ਅਮਰੀਕੀ-ਨੇਪਾਲੀ ਰਿਸ਼ਤਿਆਂ ’ਚ ਗਰਮਾਹਟ

ਅਮਰੀਕੀ-ਨੇਪਾਲੀ ਰਿਸ਼ਤਿਆਂ ’ਚ ਗਰਮਾਹਟ

ਦੁਨੀਆ ਲਈ ਇਹ ਖ਼ਬਰ ਹੈਰਾਨ ਕਰਨ ਵਾਲੀ ਹੋ ਸਕਦੀ ਹੈ, ਨੇਪਾਲ ਦੇ ਪੀਐਮ ਸ਼ੇਰ ਬਹਾਦੁਰ ਦੇਉਬਾ ਜੁਲਾਈ ’ਚ ਵਾਸ਼ਿੰਗਟਨ ਦਾ ਦੌਰਾ ਕਰਨਗੇ ਦੋ ਦਹਾਕੇ ਬਾਅਦ ਨੇਪਾਲ ਦੇ ਕਿਸੇ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਅਮਰੀਕੀ ਦੌਰਾ ਹੋਵੇਗਾ ਅਮਰੀਕਾ ਅਤੇ ਨੇਪਾਲ ਦਾ ਪੱਧਰ-ਦਰ-ਪੱਧਰ ਦੁਵੱਲਾ ਸੰਵਾਦ ਜਾਰੀ ਹੈ ਖਾਸ ਗੱਲ ਇਹ ਹੈ, ਇਸ ਸਾਲ ਅਮਰੀਕਾ ਅਤੇ ਨੇਪਾਲ ਆਪਣੇ ਵਿਚਕਾਰ ਕੂਟਨੀਤਿਕ ਰਿਸ਼ਤਿਆਂ ਦੀ 75ਵੀਂ ਵਰ੍ਹੇਗੰਢ ਵੀ ਮਨਾ ਰਹੇ ਹਨ ਉਜ ਤਾਂ ਵੀਹ ਸਾਲਾਂ ਤੋਂ ਨੇਪਾਲੀ ਪੀਐਮ ਜਾਂ ਆਲ੍ਹਾ ਪ੍ਰਤੀਨਿਧੀ ਸੰਯੁਕਤ ਰਾਸ਼ਟਰ ਮਹਾਂਸਭਾ ਦੀਆਂ ਬੈਠਕਾਂ ’ਚ ਸ਼ਿਰਕਤ ਕਰਨ ਕਈ ਵਾਰ ਗਏ, ਪਰ ਇਹ ਵਿਜ਼ਿਟ ਅਮਰੀਕਾ ਦੀਆਂ ਦੁਵੱਲੀਆਂ ਯਾਤਰਾਵਾਂ ਨਹੀਂ ਸਨ ਸੂਤਰ ਦੱਸਦੇ ਹਨ, ਦੇਉਬਾ ਦੀ ਇਹ ਯਾਤਰਾ ਸੰਭਵ ਹੈ 14 ਤੋਂ 16 ਜੁਲਾਈ ਵਿਚਕਾਰ ਹੋਵੇਗੀ

ਦੇਉਬਾ ਅਮਰੀਕਾ ਵੱਲੋਂ ਆਯੋਜਿਤ ਸਮਿਟ ਫਾਰ ਡੈਮੋਕ੍ਰੇਸੀ ਲੋਕਤੰਤਰਿਕ ਦੇਸ਼ਾਂ ਦਾ ਸਿਖਰ ਸੰਮੇਲਨ ’ਚ ਸ਼ਿਰਕਤ ਕਰਨਗੇ ਹਾਲਾਂਕਿ ਹਾਲੇ ਤੱਕ ਦੋਵਾਂ ਦੇਸ਼ਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ ਹੈ ਅਮਰੀਕਾ ਅਤੇ ਨੇਪਾਲ ਦੀਆਂ ਇਨ੍ਹਾਂ ਗਤੀਵਿਧੀਆਂ ’ਤੇ ਚੀਨ ਦੀ ਤਿੱਖੀ ਨਜ਼ਰ ਹੈ ਚੀਨ ’ਚ ਬੁਖਲਾਹਟ ਹੈ ਡ੍ਰੈਗਨ ਦੇ ਆਕਿਆਂ ’ਚ ਬੇਇੰਤਹਾ ਗੁੱਸਾ ਹੈ ਚੀਨ¿; ਅਮਰੀਕਾ ਨੂੰ ਅਪ੍ਰਤੱਖ ਅਤੇ ਨੇਪਾਲ ਨੂੰ ਪ੍ਰਤੱਖ ਭੁਗਤਣ ਦੀ ਧਮਕੀ ਵੀ ਦੇ ਚੁੱਕਾ ਹੈ ਅਜਿਹਾ ਹੋਣਾ ਸੁਭਾਵਿਕ ਹੈ ਦੁਨੀਆ ’ਚ ਮਹਾਂਸ਼ਕਤੀ ਦਾ ਤਮਗਾ ਲੈਣ ਦੀ ਹੋੜ ਮੱਚੀ ਹੈ ਫ਼ਿਲਹਾਲ ਇਨ੍ਹਾਂ ਦੇਸ਼ਾਂ ਦੇ ਕਰੀਬੀ ਰਿਸ਼ਤੇ ਦੀ ਗਰਮਾਹਟ ਦੀ ਤਪਸ਼ ਨੂੰ ਡ੍ਰੈਗਨ ਸ਼ਿੱਦਤ ਨਾਲ ਮਹਿਸੂਸ ਕਰ ਰਿਹਾ ਹੈ

