ਸਾਡੇ ਨਾਲ ਸ਼ਾਮਲ

Follow us

21.3 C
Chandigarh
Monday, January 19, 2026
More
    Home Breaking News Yamuna River:...

    Yamuna River: ਡੂੰਘਾ ਹੁੰਦਾ ਜਾ ਰਿਹਾ ਹੈ ਪਾਣੀ ਦਾ ਵਿਵਾਦ, ਚੋਣ ਕਮਿਸ਼ਨ ਨੇ ਆਤਿਸ਼ੀ ਅਤੇ ਮਾਨ ਨੂੰ ਸੱਦਿਆ

    Yamuna River
    Yamuna River: ਡੂੰਘਾ ਹੁੰਦਾ ਜਾ ਰਿਹਾ ਹੈ ਪਾਣੀ ਦਾ ਵਿਵਾਦ, ਚੋਣ ਕਮਿਸ਼ਨ ਨੇ ਆਤਿਸ਼ੀ ਅਤੇ ਮਾਨ ਨੂੰ ਸੱਦਿਆ

    Yamuna River: ਨਵੀਂ ਦਿੱਲੀ, (ਆਈਏਐਨਐਸ)। ਯਮੁਨਾ ਦੇ ਵਧ ਰਹੇ ਅਮੋਨੀਆ ਦੇ ਪੱਧਰ ਕਾਰਨ ਪਾਣੀ ਦਾ ਵਿਵਾਦ ਹੁਣ ਵਧਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਭਾਜਪਾ ਅਤੇ ਕੇਂਦਰ ਸਰਕਾਰ ਦੇ ਨਾਲ-ਨਾਲ ਹਰਿਆਣਾ ਸਰਕਾਰ ’ਤੇ ਵੀ ਸਾਜਿਸ਼ ਅਮੋਨੀਆ ਦਾ ਪਾਣੀ ਯਮੁਨਾ ਨਦੀ ’ਚ ਛੱਡਣ ਦਾ ਇਲਜ਼ਾਮ ਲਗਾਇਆ ਹੈ। ਹਰਿਆਣਾ ਸਰਕਾਰ ਨੇ ਵੀ ਇਸ ਨੂੰ ਚੁਣਾਵੀ ਸਟੰਟ ਕਰਾਰ ਦਿੰਦਿਆਂ ਕੇਜਰੀਵਾਲ ਖਿਲਾਫ ਗਲਤ ਬਿਆਨੀ ’ਤੇ ਮਾਣਹਾਨੀ ਦਾ ਦਾਅਵਾ ਕਰਨ ਦੀ ਗੱਲ ਕੀਤੀ ਹੈ।

    ਇਹ ਵੀ ਪੜ੍ਹੋ: Donald Trump: ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨਾਲ ਕੀਤੀ ਗੱਲਬਾਤ, ਮਹੱਤਵਪੂਰਨ ਮੁੱਦਿਆਂ ‘ਤੇ ਹੋਈ ਚ…

    ਇਸ ਮੁੱਦੇ ‘ਤੇ, ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਉਨਾਂ ਨੂੰ ਮਿਲਣ ਲਈ ਸਮਾਂ ਮੰਗਿਆ ਸੀ, ਜਿਸ ‘ਤੇ ਉਨਾਂ ਨੂੰ 28 ਜਨਵਰੀ ਸ਼ਾਮ ਚਾਰ ਵਜੇ ਦਾ ਸਮਾਂ ਦਿੱਤਾ ਗਿਆ ਹੈ। ਆਤਿਸ਼ੀ ਦੇ ਅਨੁਸਾਰ, ਹਰਿਆਣਾ ਤੋਂ ਦਿੱਲੀ ’ਚ ਪ੍ਰਵੇਸ਼ ਸਮੇਂ ਯਮੁਨਾ ਦੇ ਪਾਣੀ ’ਚ ਅਮੋਨੀਆ ਦਾ ਪੱਧਰ ਆਮ ਨਾਲੋਂ ਛੇ ਗੁਣਾ ਵੱਧ ਬਣਿਆ ਹੋਇਆ ਹੈ। ਅਜਿਹੇ ਪੱਧਰ ਮਨੁੱਖੀ ਸਰੀਰ ਲਈ ਬਹੁਤ ਜ਼ਹਿਰੀਲੇ ਹਨ। ਇਸ ਪਾਣੀ ਨੂੰ ਟ੍ਰੀਟ ਕਰਕੇ ਦਿੱਲੀ ਦੇ ਲੋਕਾਂ ਨੂੰ ਸਪਲਾਈ ਨਹੀਂ ਕੀਤਾ ਜਾ ਸਕਦਾ। ਨਹੀਂ ਤਾਂ ਉਨਾਂ ਦੀ ਜ਼ਿੰਦਗੀ ਖ਼ਤਰੇ ’ਚ ਪੈ ਜਾਵੇਗੀ। Yamuna River

    ਆਤਿਸ਼ੀ ਅਨੁਸਾਰ, ਇਸ ਜ਼ਹਿਰੀਲੇ ਪਾਣੀ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਉਸਨੇ ਇਕ ਵਾਰ ਫਿਰ ਚੋਣ ਕਮਿਸ਼ਨ ਨੂੰ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਆਤਿਸ਼ੀ ਦੀ ਚਿੱਠੀ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਨੇ ਅੱਜ ਸ਼ਾਮ 4 ਵਜੇ ਜਾਣ ਲਈ ਸਮਾਂ ਦਿੱਤਾ ਹੈ। ਆਤਿਸ਼ੀ ਅਤੇ ਮਾਨ ਨੂੰ ਮਿਲਣ ਲਈ ਬੁਲਾਇਆ ਗਿਆ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਦਿੱਲੀ ਅੰਦਰ ਜੋ ਪਾਣੀ ਆ ਰਿਹਾ ਹੈ ਉਸ ’ਚ ਅਮੋਨੀਆ ਨਾਮ ਦਾ ਜ਼ਹਿਰ ਮਿਕਸ ਆ ਰਿਹਾ ਹੈ। ਇਸ ਮੁੱਦੇ ‘ਤੇ ਚੋਣ ਕਮਿਸ਼ਨ ਨੇ ਅੱਜ ਸ਼ਾਮ ਸਵੇਰੇ 4 ਵਜੇ ਭਗਵੰਤ ਮਾਨ ਅਤੇ ਆਤਿਸ਼ੀ ਨੂੰ ਮਿਲਣ ਲਈ ਸਮਾਂ ਦਿੱਤਾ ਹੈ।

    LEAVE A REPLY

    Please enter your comment!
    Please enter your name here