Punjab News: ਪੰਜਾਂ ਦਰਿਆਵਾਂ ਦੀ ਧਰਤੀ ’ਤੇ ਪਾਣੀ ਦੀ ਚਿੰਤਾ, ਪੰਜਾਬ, ਹਰਿਆਣਾ ਤੇ ਰਾਜਸਥਾਨ ਲਈ ਖਤਰੇ ਦੀ ਘੰਟੀ

Punjab News
Punjab News: ਪੰਜਾਂ ਦਰਿਆਵਾਂ ਦੀ ਧਰਤੀ ’ਤੇ ਪਾਣੀ ਦੀ ਚਿੰਤਾ, ਪੰਜਾਬ, ਹਰਿਆਣਾ ਤੇ ਰਾਜਸਥਾਨ ਲਈ ਖਤਰੇ ਦੀ ਘੰਟੀ

Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ (ਬੀਬੀਐੱਮਬੀ) ਨੇ ਘੱਟ ਮੀਂਹ ਅਤੇ ਬਰਫਬਾਰੀ ਕਾਰਨ ਡੈਮ ’ਚ ਪਾਣੀ ਦੀ ਕਮੀ ’ਤੇ ਚਿੰਤਾ ਜ਼ਾਹਰ ਕੀਤੀ ਹੈ। ਨਾਲ ਹੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਵਰਗੇ ਮੈਂਬਰ ਸੂਬਿਆਂ ਨੂੰ ਪਾਣੀ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਡੈਮ ਵਿੱਚ ਸਟੋਰੇਜ ਅਤੇ ਇਨਫਲੋ ਦੋਵੇਂ ਹੀ ਆਮ ਪੱਧਰ ਤੋਂ ਬਹੁਤ ਘੱਟ ਚੱਲ ਰਹੇ ਹਨ।

Read Also : Punjab News: ਪੰਜਾਬ ਦਾ ਕਲੇਸ਼ ਮੁੱਕਿਆ, ਰਾਜਪਾਲ ਦੀਆਂ ਸਿਫਤਾਂ

ਪ੍ਰਾਪਤ ਅੰਕੜਿਆਂ ਅਨੁਸਾਰ ਭਾਖੜਾ ਅਤੇ ਪੌਂਗ ਡੈਮਾਂ ਵਿੱਚ ਪਾਣੀ ਦਾ ਪੱਧਰ ਚਿੰਤਾਜਨਕ ਤੌਰ ’ਤੇ ਡਿੱਗ ਗਿਆ ਹੈ। 20 ਨਵੰਬਰ ਨੂੰ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1,633 ਫੁੱਟ ਦਰਜ ਕੀਤਾ ਗਿਆ ਸੀ, ਜੋ ਪਿਛਲੇ ਸਾਲ ਨਾਲੋਂ 15 ਫੁੱਟ ਘੱਟ ਹੈ। ਵਰਤਮਾਨ ਵਿੱਚ ਭਾਖੜਾ ਡੈਮ ਆਪਣੀ ਕੁੱਲ ਸਮਰੱਥਾ ਦਾ ਸਿਰਫ਼ 63% ਹੀ ਸਟੋਰ ਕਰਨ ਦੇ ਸਮਰੱਥ ਹੈ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1,343 ਫੁੱਟ ਹੈ, ਜੋ ਪਿਛਲੇ ਸਾਲ ਨਾਲੋਂ 18 ਫੁੱਟ ਘੱਟ ਹੈ। Punjab News