ਅਮਰੀਕਾ ਦੀ ਅੰਡਰ ਸੈਕਰੇਟਰੀ ਉਜਰਾ ਜੇਯਾ ਹਾਲ ਹੀ ’ਚ ਕਾਠਮਾਂਡੂ ਆਏ ਸਨ ਇਸ ਤੋਂ ਪਹਿਲਾਂ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਅਮਰੀਕੀ ਕਮਾਂਡਰ ਐਡਮਿਰਲ ਜਾਨ ਅਕਵੀਲੀਨੋ ਵੀ ਨੇਪਾਲ ਦਾ ਦੌਰਾ ਕਰ ਚੁੱਕੇ ਹਨ ਜਾੱਨ 36 ਦੇਸ਼ਾਂ ’ਚ ਅਮਰੀਕੀ ਆਪਰੇਸ਼ੰਸ ਦੇ ਹੈੱਡ ਹਨ

ਖਾਸ ਗੱਲ ਇਹ ਹੈ, ਜਾੱਨ ਦੇ ਕਾਠਮਾਂਡੂ ਦੌਰੇ ’ਤੇ ਅਮਰੀਕਾ ਨੇ ਚੁੱਪ ਵੱਟੀ ਸੀ, ਪਰ ਨੇਪਾਲ ਦੇ ਇੱਕ ਨਾਮਚੀਨ ਅਖਬਾਰ ਨੇ ਦੌਰੇ ਦਾ ਅਤਿ ਸੰਖੇਪ ’ਚ ਖੁਲਾਸਾ ਕੀਤਾ ਸੀ ਅਮਰੀਕਾ ਅਤੇ ਨੇਪਾਲ ਦੋਵਾਂ ਵੱਲੋਂ ਆਲ੍ਹਾ ਅਫ਼ਸਰਾਂ ਦੇ ਵਾਸ਼ਿੰਗਟਨ ਅਤੇ ਕਾਠਮਾਂਡੂ ਦੁਵੱਲੇ ਦੌਰਿਆਂ ਦੇ ਫੌਕਸ ’ਚ ਪੰਜਾਹ ਕਰੋੜ ਡਾਲਰ ਦੀ ਅਮਰੀਕੀ ਮੱਦਦ ਹੈ ਜ਼ਿਕਰਯੋਗ ਹੈ, ਅਮਰੀਕੀ ਸੰਸਥਾ-ਮਿਲੇਨੀਅਮ ਚੈਲੇਂਜ ਕਾਪੋਰੇਸ਼ਨ-ਐਮਸੀਸੀ ਵੱਲੋਂ ਨੇਪਾਲ ਨੂੰ 2017 ’ਚ ਪੰਜਾਹ ਕਰੋੜ ਡਾਲਰ ਦੀ ਵਿੱਤੀ ਮੱਦਦ ਦਾ ਕਰਾਰ ਹੋਇਆ ਸੀ ਇਸ ਨੂੰ ਨੇਪਾਲੀ ਸੰਸਦ ’ਚ ਪਾਸ ਕਰਾਇਆ ਜਾਣਾ ਸੀ,

