ਵਰਦੇਵ ਮਾਨ ਨੇ ਮੰਡੀਆਂ ‘ਚ ਕਿਸਾਨ ਮਜਦੂਰਾਂ ਨੂੰ ਸੈਨੇਟਾਈਜ਼ਰ ਵੰਡੇ

ਵਰਦੇਵ ਮਾਨ ਨੇ ਮੰਡੀਆਂ ‘ਚ ਕਿਸਾਨ ਮਜਦੂਰਾਂ ਨੂੰ ਸੈਨੇਟਾਈਜ਼ਰ ਵੰਡੇ

ਗੁਰੂਹਰਸਹਾਏ (ਸਤਪਾਲ ਥਿੰਦ, ਵਿਜੇ ਹਾਂਡਾ)। ਕਰੋਨਾ ਵਾਇਰਸ ਮਹਾਮਾਰੀ ‘ਚ ਵਰਦੇਵ ਸਿੰਘ ਮਾਨ ਨੇ ਗੁਰੂਹਰਸਹਾਏ ਦੀਆਂ ਵੱਖ-ਵੱਖ ਮੰਡੀਆਂ ‘ਚ ਕਿਸਾਨ ਅਤੇ ਮੁਲਾਜ਼ਮਾਂ ਨੂੰ ਹੈਂਡ ਸੈਨੇਟਾਈਜ਼ਰ ਵੰਡੇ, ਵਰਦੇਵ ਸਿੰਘ ਮਾਨ ਨੇ ਦੱਸਿਆ ਕਿ ਇਹ ਸੈਨੇਟਾਈਜ਼ਰ ਫਿਰੋਜ਼ਪੁਰ ਦੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਪੂਰੇ ਪਾਰਲੀਮੈਂਟ ਹਲਕੇ ਲਈ ਇੱਕ ਲੱਖ ਯੂਨਿਟ ਸੈਨੀਟਾਈਜ਼ਰ ਵੰਡਣ ਲਈ ਵੱਖ-ਵੱਖ ਵਿਧਾਨ ਸਭਾ ਹਲਕਿਆਂ ਨੂੰ ਖੁਦ ਆ ਕੇ ਸੌਂਪੇ ਸਨ।

ਜਿਸਦੀ ਵੰਡ ਅਸੀਂ ਅੱਜ ਮੰਡੀਆਂ ਦਾ ਦੌਰਾ ਕਰਦੇ ਹੋਏ ਕੀਤੀ ਹੈ, ਉਹਨਾਂ ਕਿਸਾਨਾਂ ਅਤੇ ਮਜਦੂਰਾਂ ਨੂੰ ਕਰੋਨਾ ਵਾਇਰਸ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੇ ਬਚਾ ਲਈ ਸੁਝਾਅ ਵੀ ਦਿੱਤੇ, ਉਹਨਾਂ ਸਰਕਾਰ ਵੱਲੋਂ ਦਾਣਾ ਮੰਡੀਆਂ ‘ਚ ਕੋਰੋਨਾ ਵਾਇਰਸ ਦੇ ਬਚਾ ਲਈ ਕੀਤੇ ਯਤਨਾਂ ਨੂੰ ਕਾਫ਼ੀ ਨਾ ਦੱਸਦਿਆ ਕਿਹਾ ਕਿ ਮੰਡੀਆਂ ‘ਚ ਕਿਸਾਨਾਂ ਦੇ ਬਚਾ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ।

ਇਸ ਸਮੇਂ ਸੁਖਵੰਤ ਸਿੰਘ ਥੇਹ ਗੁੱਜਰ, ਗੁਰਦਿੱਤ ਸਿੰਘ ਸੰਧੂ, ਗੁਰਬਾਜ ਸਿੰਘ ਰੱਤੇਵਾਲਾ, ਗੁਰਪ੍ਰੀਤ ਸਿੰਘ ਲੱਖੋ ਕੇ, ਪ੍ਰੇਮ ਸੱਚਦੇਵਾ, ਮੇਜਰ ਸਿੰਘ ਸੋਢੀਵਾਲਾ, ਹੰਸ ਰਾਜ ਕੰਬੋਜ, ਪ੍ਰੀਤਮ ਬਾਠ, ਨਿਸ਼ਾਨ ਝਾੜੀਵਾਲਾ, ਕਾਮਰੇਡ ਦਾਨਾ ਰਾਮ, ਹਰਜਿੰਦਰ ਸਿੰਘ ਕਿਲੀ, ਸਤਨਾਮ ਸਿੰਘ ਕਰੀ ਕਲਾਂ, ਤਿਲਕ ਰਾਜ, ਜਸਪਾਲ ਲੱਖੋ ਕੇ, ਮੇਜਰ ਸਿੰਘ ਕਰੀ ਕਲਾਂ, ਅਨੂਪ ਬਾਵਾ, ਬਲਕਰਨ ਜੰਗ, ਨਰੇਸ਼ ਸਿਕਰੀ, ਜਸਵਿੰਦਰ ਸਿੰਘ ਬਾਘੂਵਾਲਾ, ਹੈਪੀ ਬਰਾੜ, ਹੈਪੀ ਭੰਡਾਰੀ, ਪ੍ਰਿੰਸ ਭੋਲੂਵਾਲੀਆ, ਕਪਿਲ ਕੰਧਾਰੀ, ਮਨੀ ਬਾਵਾ, ਮੁਨੀਸ਼ ਕੰਧਾਰੀ, ਦਰਸ਼ਨ ਸਿੰਘ ਆੜਤੀਆ, ਅਵਿਨਾਸ਼ ਚੰਦਰ, ਸਾਗਰ ਸੱਚਦੇਵਾ, ਪ੍ਰਵੀਨ ਮੇਘਾ, ਮਨੋਜ ਗਿਰਧਰ, ਗੁਰਦਾਸ ਸਿੰਘ ਮੰਗੇਵਾਲੀਆ, ਵਿਕਰਮ ਮੋਂਗਾ, ਰੰਮੀ ਭਠੇਜਾ, ਬੋਬੀ ਗਲੋਹਤਰਾ, ਸਤਨਾਮ ਸਿੰਘ ਮੇਘਾ, ਜੱਗਾ ਜੈਲਦਾਰ, ਰਕੇਸ਼ ਪਿੰਡੀ ਆਦਿ ਹਾਜਰ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।