਦਿੱਤਾ ਗਿਆ ਪੁਰਾਣੇ ਮੰਦਿਰ ਜਾਂ ਬਾਬਰੀ ਢਾਂਚੇ ਨੂੰ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਪੁਰਾਤੱਤਵ ਮਾਹਿਰ ਸਵਰਾਜ ਪ੍ਰਕਾਸ਼ ਗੁਪਤਾ ਅਤੇ ਕਈ ਆਗੂਆਂ ਦੀ ਇੱਛਾ ਦੇ ਖਿਲਾਫ਼ ਢਾਹ ਦਿੱਤਾ ਗਿਆ ਉਸ ਤੋਂ ਬਾਅਦ ਇਹ ਅੰਦੋਲਨ ਜਾਰੀ ਰਿਹਾ ਕੋਰਟ ’ਚ ਮਾਮਲਾ ਚੱਲਿਆ ਕੋਰਟ ਦੇ ਫੈਸਲੇ ਆਏ ਅਤੇ ਮੰਦਿਰ ਅਤੇ ਮਸਜਿਦ ਲਈ ਸੁਲ੍ਹਾ ਦੀ ਪ੍ਰਕਿਰਿਆ ਸ਼ੁਰੂ ਹੋਈ ਇਤਿਹਾਸਕ ਸੱਤਾ ਪ੍ਰਕਿਰਿਆ ਦੇ ਤਹਿਤ ਸਮਾਰਕ ਢਾਂਚੇ ਨੂੰ ਢਾਹਿਆ ਗਿਆ ਅਤੇ ਹੁਣ ਗਿਆਨਵਾਪੀ ਨੇ ਮੁੜ ਉਥਲ-ਪੁਥਲ ਮਚਾ ਰੱਖੀ ਹੈl

ਇੱਕ ਗੱਲ ਸਪੱਸ਼ਟ ਹੈ ਕਿ ਜੋ ਲੋਕ ਕੋਰਟ ਜਾਂ ਹੋਰ ਕਿਸੇ ਜਰੀਰੇ ਨਾਲ ਇਨ੍ਹਾਂ ਮੁੱਦਿਆਂ ਨੂੰ ਚੁੱਕ ਰਹੇ ਹਨ ਅਤੇ ਉਨ੍ਹਾਂ ਦੇ ਵਿਰੋਧੀ ਜਿਨ੍ਹਾਂ ਦਾ ਇਨ੍ਹਾਂ ਕੰਪਲੈਕਸਾਂ ’ਤੇ ਕਬਜ਼ਾ ਹੈ, ਉਹ ਇਸ ਅਸਲੀਅਤ ਨੂੰ ਜਾਣਦੇ ਹਨ ਕਿ ਇਨ੍ਹਾਂ ’ਤੇ ਧੱਕੇ ਨਾਲ ਕਬਜ਼ਾ ਕੀਤਾ ਗਿਆ ਜਾਂ ਇਨ੍ਹਾਂ ਨੂੰ ਧੱਕੇ ਨਾਲ ਢਾਹਿਆ ਗਿਆ ਹੈ ਇੱਥੋਂ ਤੱਕ ਕਿ ਅਲੀਗੜ੍ਹ ਯੂਨੀਵਰਸਿਟੀ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋ. ਇਮਰਾਨ ਹਬੀਬ ਨੇ ਵੀ ਕਿਹਾ ਹੈ ਕਿ ਇਹ ਢਾਂਚੇ ਸੱਤਾ ਦੀ ਖੇਡ ਦੇ ਅੰਗ ਹਨ ਇਨ੍ਹਾਂ ਨੂੰ ਨਸ਼ਟ ਕੀਤਾ ਗਿਆ ਤੇ ਇਹ ਇੱਕ ਅਸਲੀਅਤ ਹੈ ਪਰ ਚਾਹੇ ਗਿਆਨਵਾਪੀ ਹੋਵੇ, ਮਥੁਰਾ ਹੋਵੇ ਜਾਂ ਭੋਜ਼ਸ਼ਲਾ, ਕੋਈ ਵੀ ਆਪਣਾ ਦਾਅਵਾ ਛੱਡਣਾ ਨਹੀਂ ਚਾਹੁੰਦਾ ਹੈl

