ਦਿੱਲੀ, ਹਰਿਆਣਾ ‘ਚ ਹੜ੍ਹ ਦਾ ਖਤਰਾ ਵਧਿਆ | Flood
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ ਪਿਛਲੇ 30 ਸਾਲਾਂ ‘ਚ ਸਭ ਤੋਂ ਵੱਧ ਅੱਠ ਲੱਖ ਤੋਂ ਵੱਧ ਕਿਊਸਕ ਪਾਣੀ ਯਮੁਨਾ ‘ਚ ਛੱਡੇ ਜਾਣ ਤੋਂ ਬਾਅਦ ਦਿੱਲੀ ਤੇ ਹਰਿਆਣਾ ‘ਚ ਨਦੀ ਤਟ ਦੇ ਆਸ-ਪਾਸ ਦੇ ਹੇਠਲੇ ਇਲਾਕਿਆਂ ‘ਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਪਾਣੀਪਤ, ਕਰਨਾਲ, ਯਮੁਨਾਨਗਰ, ਸੋਨੀਪਤ ‘ਚ ਹੜ੍ਹ ਦਾ ਖਤਰਾ ਵਧ ਗਿਆ ਹੈ ਬੁੱਧਵਾਰ ਸਵੇਰੇ ਦਸ ਵਜੇ 206.60 ਮੀਟਰ ਉੱਪਰ ਪਹੁੰਚ ਗਈ ਇਹ ਖਤਰੇ ਦੇ ਨਿਸ਼ਾਨ ਤੋਂ ਇੱਕ ਮੀਟਰ ਤੋਂ ਵੱਧ ਹੈ ਪ੍ਰਸ਼ਾਸਨ ਨੇ ਹੜ੍ਰ ਤੋਂ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਤੇ ਉਨ੍ਹਾਂ ਦੇ ਰਹਿਣ ਲਈ ਵੱਡੀ ਗਿਣਤੀ ‘ਚ ਤੰਬੂਆਂ ਦਾ ਪ੍ਰਬੰਧ ਕੀਤਾ ਹੈ ਤੇ ਵੱਡੀ ਗਿਣਤੀ ‘ਚ ਲੋਕਾਂ ਨੂੰ ਕੱਢ ਕੇ ਉੱਥੇ ਪਹੁੰਚਾਇਆ ਗਿਆ ਹੈ। (Flood)
ਇਹ ਵੀ ਪੜ੍ਹੋ : ਪੰਜਾਬ ’ਚ ਸਰਕਾਰੀ ਨੌਕਰੀ ਭਰਤੀ ਲਈ ਦੋ ਏਜੰਸੀਆਂ, ਦੋਵੇਂ ਹੀ ਪੱਕੇ ਚੇਅਰਮੈਨ ਤੋਂ ਖਾਲੀ
ਦਿੱਲੀ ‘ਚ ਛੇ ਸਾਲਾਂ ਬਾਅਦ ਯਮੁਨਾ ਫਿਰ ਤੋਂ ਉਫਾਨ ‘ਤੇ ਹੈ ਹੜ੍ਹ ਦੀ ਸੰਭਾਵਨਾ ਨੂੰ ਦੇਖਦਿਆਂ ਲੋਹੇ ਦੇ ਪੁਲਾਂ ‘ਤੇ ਸੜਕ ਤੇ ਰੇਲ ਆਵਾਜਾਈ ਪਹਿਲਾਂ ਹੀ ਰੋਕ ਦਿੱਤੀ ਗਈ ਸੀ ਯਮੁਨਾ ਦੇ ਕਿਨਾਰੇ ਰਹਿ ਰਹੇ ਹਜ਼ਾਰਾਂ ਲੋਕਾਂ ਨੂੰ ਕੱਢ ਕੇ ਰਾਹਤ ਕੇਂਦਰ ‘ਚ ਲਿਜਾਇਆ ਗਿਆ ਹੈ ਦਿੱਲੀ ‘ਚ ਹੜ੍ਹ ਦੇ ਖਤਰੇ ਦਾ ਆਕਲਨ ਕਰਨ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਬੰਧਿਤ ਵਿਭਾਗਾਂ ਦੇ ਨਾਲ ਸੋਮਵਾਰ ਨੂੰ ਮੀਟਿੰਗ ਕਰਕੇ ਇਸ ਤੋਂ ਪੈਦਾ ਹੋਣ ਵਾਲ ਸਥਿਤੀ ‘ਤੇ ਵਿਚਾਰ-ਵਟਾਂਦਰਾ ਕਰਕੇ ਨਿਪਟਾਰੇ ਦੇ ਨਿਰਦੇਸ਼ ਦਿੱਤੇ ਸਨ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਜਾਨ-ਮਾਲ ਦਾ ਨੁਕਸਾਨ ਨਾ ਹੋਵੇ ਇਸ ਦੇ ਲਈ ਹਰ ਸੰਭਵ ਹੱਲ ਕੀਤੇ ਜਾਣ ਪ੍ਰਸ਼ਾਸਨ ਨੇ ਹੜ੍ਹ ਦੀ ਸਥਿਤੀ ‘ਓ ਕਿਸੇ ਤਰ੍ਹਾਂ ਦੀ ਸਹਾਇਤਾ ਲਈ ਦੋ ਟੈਲੀਫੋਨ ਨੰਬਰ 01122421656 ਤੇ 01121210849 ਵੀ ਜਾਰੀ ਕੀਤੇ ਹਨ। (Flood)