ਪਰ ਪੰਜ ਸਾਲਾਂ ਤੋਂ ਇਹ ਲਟਕਿਆ ਰਿਹਾ ਕਿਉਂਕਿ ਚੀਨ ਦੇ ਇਸ਼ਾਰੇ ’ਤੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਇਸ ਦਾ ਸਿੱਧਾ ਵਿਰੋਧ ਕਰਦੇ ਰਹੇ ਚੀਨ ਦੇ ਆਕਾ ਵੀ ਨਹੀਂ ਚਾਹੰੁਦੇ ਸਨ ਕਿ ਨੇਪਾਲ ’ਚ ਅਮਰੀਕਾ ਦਾ ਅਸਰ ਵਧੇ ਆਖ਼ਰ ਡੈ੍ਰਗਨ ਦੀ ਚਾਲ ਫੇਲ੍ਹ ਹੋ ਗਈ ਅਤੇ ਮੌਜੂਦਾ ਪ੍ਰਧਾਨ ਮੰਤਰੀ ਦੇਉਬਾ ਨੇ ਕਰਾਰ ਨੂੰ ਇਸੇ ਸਾਲ ਫਰਵਰੀ ’ਚ ਸੰਸਦ ’ਚ ਪਾਸ ਕਰਵਾ ਦਿੱਤਾ ਇਸ ਤੋਂ ਬਾਅਦ ਅਮਰੀਕਾ ਨੇ ਨੇਪਾਲ ’ਚ ਆਪਣੀ ਦਿਲਚਸਪੀ ਹੋਰ ਵਧਾ ਦਿੱਤੀ ਹੈ ਅਮਰੀਕਾ-ਨੇਪਾਲ ਦੇ ਰਿਸ਼ਤਿਆਂ ’ਚ ਆਈ ਗਰਮਜੋਸ਼ੀ ਨੂੰ ਦੱਖਣੀ-ਏਸ਼ੀਆ ਅਤੇ ਇੰਡੋ-ਪੈਸੀਫ਼ਿਕ ਖੇਤਰ ’ਚ ਵਧ ਰਹੇ

ਨਵੇਂ ਸਮੀਕਰਨਾਂ ਦੇ ਲਿਹਾਜ਼ ਨਾਲ ਖਾਸ ਮੰਨਿਆ ਜਾ ਰਿਹਾ ਹੈ ਇਹ ਗੱਲ ਵੱਖ ਹੈ ਕਿ ਅਮਰੀਕਾ-ਨੇਪਾਲ ’ਚ ਵਧਦੀਆਂ ਨਜ਼ਦੀਕੀਆਂ ਨੂੰ ਵਿਸ਼ਵ ਭਾਈਚਾਰਾ ਕਿਸ ਨਜ਼ਰ ਨਾਲ ਦੇਖਦਾ ਹੈ, ਪਰ ਇਹ ਸੱਚ ਹੈ ਕਿ ਡ੍ਰੈਗਨ ਦੇ ਨਾਲ ਨੇਪਾਲ ਦੇ ਰਿਸ਼ਤਿਆਂ ’ਚ ਫ਼ਿਲਹਾਲ ਕੜਵਾਹਟ ਆ ਗਈ ਹੈ ਨੇਪਾਲ ਦੇ ਮੁੱਖ ਅਖਬਾਰ ‘ਕਾਠਮਾਂਡੂ ਪੋਸਟ’ ਮੁਤਾਬਿਕ ਨੇਪਾਲੀ ਸਿਆਸਤਦਾਨਾਂ ’ਚ ਪੰਜਵੀਂ ਵਾਰ ਪੀਐਮ ਦੀ ਕੁਰਸੀ ’ਤੇ ਕਾਬਜ਼ ਸ਼ੇਰ ਬਹਾਦੁਰ ਦੇਉਬਾ ਨੂੰ ਹਮੇਸ਼ਾ ਹੀ ਅਮਰੀਕਾ ਦੇ ਕਰੀਬ ਮੰਨਿਆ ਜਾਂਦਾ ਹੈ, ਇਸੇ ਲਈ ਦੇਉਬਾ ਸਰਕਾਰ ਦੇ ਸੱਤਾ ’ਚ ਰਹਿੰਦਿਆਂ ਅਮਰੀਕੀ ਸਰਕਾਰ ਨੇ ਨੇਪਾਲ ’ਚ ਆਪਣੀ ਪੈਠ ਵਧਾਉਣ ਦੀ ਠੋਸ ਰਣਨੀਤੀ ਬਣਾਈ ਹੈ