ਗਿਆਨਵਾਪੀ ’ਚ ਸ਼ਿਵÇਲੰਗ ਹੈ ਜਾਂ ਨਹੀਂ ਇਸ ਨਾਲ ਇੱਕ ਹੋਰ ਵਿਸ਼ਵਨਾਥ ਮੰਦਿਰ ਦਾ ਨਿਰਮਾਣ ਮੁਸ਼ਕਲ ਹੈ ਕਿਉਂਕਿ ਧਾਰਮਿਕ ਮੁੱਲਾਂ ਅਨੁਸਾਰ ਇੱਕ ਕੰਪਲੈਕਸ ’ਚ ਦੋ ਪੂਜਾ ਅਸਥਾਨ ਨਹੀਂ ਹੋ ਸਕਦੇ ਹਨ ਮਥੁਰਾ ’ਚ ਉਸ ਸਥਾਨ ’ਤੇ ਕਿਸ ਤਰ੍ਹਾਂ ਮੁੜ ਕ੍ਰਿਸ਼ਨ ਮੰਦਿਰ ਦਾ ਨਿਰਮਾਣ ਕੀਤਾ ਜਾਵੇ ਇਹ ਵੀ ਇੱਕ ਸਵਾਲ ਹੈ ਅਤੇ ਅਜਿਹੇ ਸਵਾਲ ਅਜਿਹੇ ਸਾਰੇ ਢਾਂਚਿਆਂ ਲਈ ਵਿਵਾਦ ਦਾ ਸਵਾਲ ਬਣੇ ਹੋਏ ਹਨ ਅਤੇ ਇਸ ਕਾਰਨ ਸਮਾਜਿਕ ਵਿਵਸਥਾ ਬਣਾਈ ਰੱਖਣਾ ਮੁਸ਼ਕਲ ਹੈl

ਭਾਰਤੀ ਅਰਥਵਿਵਸਥਾ ਦੀਆਂ ਸਮੱਸਿਆਵਾਂ ਦਾ ਹੱਲ ਵੀ ਮੁਸ਼ਕਲ ਹੈ ਖੁਦਰਾ ਮਹਿੰਗਾਈ 7.9 ਫੀਸਦੀ ਤੱਕ ਪਹੁੰਚ ਗਈ ਹੈ ਅਤੇ ਥੋਕ ਮਹਿੰਗਾਈ 15.1 ਫੀਸਦੀ ਤੱਕ ਪਹੁੰਚ ਗਈ ਹੈ ਪੈਟਰੋਲੀਅਮ ’ਤੇ ਵਧੇਰੇ ਉਤਪਾਦ ਡਿਊਟੀ ’ਚ ਥੋੜ੍ਹੀ ਜਿਹੀ ਕਟੌਤੀ ਨਾਲ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਭਾਰਤੀ ਰਿਜ਼ਰਵ ਬੈਂਕ ਨੇ ਵਾਧਾ ਦਰ ਦਾ ਟੀਚਾ 7.2 ਫੀਸਦੀ ਰੱਖਿਆ ਹੈ ਅਤੇ ਸਮਾਜਿਕ ਭਾਵਨਾਵਾਂ ਅਤੇ ਦੰਗੇ ਇਸ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾ ਸਕਦੇ ਹਨl

