ਪਾਣੀ ਦਾ ਸੰਕਟ : ਜੀਵਨ ਅਤੇ ਖੇਤੀ ਖ਼ਤਰੇ ’ਚ

Water Crisis

ਮਨੁੱਖੀ ਗਤੀਵਿਧੀਆਂ ਕਾਰਨ ਦੁਨੀਆ ਦਾ ਤਾਪਮਾਨ ਵਧ ਰਿਹਾ ਹੈ ਤੇ ਇਸ ਨਾਲ ਜਲਵਾਯੂ ’ਚ ਹੁੰਦੀ ਜਾ ਰਹੀ ਤਬਦੀਲੀ ਹੁਣ ਮਨੁੱਖੀ ਜੀਵਨ ਦੇ ਹਰ ਪਹਿਲੂ ਨਾਲ ਪਾਣੀ ਦੇ ਸਰੋਤਾਂ ਅਤੇ ਦਰਿਆਵਾਂ ਲਈ ਖਤਰਾ ਬਣ ਚੁੱਕੀ ਹੈ ਜਲਵਾਯੂ ਤਬਦੀਲੀ ਦਾ ਖ਼ਤਰਨਾਕ ਪ੍ਰਭਾਵ ਗੰਗਾ, ਸਿੰਧੂ ਅਤੇ ਬ੍ਰਹਮਪੁੱਤਰ ਸਮੇਤ ਮੁੱਖ ਪਾਣੀ ਦੇ ਸਰੋਤਾਂ ਅਤੇ ਦਰਿਆਵਾਂ ’ਚ ਪਾਣੀ ਦੇ ਭੰਡਾਰ ’ਤੇ ਖ਼ਤਰਨਾਕ ਪੱਧਰ ’ਤੇ ਮਹਿਸੂਸ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ ਕੇਂਦਰੀ ਜਲ ਕਮਿਸ਼ਨ ਦੇ ਨਵੇਂ ਅੰਕੜੇ ਭਾਰਤ ’ਚ ਵਧਦੇ ਇਸ ਪਾਣੀ ਦੇ ਸੰਕਟ ਦੀ ਗੰਭੀਰਤਾ ਨੂੰ ਹੀ ਦਰਸ਼ਾੳਂਂਦੇ ਹਨ। (Water Crisis)

ਅੰਕੜੇ ਦੇਸ਼ ਭਰ ਦੇ ਪਾਣੀ ਦੇ ਸਰੋਤਾਂ ਦੇ ਪੱਧਰ ’ਚ ਆਈ ਚਿੰਤਾਜਨਕ ਗਿਰਾਵਟ ਦੀ ਤਸਵੀਰ ਪੇਸ਼ ਕਰਦੇ ਹਨ। ਰਿਪੋਰਟ ਅਨੁਸਾਰ 25 ਅਪਰੈਲ 2024 ਤੱਕ ਦੇਸ਼ ਦੇ ਮੁੱਖ ਪਾਣੀ ਦੇ ਸਰੋਤਾਂ ’ਚ ਮੁਹੱਈਆ ਪਾਣੀ ’ਚ ਉਨ੍ਹਾਂ ਦੀ ਭੰਡਾਰਨ ਸਮਰੱਥਾ ਦੇ ਅਨੁਪਾਤ ’ਚ ਤੀਹ ਤੋਂ ਪੈਂਤੀ ਫੀਸਦੀ ਦੀ ਗਿਰਾਵਟ ਆਈ ਹੈ ਜੋ ਹਾਲ ਦੇ ਸਾਲਾਂ ਦੀ ਤੁਲਨਾ ’ਚ ਵੱਡੀ ਗਿਰਾਵਟ ਹੈ ਜੋ ਸੋਕੇ ਵਰਗੀ ਸਥਿਤੀ ਵੱਲ ਇਸ਼ਾਰਾ ਕਰਦੀ ਹੈ ਜਿਸ ਦੇ ਮੂਲ ’ਚ ਅਲ ਨੀਨੋ ਘਟਨਾਕ੍ਰਮ ਦਾ ਅਸਰ ਅਤੇ ਮੀਂਹ ਦੀ ਕਮੀ ਨੂੰ ਦੱਸਿਆ ਜਾ ਰਿਹਾ ਹੈ ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। (Water Crisis)