ਦੋ ਰਾਇ ਨਹੀਂ ਹੈ, ਨੇਪਾਲ-ਅਮਰੀਕਾ ਦੀ ਵਧਦੀ ਦੋਸਤੀ ਨਾਲ ਚੀਨ ਦੇ ਆਕਿਆਂ ਨੂੰ ਮਿਰਚਾਂ ਲੱਗੀਆਂ ਹਨ ਚੀਨ ਅਮਰੀਕਾ ਦੀ ਅੰਡਰ ਸੈਕਰੇਟਰੀ ਉਜਰਾ ਜੇਯਾ ਦੇ ਨੇਪਾਲ ਦੌਰੇ ਦੌਰਾਨ ਤਿੱਬਤੀਆਂ ਨਾਲ ਮੁਲਾਕਾਤ ’ਤੇ ਸਖ਼ਤ ਇਤਰਾਜ਼ ਜਤਾ ਚੁੱਕਾ ਹੈ ਜ਼ਿਕਰਯੋਗ ਹੈ, ਚੀਨ ਦੇ ਪ੍ਰੈਸ਼ਰ ’ਚ ਨੇਪਾਲ ਨੇ ਬਹੁਤ ਸਾਰੇ ਤਿੱਬਤੀਆਂ ਨੂੰ ਸ਼ਰਨਾਰਥੀ ਕਾਰਡ ਨਹੀਂ ਜਾਰੀ ਕੀਤਾ ਹੈ ਇਸ ਨਾਲ ਉਹ ਨਾ ਤਾਂ ਪੜ੍ਹਾਈ ਜਾਰੀ ਰੱਖ ਸਕਦੇ ਹਨ, ਨਾ ਹੀ ਬਿਜ਼ਨਸ ਕਰ ਸਕਦੇ ਹਨ ਨਾ ਹੀ ਵਿਦੇਸ਼ ਜਾ ਸਕਦੇ ਹਨ ਨੇਪਾਲ ’ਚ ਚੀਨ ਦੇ ਵਧਦੇ ਦਬਾਅ ਨੂੰ ਖਤਮ ਕਰਨ ਲਈ ਅਮਰੀਕਾ ਅੱਜ-ਕੱਲ੍ਹ ਡਿਪਲੋਮੈਸੀ ਦੀ ਸਟੇ੍ਰੈਟੇਜੀ ਤਹਿਤ ਕੰਮ ਕਰ ਰਿਹਾ ਹੈ ਹੁਣ ਇਸ ਦੇ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ ਨੇਪਾਲ ਦੇ ਆਰਮੀ ਚੀਫ਼ ਪ੍ਰਭੂਰਾਮ ਸ਼ਰਮਾ 27 ਜੂਨ ਨੂੰ ਅਮਰੀਕਾ ਲਈ ਰਵਾਨਾ ਹੋਣਗੇ ਇੱਥੇ ਉਹ ਪੈਂਟਾਗਨ ਦਾ ਦੌਰਾ ਕਰਨਗੇ

ਇਸ ਤੋਂ ਬਾਅਦ ਦੱਖਣੀ ਏਸ਼ੀਆ ਦੇ ਮਾਮਲਿਆਂ ਨੂੰ ਦੇਖਣ ਵਾਲੇ ਅਮਰੀਕਾ ਦੇ ਤਮਾਮ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਮਰੀਕਾ ਨੇਪਾਲ ਨੂੰ ਪਹਾੜੀ ਇਲਾਕਿਆਂ ਲਈ ਜ਼ਰੂਰੀ ਮਿਲਟਰੀ ਹਾਰਡਵੇਅਰ ਜਲਦ ਹੀ ਮੁਹੱਈਆ ਕਰਵਾਏਗਾ ਇਹ ਹਾਰਡਵੇਅਰ ਨੇਪਾਲ ਵਰਗੇ ਪਹਾੜੀ ਖੇਤਰ ਵਾਲੇ ਦੇਸ਼ ਲਈ ਬਹੁਤ ਮੱਦਦਗਾਰ ਸਾਬਤ ਹੋਣਗੇ ਨੇਪਾਲ ਦੇ ਫੌਜ ਮੁਖੀ ਲੰਬੀ ਵਿਦੇਸ਼ ਯਾਤਰਾ ’ਤੇ ਜਾ ਰਹੇ ਹਨ ਵਾਸ਼ਿੰਗਟਨ ਜਾਣ ਤੋਂ ਪਹਿਲਾਂ ਜਨਰਲ ਸ਼ਰਮਾ 18 ਤੋਂ 24 ਜੂਨ ਤੱਕ ਲਿਬਨਾਨ ਅਤੇ ਸੀਰੀਆ ’ਚ ਨੇਪਾਲੀ ਸ਼ਾਂਤੀ ਫੌਜੀਆਂ ਨੂੰ ਮਿਲਣਗੇ ਨੇਪਾਲ ਦੇ ਇਹ ਫੌਜੀ ਉੱਥੇ ਸੰਯੁਕਤ ਰਾਸ਼ਟਰ ਸ਼ਾਂਤੀ ਅਭਿਆਨਾਂ ’ਚ ਤੈਨਾਤ ਹਨ

