ਆਉਂਦੇ ਸਾਲਾਂ ’ਚ ਪਾਣੀ ਹੋਏਗਾ ਮਹਿੰਗਾ

ਹੁਣ ਬੇਸ਼ੱਕ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ, ਪਰ ਦੇਸ਼ ’ਚ ਇੱਕ ਤ੍ਰਾਸਦੀ ਅਜਿਹੀ ਹੈ ਜੋ ਹਰ ਸਾਲ ਮੁੜ-ਮੁੜ ਕੇ ਆਉਂਦੀ ਹੈ। ਗਰਮੀ ਦੇ ਮੌਸਮ ’ਚ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਲਗਭਗ ਪੂਰਾ ਦੇਸ਼ ਜੂਝਣ ਲੱਗਦਾ ਹੈ। ਭਾਰਤ ਦਾ ਵਾਤਾਵਰਨ ਗਰਮ ਹੈ ਅਤੇ ਪੂਰੇ ਸਾਲ ’ਚ ਨੌਂ ਮਹੀਨੇ ਗਰਮੀ ਪੈਂਦੀ ਹੈ।

ਗਰਮੀ ਨਾਲ ਜਿੱਥੇ ਪਾਣੀ ਸੁੱਕਦਾ ਹੈ, ਉੱਥੇ ਦੇਸ਼ ਦੇ ਉਦਯੋਗਾਂ ਅਤੇ ਸ਼ਹਿਰਾਂ ਦੇ ਵਿਸਥਾਰ ਨੇ ਦਰਿਆਵਾਂ-ਝੀਲਾਂ, ਤਲਾਬਾਂ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ। ਹੁਣ ਦੇਸ਼ ’ਚ ਪਾਣੀ ਬਚਾਉਣ ਅਤੇ ਉਸ ਦੀ ਮੁੜ-ਵਰਤੋਂ ਦੇ ਬਹੁਤ ਸਾਰੇ ਤੌਰ-ਤਰੀਕੇ ਅਜ਼ਮਾਏ ਜਾ ਰਹੇ ਹਨ, ਪਰ ਉਹ ਉਦੋਂ ਤੱਕ ਨਾਕਾਫ਼ੀ ਹਨ, ਜਦੋਂ ਤੱਕ ਅਸੀਂ ਸਾਡੇ ਕੁਦਰਤੀ ਸਰੋਤਾਂ ਨੂੰ ਠੀਕ ਨਹੀਂ ਕਰ ਲੈਂਦੇ।

ਕੁਦਰਤੀ ਸਰੋਤ ਠੀਕ ਕਰਨ ਦੇ ਨਾਲ-ਨਾਲ ਹੀ ਸਾਨੂੰ ਉਦਯੋਗ, ਸ਼ਹਿਰਾਂ ’ਚ ਘਰੇਲੂ ਪਾਣੀ ਦੀ ਵਰਤੋਂ ਨੂੰ ਸੁਧਾਰਨ ਦੀ ਵੀ ਲੋੜ ਹੈ। ਕਾਨ੍ਹਪੁਰ ਮੈਟਰੋ ਦਾ ਯਤਨ ਬੇਹੱਦ ਸ਼ਲਾਘਾਯੋਗ ਹੈ। ਕਾਨ੍ਹਪੁਰ ਮੈਟਰੋ ਨਾ ਸਿਰਫ਼ ਬਰਸਾਤ ਦੇ ਪਾਣੀ ਨੂੰ ਇਕੱਠਾ ਕਰਨ ਲਈ ਕੰਮ ਕਰ ਰਹੀ ਹੈ, ਉੱਥੇ ਰੋਜ਼ਾਨਾ ਮੈਟਰੋ ਦੀ ਸਾਫ਼-ਸਫ਼ਾਈ ’ਚ ਬੇਹੱਦ ਘੱਟ ਪਾਣੀ ਦੀ ਵਰਤੋਂ ਕਰ ਰਹੀ ਹੈ ਜੋ ਸਿਰਫ਼ 150 ਲੀਟਰ ਤੱਕ ਹੀ ਹੈ।

ਏਨਾ ਹੀ ਨਹੀਂ ਗੱਡੀ ਧੋਣ ਲਈ ਪਾਣੀ ਪਹਿਲਾਂ ਤੋਂ ਵਰਤਿਆ ਹੋਇਆ ਕੰਮ ’ਚ ਲਿਆ ਜਾਵੇਗਾ, ਗੱਡੀ ਧੋਅ ਲੈਣ ਤੋਂ ਬਾਅਦ ਵੀ ਉਸ ਨੂੰ ਮੁੜ ਸਾਫ ਕਰਨ ਲਈ ਇਕੱਠਾ ਕੀਤਾ ਜਾਵੇਗਾ। ਰੇਲਵੇ ਵਾਂਗ ਹੀ ਦੇਸ਼ ਦੇ ਹੋਰ ਵੱਡੇ-ਵੱਡੇ ਉਦਯੋਗਿਕ ਸੰਸਥਾਨ ਵੀ ਜੇਕਰ ਪਾਣੀ ਨੂੰ ਬਚਾਉਣ, ਨਗਰ ਨਿਗਮ ਅਤੇ ਨਗਰ ਪਾਲਿਕਾਵਾਂ ਪਾਣੀ ਬਚਾਉਣ ਤਾਂ ਕਾਫ਼ੀ ਹੱਦ ਤੱਕ ਦੇਸ਼ ’ਚ ਪੀਣ ਵਾਲੇ ਪਾਣੀ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਦੇਸ਼ ’ਚ 60 ਕਰੋੜ ਲੋਕ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ।