ਇਹ ਵੀ ਪੜ੍ਹੋ : ਚੰਗੇ ਕਰਮ ਕਰੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਰੱਖਣ : Saint Dr MSG

ਮਨੁੱਖ ਅਤੇ ਜੀਵ-ਜੰਤੂਆਂ ਤੋਂ ਇਲਾਵਾ ਪਾਣੀ ਖੇਤੀ ਦੇ ਸਾਰੇ ਰੂਪਾਂ ਤੇ ਜ਼ਿਆਦਾਤਰ ਉਦਯੋਗਿਕ ਉਤਪਾਦਨ ਪ੍ਰਕਿਰਿਆਵਾਂ ਲਈ ਵੀ ਬੇਹੱਦ ਜ਼ਰੂਰੀ ਹੈ ਪਰ ਅੱਜ ਭਾਰਤ ਪਾਣੀ ਸੰਕਟ ਦੇ ਸਾਏ ’ਚ ਖੜ੍ਹਾ ਹੈ ਬੇਢੰਗਾ ਉਦਯੋਗੀਕਰਨ, ਵਧਦਾ ਪ੍ਰਦੂਸ਼ਣ, ਘਟਦੇ ਰੇਗਿਸਤਾਨ ਅਤੇ ਗਲੇਸ਼ੀਅਰ, ਦਰਿਆਵਾਂ ਦੇ ਪਾਣੀ ਪੱਧਰ ’ਚ ਗਿਰਾਵਟ, ਮੀਂਹ ਦੀ ਕਮੀ, ਵਾਤਾਵਰਨ ਤਬਾਹੀ, ਕੁਦਰਤ ਦੇ ਸ਼ੋਸ਼ਣ ਅਤੇ ਇਨ੍ਹਾਂ ਦੀ ਦੁਰਵਰਤੋਂ ਪ੍ਰਤੀ ਅਸੰਵੇਦਨਸ਼ੀਲ ਭਾਰਤ ਨੂੰ ਇੱਕ ਵੱਡੇ ਪਾਣੀ ਸੰਕਟ ਵੱਲ ਲਿਜਾ ਰਹੀ ਹੈ ਭਾਰਤ ਭਰ ’ਚ 150 ਮੁੱਖ ਪਾਣੀ ਦੇ ਸਰੋਤਾਂ ’ਚ ਪਾਣੀ ਪੱਧਰ ਵਰਤਮਾਨ ’ਚ 31 ਫੀਸਦੀ ਹੈ, ਦੱਖਣੀ ਭਾਰਤ ’ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਹੈ, ਜਿਸ ਦੇ 42 ਪਾਣੀ ਦੇ ਭੰਡਾਰ ਵਰਤਮਾਨ ’ਚ ਸਿਰਫ਼ 17 ਫੀਸਦੀ ਸਮਰੱਥਾ ’ਤੇ ਹਨ। (Water Crisis)