ਇਸ ਤੋਂ ਤੁਰੰਤ ਬਾਅਦ ਸ਼ਰਮਾ 27 ਜੂਨ ਤੋਂ 1 ਜੁਲਾਈ ਤੱਕ ਅਮਰੀਕੀ ਫੌਜ ਦੇ ਸੱਦੇ ’ਤੇ ਸੰਯੁਕਤ ਰਾਜ ਅਮਰੀਕਾ ਦੀ ਅਧਿਕਾਰਕ ਯਾਤਰਾ ਕਰਨਗੇ ਇਸ ਯਾਤਰਾ ਨਾਲ ਸ਼ਾਂਤੀ ਫੌਜੀਆਂ ੂਤੇ ਅਮਰੀਕੀ ਫੌਜ ਨਾਲ ਉਨ੍ਹਾਂ ਦੇ ਰਿਸ਼ਤੇ ਮਜ਼ਬੂਤ ਹੋਣਗੇ ਨੇਪਾਲ ਅਤੇ ਅਮਰੀਕਾ ਹਾਈਐਸਟ ਲੈਵਲ ’ਤੇ ਗੱਲਬਾਤ ਕਰਨ ਜਾ ਰਹੇ ਹਨ ਆਰਮੀ ਚੀਫ਼ ਦੇ ਦੌਰੇ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਵਾਸ਼ਿੰਗਟਨ ਪਹੰੁਚਣਗੇ

ਇਨ੍ਹਾਂ ਉੱਚ ਪੱਧਰੀ ਮੁਲਾਕਾਤਾਂ ’ਚ ਸਿਆਸੀ ਮੁੱਦਿਆਂ ਦੇ ਨਾਲ-ਨਾਲ ਫੌਜੀ ਰਣਨੀਤੀ ’ਤੇ ਵੀ ਚਰਚਾ ਹੋਵੇਗੀ ਨੇਪਾਲ ਦੇ ਸਕਿਊਰਿਟੀ ਐਕਸਪਰਟ ਮੰਨਦੇ ਹਨ, ਅਮਰੀਕਾ ਹੁਣ ਚੀਨ ਨੂੰ ਰੋਕਣ ਲਈ ਡਿਪਲੋਮੈਸੀ ਦੇ ਤੌਰ ’ਤੇ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਪਰ ਇਹ ਵੀ ਸੰਭਾਵਨਾ ਹੈ, ਦੋ ਵੱਡੇ ਦੇਸ਼ਾਂ ਲਈ ਇਹ ਇਸ਼ੂ ਬੈਟਲਗਰਾਊਂਡ ਬਣ ਸਕਦਾ ਹੈ ਰਿਟਾਇਰਡ ਮੇਜਰ ਜਨਰਲ ਵਿਨੋਜ ਬਨਸਾਅਤ ਕਹਿੰਦੇ ਹਨ, ਨੇਪਾਲ ’ਚ ਅਮਰੀਕੀ ਹਿੱਤ ਬਹੁਤ ਤੇਜ਼ੀ ਨਾਲ ਵਧ ਰਹੇ ਹਨ ਇਸ ਨਾਲ ਚੀਨ ਦੇ ਮੱਥੇ ’ਤੇ ਤਿਉੜੀ ਪੈਣਾ ਤੈਅ ਹੈ