ਕੋਰਟ ਅਯੁੱਧਿਆ ਫੈਸਲੇ ਦੀ ਪ੍ਰਕਿਰਿਆ ਦਾ ਅਨੁਸਰਨ ਕਰ ਸਕਦਾ ਹੈ ਜੋ ਲੋਕ ਇਨ੍ਹਾਂ ਇਤਿਹਾਸਕ ਇਮਾਰਤਾਂ ਨੂੰ ਮੁੜ ਲੈਣਾ ਚਾਹੁੰਦੇ ਹਨ ਉਹ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ ਸ਼ਾਇਦ ਨਵੀਕਰਨ, ਢਾਹੁਣ ਅਤੇ ਮੁੜ-ਨਿਰਮਾਣ ਦਾ ਨਵਾਂ ਗੇੜ ਸ਼ੁਰੂ ਹੋ ਸਕਦਾ ਹੈ ਇਹ ਸਭ ਹੰਕਾਰ, ਭਾਵਨਾਵਾਂ ਤੇ ਇਤਿਹਾਸਕ ਅਸਲੀਅਤ ’ਤੇ ਆਧਾਰਿਤ ਹੈ ਅਤੇ ਇਸ ਨਾਲ ਟਕਰਾਅ ਦੂਰ ਨਹੀਂ ਹੋਵੇਗਾ ਤੇ ਇਸ ਪ੍ਰਕਿਰਿਆ ’ਚ ਅਰਥਵਿਵਸਥਾ ਪੱਛੜ ਜਾਵੇਗੀ, ਟਕਰਾਅ, ਭਰਮ ਅਤੇ ਲੋਕਾਂ ਵਿਚਕਾਰ ਆਪਸੀ ਬੇਭਰੋਸਗੀ ਵਧੇਗੀ ਅਤੇ ਦੇਸ਼ ’ਚ ਉਥਲ-ਪੁਥਲ ਹੋ ਸਕਦੀ ਹੈ ਇਸ ਨਾਲ ਕਿੰਨਾ ਨੁਕਸਾਨ ਹੋਵੇਗਾ ਇਹ ਇਸ ਦੀ ਤੀਬਰਤਾ ਜਾਂ ਉਸ ਦੀ ਘਾਟ ’ਤੇ ਨਿਰਭਰ ਕਰੇਗਾl

ਕੀ ਇਨ੍ਹਾਂ ਸਥਾਨਾਂ ਨੂੰ ਉਨ੍ਹਾਂ ਲੋਕਾਂ ਨੂੰ ਨਹੀਂ ਦੇ ਦੇਣਾ ਚਾਹੀਦਾ ਜਿਨ੍ਹਾਂ ਦਾ ਇਨ੍ਹਾਂ ’ਤੇ ਅਧਿਕਾਰ ਹੈ ਜਾਂ ਜੋ ਇਨ੍ਹਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ? ਸਾਰੇ ਲੋਕਾਂ ਨੂੰ ਅੱਗੇ ਆ ਕੇ ਇਨ੍ਹਾਂ ਦੀ ਸੁਰੱਖਿਆ ਲਈ ਸੁਹਿਰਦਤਾ ਬਣਾਉਣੀ ਚਾਹੀਦੀ ਹੈ ਭਾਰਤ ਦਾ ਇੱਕ ਖੁੱਲ੍ਹਾ ਸੱਭਿਆਚਾਰ ਹੈ ਚਾਹੇ ਵਾਰਾਣਸੀ ਹੋਵੇ, ਮੁਰਾਦਾਬਾਦ, ਮਥੁਰਾ, ਮੇਰਠ, ਅਲੀਗੜ੍ਹ ਜਾਂ ੳੁੱਤਰ ਪ੍ਰਦੇਸ਼ ਦਾ ਕੋਈ ਵੀ ਹੋਰ ਸ਼ਹਿਰ ਜਿੱਥੇ ਕਈ ਸਥਾਨਾਂ ’ਤੇ ਹਿੰਦੂ ਨਿਵੇਸ਼ਕ ਹਨl

ਤਾਂ ਮੁਸਲਿਮ ਮਜ਼ਦੂਰ ਅਤੇ ਹੋਰ ਸੁਵਿਧਾਵਾਂ ਦਿੰਦਾ ਹੈ ਅਤੇ ਕਈ ਸਥਾਨਾਂ ’ਤੇ ਮੁਸਲਿਮ ਨਿਵੇਸ਼ਕ ਹਨ ਤਾਂ ਹਿੰਦੂ ਭਾਈਚਾਰਾ ਹੋਰ ਸੁਵਿਧਾਵਾਂ ਦਿੰਦਾ ਹੈ ਦੋਵੇਂ ਇੱਕ-ਦੂਜੇ ’ਤੇ ਨਿਰਭਰ ਹਨ ਥੋੜ੍ਹੀ ਜਿਹੀ ਬੇਯਕੀਨੀ ਇਨ੍ਹਾਂ ਥਾਵਾਂ ’ਤੇ ਅਵਿਵਸਥਾ ਪੈਦਾ ਕਰ ਸਕਦੀ ਹੈ ਭਾਈਚਾਰੇ ਦਾ ਦਬਾਅ ਉਨ੍ਹਾਂ ਲੋਕਾਂ ਨੂੰ ਤਰਕਸੰਗਤ ਕਦਮ ਚੁੱਕਣ ਤੋਂ ਰੋਕਦਾ ਹੈ ਅਤੇ ਇਸ ਸਬੰਧ ’ਚ ਇਰਫਾਨ ਹਬੀਬ ਸਮੇਤ ਕਈ ਲੋਕ ਬੋਲਣ ਦੀ ਹਿੰਮਤ ਨਹੀਂ ਕਰਦੇ ਹਨ ਕੀ ਗਿਆਨਵਾਪੀ ਜਾਂ ਮਥੁਰਾ ਜਾਂ ਭੋਜਸ਼ਾਲਾ ਵਰਗੇ ਸਮਾਰਕਾਂ ਦਾ ਵੀ ਉਹੀ ਹਸ਼ਰ ਹੋਵੇਗਾ ਜੋ ਪੁਰਾਤਨ ਰਾਮ ਲੱਲਾ ਢਾਂਚੇ ਦਾ ਹੋਇਆ?