ਇਹ ਭਾਰਤ ਦੇ ਵੱਖ-ਵੱਖ ਖੇਤਰਾਂ ’ਚ ਦੇਖੀ ਗਈ ਸਭ ਤੋਂ ਘੱਟ ਪਾਣੀ ਸਮਰੱਥਾ ਦਾ ਪ੍ਰਤੀਕ ਹੈ ਸਥਿਤੀ ਹੋਰ ਖੇਤਰਾਂ ’ਚ ਵੀ ਚਿੰਤਾਜਨਕ ਹੈ, ਪੱਛਮ ’ਚ 34 ਫੀਸਦੀ ਅਤੇ ਉੱਤਰ ’ਚ 32.5 ਫੀਸਦੀ ਪਾਣੀ ਭੰਡਾਰ ਸਮਰੱਥਾ ਹੈ ਹਾਲਾਂਕਿ, ਪੂਰਬੀ ਅਤੇ ਮੱਧ ਭਾਰਤ ਦੀ ਸਥਿਤੀ ਬਿਹਤਰ ਹੈ, ਉਨ੍ਹਾਂ ਕੋਲ ਆਪਣੇ ਪਾਣੀ ਭੰਡਾਰਾਂ ਦੀ ਸਰਗਰਮ ਸਮਰੱਥਾ ਦਾ ਲੜੀਵਾਰ 40.6 ਫੀਸਦੀ ਤੇ 40 ਫੀਸਦੀ ਹੈ, ਪਿਛਲੇ ਸਾਲ ਮੀਂਹ ਘੱਟ ਸੀ, ਵਿਸ਼ੇਸ਼ ਤੌਰ ’ਤੇ ਦੱਖਣੀ ਭਾਰਤ ’ਚ, 2023 ਦਾ ਮਾਨਸੂਨ ਅਸਮਾਨ ਸੀ ਕਿਉਂਕਿ ਇਹ ਅਲ ਨੀਨੋ ਸਾਲ ਵੀ ਸੀ-ਇੱਕ ਜਲਵਾਯੂ ਪੈਟਰਨ ਜੋ ਆਮ ਤੌਰ ’ਤੇ ਇਸ ਖੇਤਰ ’ਚ ਗਰਮ ਅਤੇ ਖੁਸ਼ਕ ਹਾਲਾਤਾਂ ਦਾ ਕਾਰਨ ਬਣਦਾ ਹੈ ਇਸ ਨਾਲ ਕਾਫ਼ੀ ਚਿੰਤਾ ਪੈਦਾ ਹੋਈ ਹੈ ਵਰਤਮਾਨ ’ਚ, ਸਿੰਚਾਈ ਵੀ ਪ੍ਰਭਾਵਿਤ ਹੋ ਰਹੀ ਹੈ। (Water Crisis)

ਦੇਸ਼ ਭਰ ’ਚ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਅਤੇ ਪਾਣੀ ਤੋਂ ਬਿਜਲੀ ਉਤਪਾਦਨ ’ਤੇ ਪ੍ਰਭਾਵ ਬਾਰੇ ਚਿੰਤਾਵਾਂ ਵਧ ਰਹੀਆਂ ਹਨ ਭਵਿੱਖ ਨੂੰ ਦੇਖਦੇ ਹੋਏ, ਆਉਣ ਵਾਲੇ ਮਹੀਨਿਆਂ ’ਚ ਹੋਰ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ, ਜੋ ਦਰਸਾਉਂਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਵੱਡਾ ਪਾਣੀ ਦਾ ਸੰਕਟ ਪੈਦਾ ਹੋਣ ਵਾਲਾ ਹੈਅਸਲ ਵਿਚ ਲਗਾਤਾਰ ਵਧਦੀ ਗਰਮੀ ਕਾਰਨ ਪਾਣੀ ਦੇ ਪੱਧਰ ’ਚ ਤੇਜੀ ਨਾਲ ਗਿਰਾਵਟ ਆ ਰਹੀ ਹੈ ਇਸ ਦੇ ਗੰਭੀਰ ਨਤੀਜਿਆਂ ਦੇ ਚੱਲਦਿਆਂ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਾਮਿਲਨਾਡੂ ਵਰਗੇ ਸੂਬਿਆਂ ’ਚ ਪਾਣੀ ਦੀ ਘਾਟ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ ਦੇਸ਼ ਦਾ ਆਈਟੀ ਹੱਬ ਬੈਂਗਲੁਰੂ ਗੰਭੀਰ ਪਾਣੀ ਸੰਕਟ ਨਾਲ ਜੂਝ ਰਿਹਾ ਹੈ। (Water Crisis)