ਪਾਣੀ ਦੀ ਕਮੀ ਦਾ ਸਭ ਤੋਂ ਜ਼ਿਆਦਾ ਮਾੜਾ ਪ੍ਰਭਾਵ ਬੱਚਿਆਂ ਅਤੇ ਔਰਤਾਂ ਦੇ ਜੀਵਨ ’ਤੇ ਪੈਂਦਾ ਹੈ। ਕਈ ਖੇਤਰਾਂ ’ਚ ਬੱਚੇ ਅਤੇ ਔਰਤਾਂ ਦਿਨ ਦੇ ਕਈ ਘੰਟੇ ਪਰਿਵਾਰ ਲਈ ਪਾਣੀ ਇਕੱਠਾ ਕਰਨ ’ਚ ਲਾ ਦਿੰਦੇ ਹਨ। ਦੇਸ਼ ਦੇ 21 ਮਹਾਂਨਗਰਾਂ ’ਚ ਜ਼ਮੀਨੀ ਪਾਣੀ ਵੀ ਨਾ ਦੇ ਬਰਾਬਰ ਹੈ। ਦੇਸ਼ ’ਚ ਜੇਕਰ ਪਾਣੀ ਦਾ ਫ਼ਿਕਰ ਨਾ ਕੀਤਾ ਗਿਆ ਤਾਂ ਅੱਜ ਮੁਫ਼ਤ ਦੇ ਭਾਅ ਮਿਲ ਰਿਹਾ। ਪਾਣੀ 2050 ਆਉਂਦੇ-ਆਉਂਦੇ ਪੈਟਰੋਲ-ਡੀਜ਼ਲ ਵਾਂਗ ਲੋਕਾਂ ਦੀ ਕਮਾਈ ਦਾ ਵੱਡਾ ਹਿੱਸਾ ਖਰਚ ਕਰਵਾਉਣ ਲੱਗੇਗਾ।

ਇੱਕ ਅਨੁਮਾਨ ਮੁਤਾਬਿਕ ਆਉਣ ਵਾਲੇ ਸਮੇਂ ’ਚ ਦੇਸ਼ ਦੀ ਜੀਡੀਪੀ ਦਾ 6 ਫੀਸਦੀ ਤੱਕ ਸਿਰਫ ਪਾਣੀ ਲਈ ਖਰਚ ਕਰਨਾ ਪਵੇਗਾ। ਪਾਣੀ ਖਰਚ ਨਾ ਵਧੇ ਇਸ ਲਈ ਦਰੱਖਤਾਂ ਦੀ ਗਿਣਤੀ ਬਹੁਤ ਜ਼ਿਆਦਾ ਵਧਾਉਣੀ ਪਵੇਗੀ। ਦਰੱਖਤ ਜਿੱਥੇ ਜ਼ਮੀਨ ’ਚ ਪਾਣੀ ਇਕੱਠਾ ਕਰਦੇ ਹਨ, ਉੱਥੇ ਸਮੁੰਦਰੀ ਪਾਣੀ ਦੀ ਭਾਫ਼ ਨੂੰ ਬਰਸਾਤ ’ਚ ਬਦਲਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਦਰੱਖਤਾਂ ਤੋਂ ਇਲਾਵਾ ਹਰ ਘਰ, ਸੰਸਥਾ, ਨਿਗਮ, ਲੌਕਲ ਬਾੱਡੀ, ਬਰਸਾਤੀ ਪਾਣੀ ਤਕਨੀਕ ਨਾਲ ਵਾਟਰ ਟੈਂਕ ਭਰੇ ਦੇਸ਼ ’ਚ ਕਰੋੜਾਂ ਦੀ ਗਿਣਤੀ ’ਚ ਵਾਟਰ ਟੈਂਕ, ਤਾਲਾਬ, ਖਰਬਾਂ ਘਣ-ਮੀਟਰ ਬਰਸਾਤੀ ਪਾਣੀ ਭਰ ਕੇ ਰੱਖ ਸਕਣ ਤਾਂ ਦੇਸ਼ ਵਿਚ ਪਾਣੀ ਦੀ ਕਮੀ ਤੋਂ ਉੱਭਰਿਆ ਜਾ ਸਕਦਾ ਹੈ। ਪਾਣੀ ਦੀ ਬਰਬਾਦੀ ਨੂੰ ਰੋਕ ਲੈਣਾ ਹੀ ਪਾਣੀ ਦੀ ਕਮੀ ਦੂਰ ਕਰ ਲੈਣਾ ਹੈ, ਜਿਸ ਨੂੰ ਕਿ ਹਰ ਨਾਗਰਿਕ ਅਸਾਨੀ ਨਾਲ ਕਰ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।