ਅਜਿਹਾ ਨਹੀਂ ਹੋਣਾ ਚਾਹੀਦਾ ਇਨ੍ਹਾਂ ਦੀ ਵਿਰਾਸਤ ਨੂੰ ਲੈ ਕੇ ਟਕਰਾਅ ਹੈ ਅਤੇ ਵਰਤਮਾਨ ਪੀੜ੍ਹੀ ਇਸ ਨੂੰ ਸਵੀਕਾਰ ਨਹੀਂ ਕਰਦੀ ਹੈ ਕੋਈ ਵੀ ਔਰੰਗਜੇਬ ਜਾਂ ਹੋਰ ਤਾਨਾਸ਼ਾਹੀ ਰਾਜੇ ਨੂੰ ਪਸੰਦ ਨਹੀਂ ਕਰਦਾ ਹੈ ਪਰ ਕਿਸੇ ਵੀ ਕੋਲ ਖੁੱਲ੍ਹੇ ਤੌਰ ’ਤੇ ਇਨ੍ਹਾਂ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਹੈ ਇਸ ਸਥਿਤੀ ਕਾਰਨ ਵਾਰਾਣਸੀ ਦਾ ਵਾਤਾਵਰਨ ਪ੍ਰਭਾਵਿਤ ਹੋਇਆ ਹੈ ਇਸ ਨਾਲ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਸਮਾਜਿਕ ਸੁਹਿਰਦਤਾ ’ਚ ਕਮੀ ਆ ਰਹੀ ਹੈl

ਰਾਮ ਜਨਮ ਭੂਮੀ ਅੰਦੋਲਨ ਦੀ ਲਾਗਤ ਦਾ ਮੁਲਾਂਕਣ ਕਰਨਾਂ ਮੁਸ਼ਕਲ ਹੈ ਪਰ ਜੇਕਰ ਤਿੰਨ ਪੱਖਕਾਰਾਂ, ਸੁੰਨੀ ਪੱਖ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲੱਲਾ ਬਿਰਾਜਮਾਨ ਵੱਲੋਂ ਕੋਰਟ ਦੇ ਮਾਮਲਿਆਂ ਵਿਚ ਦਿੱਤੇ ਗਏ ਤਰਕਾਂ, ਕਾਨੂੰਨ ਅਤੇ ਪ੍ਰਬੰਧਾਂ ਦੇ ਖ਼ਰਚ, ਸਮੇਂ-ਸਮੇਂ ’ਤੇ ਹੋਈ ਹਿੰਸਾ ਅਤੇ ਤਣਾਅ ਨੂੰ ਧਿਆਨ ’ਚ ਰੱਖਿਆ ਜਾਵੇ ਤਾਂ ਇਹ ਲਾਗਤ ਬਹੁਤ ਵੱਡੀ ਹੈ ਇਕੱਲੇ ਕੋਰਟ ਦੇ ਮਾਮਲਿਆਂ ’ਚ ਕਰੋੜਾਂ ਰੁਪਏ ਖਰਚ ਹੋਏ ਹਨ ਇਸ ਤੋਂ ਇਲਾਵਾ ਪੂਰੇ ਰਾਜ ’ਚ ਕਰਫ਼ਿਊ, ਮੁੰਬਈ, ਅਲੀਗੜ੍ਹ ਦੇ ਦੰਗਿਆਂ, ਰੇਲ ਰੋਕਣ, ਵਪਾਰ ’ਚ ਉਥਲ-ਪੁਥਲ, ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦਾ ਇੱਕ-ਦੂਜੇ ਨਾਲ ਵਪਾਰ ਨਾ ਕਰਨ ਕਾਰਨ ਆਮਦਨ ਅਤੇ ਮਜ਼ਦੂਰੀ ਦੇ ਨੁਕਸਾਨ ਆਦਿ ਨੂੰ ਜੋੜੀਏ ਤਾਂ ਇਹ ਲਾਗਤ ਹੋਰ ਵੀ ਵਧ ਜਾਂਦੀ ਹੈ ਇਸ ਦੇ ਚੱਲਦਿਆਂ ਜੀਵਨ ਦਾ ਨੁਕਸਾਨ ਵੀ ਹੋਇਆ ਹੈl