ਜਿਸ ਦਾ ਅਸਰ ਨਾ ਸਿਰਫ਼ ਖੇਤੀ ਗਤੀਵਿਧੀਆਂ ’ਤੇ ਪੈ ਰਿਹਾ ਹੈ ਸਗੋਂ ਰੋਜ਼ਾਨਾ ਦੀ ਜ਼ਿੰਦਗੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਜਿਹੇ ’ਚ ਕਿਸੇ ਆਉਣ ਵਾਲੇ ਸੰਕਟ ਨਾਲ ਨਜਿੱਠਣ ਲਈ ਪਾਣੀ ਸੁਰੱਖਿਆ ਦੇ ਯਤਨ ਘਰਾਂ ਤੋਂ ਲੈ ਕੇ ਤਮਾਮ ਖੇਤੀ ਪ੍ਰਣਾਲੀਆਂ ਅਤੇ ਉਦਯੋਗਿਕ ਕਾਰਜਾਂ ਤੱਕ ’ਚ ਤੇਜ਼ ਕਰਨ ਦੀ ਲੋੜ ਹੈ ਪਾਣੀ ਦੇ ਭੰਡਾਰ ਅਤੇ ਸਪਲਾਈ ਸਮਰੱਥਾ ’ਚ ਸੁਧਾਰ ਲਈ ਪਾਣੀ ਦੇ ਬੁਨਿਆਦੀ ਢਾਂਚੇ ਅਤੇ ਪ੍ਰਬੰਧਨ ਪ੍ਰਣਾਲੀਆਂ ’ਚ ਵੱਡੇ ਨਿਵੇਸ਼ ਦੀ ਤੁਰੰਤ ਲੋੜ ਵੀ ਹੈ ਪਾਣੀ ਦੀ ਸੁਰੱਖਿਆ ਤੇ ਸਮੁੱਚੀ ਉਪਲੱਬਧਤਾ ਨੂੰ ਯਕੀਨੀ ਕਰਕੇ ਅਸੀਂ ਵਾਤਾਵਰਨ ਨੂੰ ਵੀ ਬਿਹਤਰ ਕਰ ਸਕਦੇ ਹਾਂ ਅਤੇ ਜਲਵਾਯੂ ਤਬਦੀਲੀ ਦੀ ਸਮੱਸਿਆ ਦਾ ਵੀ ਹੱਲ ਕੱਢ ਸਕਦੇ ਹਾਂ। (Water Crisis)

ਤੁਸੀਂ ਸੋਚ ਸਕਦੇ ਹੋ ਕਿ ਇੱਕ ਮਨੁੱਖ ਆਪਣੀ ਪੂਰੀ ਜ਼ਿੰਦਗੀ ’ਚ ਕਿੰਨੇ ਪਾਣੀ ਦੀ ਵਰਤੋਂ ਕਰਦਾ ਹੈ, ਪਰ ਕੀ ਉਹ ਐਨੇ ਪਾਣੀ ਨੂੰ ਬਚਾਉਣ ਦਾ ਯਤਨ ਕਰਦਾ ਹੈ? ਜਲਵਾਯੂ ਤਬਦੀਲੀ ਕਾਰਨ ਸੰਨ 2000 ਤੋਂ ਹੜ੍ਹ ਦੀਆਂ ਘਟਨਾਵਾਂ ’ਚ 134 ਫੀਸਦੀ ਵਾਧਾ ਹੋਇਆ ਹੈ ਅਤੇ ਸੋਕੇ ਦੀ ਮਿਆਦ ’ਚ 29 ਫੀਸਦੀ ਦਾ ਵਾਧਾ ਹੋਇਆ ਹੈ ਪਾਣੀ ਧਰਤੀ ’ਤੇ ਜੀਵਨ ਦੀ ਹੋਂਦ ਲਈ ਬੁਨਿਆਦੀ ਲੋੜ ਹੈ ਅਬਾਦੀ ’ਚ ਵਾਧੇ ਨਾਲ ਪਾਣੀ ਦੀ ਖਪਤ ਬੇਤਹਾਸ਼ਾ ਵਧੀ ਹੈ, ਪਰ ਧਰਤੀ ’ਤੇ ਸਾਫ ਪਾਣੀ ਦੀ ਮਾਤਰਾ ਘੱਟ ਹੋ ਰਹੀ ਹੈ ਜਲਵਾਯੂ ਤਬਦੀਲੀ ਅਤੇ ਧਰਤੀ ਦੇ ਵਧਦੇ ਤਾਪਮਾਨ ਨੇ ਇਸ ਸਮੱਸਿਆ ਨੂੰ ਗੰਭੀਰ ਸੰਕਟ ਬਣਾ ਦਿੱਤਾ ਹੈ। (Water Crisis)