ਚੀਨ ਯੂਕਰੇਨ ’ਤੇ ਰੂਸੀ ਹਮਲੇ ’ਚ ਅਮਰੀਕਾ ਅਤੇ ਨਾਟੋ ਦੇਸ਼ਾਂ ਦੀ ਰਣਨੀਤੀ ਨੂੰ ਨੇੜਿਓਂ ਦੇਖ ਅਤੇ ਸਮਝ ਗਿਆ ਹੈ ਸਪੱਸ਼ਟ ਹੈ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਦੀ ਕਥਨੀ ਅਤੇ ਕਰਨੀ ’ਚ ਕੋਈ ਫਰਕ ਨਹੀਂ ਹੈ ਸੋਵੀਅਤ ਸੰਘ ਸਮਾਜਵਾਦੀ ਗਣਰਾਜ- ਯੂਐਸਐਸਆਰ ਦੇ ਸੰਸਥਾਪਕ ਮੈਂਬਰ ਰਹੇ ਯੂਕਰੇਨ ਨੂੰ ਅਮਰੀਕਾ ਅਤੇ ਨਾਟੋ ਦੇ ਮਿੱਤਰ ਦੇਸ਼ ਨਾ ਸਿਰਫ਼ ਐਲਾਨੀ ਵਿੱਤੀ ਮੱਦਦ ਮੁਹੱਈਆ ਕਰਵਾ ਰਹੇ ਹਨ, ਸਗੋਂ ਖਤਰਨਾਕ ਹਥਿਆਰ ਵੀ ਸਪਲਾਈ ਕਰ ਰਹੇ ਹਨ

ਅਜਿਹੇ ’ਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੈਲੇਂਸਕੀ ਦੇ ਹੌਸਲੇ ਬੁਲੰਦ ਹਨ ਰੂਸ-ਯੂਕਰੇਨ ਜੰਗ ਨੂੰ 90 ਤੋਂ ਜ਼ਿਆਦਾ ਦਿਨ ਬੀਤ ਚੁੱਕੇ ਹਨ, ਬਾਵਜ਼ੂਦ ਇਸ ਦੇ ਸੁਲ੍ਹਾ ਦੀ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ ਹੈ, ਕਿਉਂਕਿ ਯੂਕਰੇਨ ਦੇ ਪਿੱਛੇ ਅਮਰੀਕਾ ਅਤੇ ਨਾਟੋ ਦੇਸ਼ ਮਹਾਂਸ਼ਕਤੀ ਵਾਂਗ ਖੜ੍ਹੇ ਹਨ ਚੀਨ ਤਾਇਵਾਨ ਨੂੰ ਲੈ ਕੇ ਅਕਸਰ ਸਿੱਧੇ ਅਤੇ ਅਸਿੱਧੇ ਤੌਰ ’ਤੇ ਦੁਨੀਆ ਨੂੰ ਜੰਗ ਲਈ ਉਕਸਾਉਣਾ ਅਤੇ ਡਰਾਉਣਾ ਹੈ ਹਾਲ ਹੀ ’ਚ ਜੋ ਬਾਇਡੇਨ ਚੀਨ ਨੂੰ ਤਾਇਵਾਨ ’ਤੇ ਹਮਲੇ ਦੀ ਚਿਤਾਵਨੀ ਦਾ ਜਵਾਬ ਸਖਤ ਭਾਸ਼ਾ ’ਚ ਦੇ ਚੁੱਕੇ ਹਨ ਅਮਰੀਕੀ ਰਾਸ਼ਟਰਪਤੀ ਨੇ ਸਾਫ਼ ਚਿਤਾਵਨੀ ਦਿੱਤੀ ਹੈ, ਤਾਇਵਾਨ ’ਤੇ ਹਮਲਾ ਕੀਤਾ ਤਾਂ ਨਾਟੋ ਦੇਸ਼ ਵੀ ਪਿੱਛੇ ਨਹੀਂ ਰਹਿਣਗੇ ਦੁਨੀਆ ਨੂੰ ਆਏ ਦਿਨ ਅੱਖ ਦਿਖਾਉਣ ਵਾਲੇ ਡ੍ਰੈਗਨ ਲਈ ਅਮਰੀਕਾ ਦੀ ਨੇਪਾਲ ’ਚ ਸਾਈਲੈਂਟ ਡਿਪਲੋਮੈਸੀ ਕੀ ਗੱੁਲ ਖਿੜਾਏਗੀ, ਇਹ ਤਾਂ ਸਮਾਂ ਦੱਸੇਗਾ
ਸ਼ਿਆਮ ਸੰੁਦਰ ਭਾਟੀਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