ਹੁਣ ਇਸ ਦੇ ਮੁੜ-ਨਿਰਮਾਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਲੋਕਾਂ ’ਚ ਮੱਤਭੇਦ ਜਾਰੀ ਹਨ ਹਾਲਾਂਕਿ ਰਾਸ਼ਟਰੀ ਸਵੈਸੇਵਕ ਦੇ ਸੰਘ ਦੇ ਮੁਖੀ ਮੋਹਨ ਭਾਗਵਤ ਦਾ ਕਹਿਣਾ ਹੈ ਕਿ ਹਿੰਦੂ ਅਤੇ ਮੁਸਲਮਾਨ ਦੋਵਾਂ ਦਾ ਡੀਐਨਏ ਇੱਕ ਹੈ ਇਸ ਸਮੱਸਿਆ ਦਾ ਹੱਲ ਸੌਖਾ ਹੈ ਪਰ ਇਸ ਨੂੰ ਸਵੀਕਾਰ ਕਰਨਾ ਸੌਖਾ ਨਹੀਂ ਹੈl

ਕੁਤੁਬ ਕੰਪਲੈਕਸ ਨੂੰ ਹੀ ਦੇਖੋ ਇਹ ਵੀ ਵਿਵਾਦ ਦਾ ਵਿਸ਼ਾ ਹੈ ਅਤੇ ਇਹ ਹੱਲ ਦਾ ਰਸਤਾ ਦਿਖਾਉਂਦਾ ਹੈ ਇਸ ਕੰਪਲੈਕਸ ਦੇ ਸਮ੍ਰਿਤੀ ਲੇਖਾਂ ਤੋਂ ਪਤਾ ਲੱਗਦਾ ਹੈ ਕਿ ਉੱਥੇ 27 ਮੰਦਿਰ ਸਨ ਭਾਰਤੀ ਪੁਰਾਤੱਤਵ ਸਰਵੇਖਣ ਦੀ ਲਿਸਟ ਵਿਚ ਵੀ ਇਸ ਦਾ ਜ਼ਿਕਰ ਹੈ ਇਹ ਵਿਰਾਸਤ ਦੇ ਸਮਾਰਕ ਹਨ ਜੇਕਰ ਇਨ੍ਹਾਂ ਨੂੰ ਕਿਸੇ ਇੱਕ ਸਮੂਹ ਨੂੰ ਦਿੱਤਾ ਜਾਂਦਾ ਹੈl