ਦੁਨੀਆ ਦੇ ਕਈ ਹਿੱਸਿਆਂ ਵਾਂਗ ਭਾਰਤ ਵੀ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਸੰਸਾਰਿਕ ਅਬਾਦੀ ਦਾ 18 ਫੀਸਦੀ ਹਿੱਸਾ ਭਾਰਤ ’ਚ ਨਿਵਾਸ ਕਰਦਾ ਹੈ, ਪਰ 4 ਫੀਸਦੀ ਪਾਣੀ ਦੇ ਵਸੀਲੇ ਹੀ ਸਾਨੂੰ ਉਪਲੱਬਧ ਹਨ ਭਾਰਤ ’ਚ ਜਲ ਸੰਕਟ ਦੀ ਸਮੱਸਿਆ ਨਾਲ ਨਜਿੱਠਣ ਲਈ ਪੁਰਾਤਨ ਸਮੇਂ ਤੋੋਂ ਜੋ ਯਤਨ ਕੀਤੇ ਜਾ ਗਏ ਹਨ, ਉਨ੍ਹਾਂ ਯਤਨਾਂ ਨੂੰ ਵਿਆਪਕ ਪੱਧਰ ’ਤੇ ਅਪਣਾਉਣ ਅਤੇ ਪਾਣੀ ਸੁਰੱਖਿਆ ’ਚ ਕ੍ਰਾਂਤੀ ਲਿਆਉਣ ਦੀ ਲੋੜ ਹੈ ਸਦੀਆਂ ਤੋਂ ਨਿਰਮਲ ਪਾਣੀ ਦਾ ਸਰੋਤ ਬਣੀ ਰਹੇ ਦਰਿਆ-ਨਦੀਆਂ ਪ੍ਰਦੂਸ਼ਿਤ ਹੋ ਰਹੇ ਹਨ, ਹੁਣ ਉਨ੍ਹਾਂ ’ਤੇ ਜਲਵਾਯੂ ਤਬਦੀਲੀ ਦਾ ਖਤਰਨਾਕ ਪ੍ਰਭਾਵ ਪੈਣ ਲੱਗਾ ਹੈ। (Water Crisis)

ਪਾਣੀ ਭੰਡਾਰ ਤੰਤਰ ਵਿਗੜ ਰਿਹਾ ਹੈ, ਅਤੇ ਭੂ-ਜਲ ਪੱਧਰ ਲਗਾਤਰ ਘਟ ਰਿਹਾ ਹੈ ਪਾਣੀ ਬਚਾਉਣ ’ਚ ਜ਼ਿਆਦਾ ਕਾਰਜ-ਸਮਰੱਥਾ ਲਿਆਉਣ ਲਈ ਸਾਰੇ ਉਦਯੋਗਿਕ ਬਿਲਡਿੰਗਾਂ, ਅਪਾਰਟਮੈਂਟ, ਸਕੂਲਾਂ, ਹਸਪਤਾਲਾਂ ਆਦਿ ’ਚ ਬਿਲਡਰਾਂ ਵੱਲੋਂ ਸਹੀ ਪਾਣੀ ਪ੍ਰਬੰਧਨ ਵਿਵਸਥਾ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਦੇਸ਼ ਦੇ ਸੱਤ ਸੂਬਿਆਂ ਦੀਆਂ 8220 ਪੰਚਾਇਤਾਂ ’ਚ ਭੂਜਲ ਪ੍ਰਬੰਧਨ ਲਈ ਅਟਲ ਭੂਜਲ ਯੋਜਨਾ ਚੱਲ ਰਹੀ ਹੈ ਸਥਾਨਕ ਭਾਈਚਾਰਿਆਂ ਦੀ ਅਗਵਾਈ ’ਚ ਚੱਲਣ ਵਾਲਾ ਇਹ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ ਨਾਲ ਹੀ, ਨਲ ਤੋਂ ਜਲ, ਨਦੀਆਂ ਦੀ ਸਫਾਈ, ਕਬਜ਼ੇ ਹਟਾਉਣ ਵਰਗੇ ਯਤਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਹੋ ਰਹੇ ਹਨ ਸਾਡੇ ਇੱਥੇ ਪਾਣੀ ਬਚਾਉਣ ਦੇ ਮੁੱਖ ਸਾਧਨ ਹਨ ਨਦੀਆਂ, ਦਰਿਆ, ਤਲਾਬ ਅਤੇ ਖੂਹ ਇਨ੍ਹਾਂ ਨੂੰ ਅਪਣਾਈਏ। (Water Crisis)

ਇਨ੍ਹਾਂ ਦੀ ਰੱਖਿਆ ਕਰੀਏ, ਇਨ੍ਹਾਂ ਨੂੰ ਅਹਿਮੀਅਤ ਦੇਈਏ, ਇਨ੍ਹਾਂ ਨੂੰ ਮਾਰੂਥਲ ਦੇ ਹਵਾਲੇ ਨਾ ਕਰੀਏ ਪਿੰਡ ਪੱਧਰ ’ਤੇ ਲੋਕਾਂ ਵੱਲੋਂ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਸਹੀ ਰੱਖ-ਰਖਾਅ ਦੇ ਨਾਲ ਛੋਟੇ ਜਾਂ ਵੱਡੇ ਤਲਾਬਾਂ ਨੂੰ ਬਣਾ ਕੇ ਜਾਂ ਉਨ੍ਹਾਂ ਦਾ ਮੁੜ-ਉੱਧਾਰ ਕਰਕੇ ਮੀਂਹ ਦੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ ਧਰਤੀ ਦੇ ਖੇਤਰਫਲ ਦਾ ਲਗਭਗ 70 ਫੀਸਦੀ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ ਪਰ, ਪੀਣਯੋਗ ਪਾਣੀ ਸਿਰਫ਼ 3 ਫੀਸਦੀ ਹੈ ਇਸ ’ਚੋਂ ਵੀ ਸਿਰਫ਼ ਇੱਕ ਫੀਸਦੀ ਮਿੱਠੇ ਪਾਣੀ ਦੀ ਹੀ ਅਸਲ ਵਿਚ ਅਸੀਂ ਵਰਤੋਂ ਕਰਦੇ ਹਾਂ ਪਾਣੀ ਦੀ ਵਰਤੋਂ ਕਰਦੇ ਹੋਏ ਅਸੀਂ ਪਾਣੀ ਦੀ ਬੱਚਤ ਬਾਰੇ ਜ਼ਰਾ ਵੀ ਨਹੀਂ ਸੋਚਦੇ, ਜਿਸ ਦੇ ਨਤੀਜੇ ਵਜੋਂ ਜ਼ਿਆਦਾਤਰ ਥਾਵਾਂ ’ਤੇ ਪਾਣੀ ਸੰਕਟ ਦੀ ਸਥਿਤੀ ਪੈਦਾ ਹੋ ਗਈ ਹੈ। (Water Crisis)