ਤਾਂ ਉੱਥੇ ਵਿਕਾਰ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ, ਭਾਵਨਾਵਾਂ ਭੜਕਣਗੀਆਂ ਫ਼ਿਰ ਜੇਕਰ ਦਸਤਾਵੇਜ ਜਾਂ ਸਬੂਤ ਖਤਮ ਹੋ ਗਏ ਤਾਂ ਭਵਿੱਖ ’ਚ ਭਾਵਨਾਵਾਂ ਭੜਕਣਗੀਆਂ ਵਾਰਾਣਾਸੀ ਅਤੇ ਮਥੁਰਾ ਧਾਰਮਿਕ ਅਸਥਾਨਾਂ ਦੇ ਮੁੱਦਿਆਂ ਦੇ ਹੱਲ ਤੋਂ ਬਾਅਦ ਹੋਰ ਰਾਜਾਂ ’ਚ ਅਜਿਹੇ ਸਥਾਨਾਂ ਦਾ ਹੱਲ ਕੀਤਾ ਜਾ ਸਕਦਾ ਹੈ ਅਤੇ ਉਹ ਵੀ ਵਿਰਾਸਤ ਸੁਹਿਰਦਤਾ ਸਰਕਿਟ ਦਾ ਅੰਗ ਬਣ ਸਕਦੇ ਹਨ ਅਤੇ ਇਨ੍ਹਾਂ ਨੂੰ ਜੀਵੰਤ ਇਤਿਹਾਸ ਅਤੇ ਸੁਲ੍ਹਾ ਪ੍ਰਕਿਰਿਆ ਨੂੰ ਦਰਸਾਉਣ ਵਾਲੇ ਕੇਂਦਰਾਂ ਦੇ ਰੂਪ ’ਚ ਸੁਰੱਖਿਅਤ ਕੀਤਾ ਜਾ ਸਕਦਾ ਹੈl

ਪ੍ਰਧਾਨ ਮੰਤਰੀ ਨੇ ਇੱਕ ਸੁੰਦਰ ਪ੍ਰਧਾਨ ਮੰਤਰੀ ਮਿਊਜ਼ੀਅਮ ਬਣਾਇਆ ਹੈ ਜੇਕਰ ਹਿੰਦੂ ਅਤੇ ਮੁਸਲਿਮ ਦੋਵਾਂ ਭਾਈਚਾਰਿਆਂ ਨੂੰ ਮੌਜ਼ੂਦਾ ਢਾਂਚਿਆਂ ਨੂੰ ਵਿਰਾਸਤ ਕੇਂਦਰਾਂ ਦੇ ਰੂਪ ’ਚ ਸੁਰੱਖਿਅਤ ਕਰਨ ਲਈ ਸਹਿਮਤ ਕੀਤਾ ਜਾਵੇ ਤਾਂ ਇਸ ਨਾਲ ਇਤਿਹਾਸ ਲਿਖਣ ਦੀ ਪੱਖਪਾਤਪੂਰਨ ਪ੍ਰਕਿਰਿਆ ਵੀ ਸਮਾਪਤ ਹੋਵੇਗੀ ਇਨ੍ਹਾਂ ਸਥਾਨਾਂ ’ਤੇ ਦੋਵਾਂ ਭਾਈਚਾਰਿਆਂ ਵਿਚਕਾਰ ਸੰਵਾਦ ਦੀ ਸੁਹਿਦਤਾਪੂਰਨ ਪ੍ਰਕਿਰਿਆ ਭਾਰਤੀ ਪੁਰਾਤੱਤਵ ਸਰਵੇਖਣ ਦੀ ਅਗਵਾਈ ’ਚ ਸ਼ੁਰੂ ਹੋ ਸਕਦੀ ਹੈl

ਇਨ੍ਹਾਂ ਜੀਵੰਤ ਮਿਊਜ਼ੀਅਮਾਂ ਨੂੰ ਸੁਹਿਰਦਤਾ ਮਿਊਜ਼ੀਅਮ ਦਾ ਨਾਂਅ ਦਿੱਤਾ ਜਾ ਸਕਦਾ ਹੈ ਅਤੇ ਇਸ ਨਾਲ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਸਕਦੀ ਹੈ ਇਹ ਨਵਾਂ ਭਾਰਤ ਮਹੱਤਵਪੂਰਨ ਸਮਾਜਿਕ ਮੁੱਦਿਆਂ ਦੇ ਹੱਲ ਲਈ ਭਾਰਤ ਦੇ ਉਪਾਵਾਂ ਬਾਰੇ ਜਾਣਨ ਲਈ ਸੰਪੂਰਨ ਵਿਸ਼ਵ ’ਚ ਲੋਕਾਂ ਨੂੰ ਸੱਦਾ ਦਿੱਤਾ ਜਾ ਸਕਦਾ ਹੈ ਉੱਤਰੀ ਆਇਲਲੈਂਡ ਦੀ ਪੀਸ ਵਾਲ ਵੀ ਅਜਿਹਾ ਨਹੀਂ ਸਕੀ ਹੈl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