ਹਾਟਸਪਾਟ ਤਾਈਵਾਨ ’ਚ ਬਣ ਸਕਦੇ ਹਨ ਜੰਗ ਦੇ ਹਾਲਾਤ

China-Taiwan Sachkahoon

ਹਾਟਸਪਾਟ ਤਾਈਵਾਨ ’ਚ ਬਣ ਸਕਦੇ ਹਨ ਜੰਗ ਦੇ ਹਾਲਾਤ

ਪਿਛਲੇ ਦਿਨੀਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਮਿਊਨਿਸਟ ਪਾਰਟੀ ਆਫ਼ ਚਾਈਨਾ (ਸੀਪੀਸੀ) ਦੇ ਸਥਾਪਨਾ ਦੇ ਇੱਕ ਸੌ ਸਾਲ ਪੂਰੇ ਹੋਣ ਮੌਕੇ ’ਤੇ ਕਿਹਾ ਕਿ ਚੀਨ ਨੂੰ ਡਰਾਉਣ ਜਾਂ ਦਬਾਉਣ ਦਾ ਯੁੱਗ ਚਲਾ ਗਿਆ ਹੈ ਜੇਕਰ ਕਿਸੇ ਨੇ ਅਜਿਹਾ ਕਰਨ ਦੀ ਹਿੰਮਤ ਕੀਤੀ ਤਾਂ ਉਸ ਦਾ ਸਿਰ ਵੱਢ ਕੇ ਚੀਨ ਦੀ ਉਸ ਮਹਾਨ ਦੀਵਾਰ ’ਤੇ ਟੰਗ ਦਿੱਤਾ ਜਾਵੇਗਾ ਜਿਸ ਨੂੰ ਡੇਢ ਅਰਬ ਚੀਨੀਆਂ ਨੇ ਤਿਆਰ ਕੀਤਾ ਹੈ ਚੀਨ ਵਿਚੋਧੀ ਰਾਸ਼ਟਰਾਂ ਨੂੰ ਦਿੱਤੀ ਗਈ ਇਸ ਚਿਤਾਵਨੀ ਨੂੰ ਜਿਨਪਿੰਗ ਦੀ ਹੁਣ ਤੱਕ ਦੀ ਸਭ ਤੋਂ ਸਖ਼ਤ ਚਿਤਾਵਨੀ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ ਇਸ ਮੌਕੇ ’ਤੇ ਸ਼ੀ ਨੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਸੰਸਾਰ ਪੱਧਰੀ ਸੈਨਾ ਦਾ ਨਿਰਮਾਣ ਜਾਰੀ ਰੱਖਣ ਦੀ ਸਹੁੰ ਖਾਧੀ।

ਤਿਆਨਮੇਨ ਸਕਵਾਇਰ ਬੀਜਿੰਗ ਵਿਚ ਉਹੀ ਜਗ੍ਹਾ ਹੈ, ਜਿੱਥੇ ਅੱਜ ਤੋਂ ਤਕਰੀਬਨ ਸੱਤ ਦਹਾਕੇ (1949) ਵਿਚ ਪਹਿਲੇ ਮਾਓਤਸੇ ਤੁੰਗ ਨੇ ਦਹਾੜਦੇ ਹੋਏ ਪੀਪੁਲਸ ਰਿਪਬਲਿਕ ਆਫ਼ ਚਾਈਨਾ ਦੇ ਨਿਰਮਾਣ ਦਾ ਐਲਾਨ ਕੀਤਾ ਸੀ, ਹੁਣ ਸੱਤ ਦਹਾਕੇ ਬਾਅਦ ਇੱਕ ਵਾਰ ਫਿਰ ਉਸੇ ਜਗ੍ਹਾ ਤੋਂ ਅਤੇ ਉਸੇ ਅੰਦਾਜ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਸ਼ਵ ਬਿਰਾਦਰੀ ’ਤੇ ਦਹਾੜ ਰਹੇ ਹਨ ਉਨ੍ਹਾਂ ਤਾਈਵਾਨ ਅਤੇ ਲੱਦਾਖ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਚੀਨ ਦੇ ਲੋਕ ਨਾ ਸਿਰਫ਼ ਪੂਰੀ ਦੁਨੀਆਂ ਨੂੰ ਖ਼ਤਮ ਕਰਨਾ ਜਾਣਦੇ ਹਨ, ਸਗੋਂ ਇੱਕ ਨਵੇਂ ਵਿਸ਼ਵ ਨੂੰ ਬਣਾਉਣਾ ਵੀ ਉਨ੍ਹਾਂ ਨੂੰ ਆਉਂਦਾ ਹੈ ਸ਼ੀ ਨੇ ਆਪਣੇ ਇੱਕ ਘੰਟੇ ਦੇ ਭਾਸ਼ਣ ਵਿਚ ਕਈ ਵਾਰ ਤਾਈਵਾਨ ਦਾ ਜ਼ਿਕਰ ਕੀਤਾ ਉਨ੍ਹਾਂ ਕਿਹਾ ਕਿ ਦੁਨੀਆਂ ਵਿਚ ਸਿਰਫ਼ ਇੱਕ ਚੀਨ ਹੈ, ਤਾਈਵਾਨ ਨੂੰ ਚੀਨੀ ਮੁੱਖ ਜ਼ਮੀਨ ਦੇ ਨਾਲ ਜੋੜਨਾ ਸੱਤਾਧਾਰੀ ਪਾਰਟੀ ਦਾ ਇਤਿਹਾਸਕ ਟੀਚਾ ਹੈ ਤਾਈਵਾਨ ਨੂੰ ਅਜ਼ਾਦ ਕਰਨ ਬਾਰੇ ਸੋਚਣ ਜਾਂ ਇਸ ਦੀ ਸਾਜ਼ਿਸ਼ ਰਚਣ ਵਾਲਿਆਂ ਦਾ ਅੰਜ਼ਾਮ ਚੰਗਾ ਨਹੀਂ ਹੋਏਗਾ ਸਵਾਲ ਇਹ ਹੈ ਕਿ ਪਾਰਟੀ ਦੇ ਸਥਾਪਨਾ ਸਮਾਰੋਹ ਵਰਗੇ ਇਤਿਹਾਸਕ ਮੌਕੇ ’ਤੇ ਸ਼ੀ ਨੂੰ ਜ਼ਹਿਰ ਉਗਲਣ ਦੀ ਲੋੜ ਕਿਉਂ ਪਈ।

ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਰਾਜਨੀਤਿਕ ਸੰਗਠਨਾਂ ’ਚੋਂ ਇੱਕ ਕਮਿਊਨਿਸਟ ਪਾਰਟੀ ਆਫ਼ ਚਾਈਨਾ (ਸੀਪੀਸੀ) ਦੀ ਸਥਾਪਨਾ ਸਾਲ 1921 ਵਿਚ ਮਾਓ ਅਤੇ ਮਾਰਕਸਵਾਦੀ-ਲੇਨਿਨਵਾਦੀ ਵਿਚਾਰਕਾਂ ਦੇ ਇੱਕ ਸਮੂਹ ਨੇ ਸ਼ੰਘਾਈ ਵਿਚ ਕੀਤੀ ਸੀ ਹੁਣ ਸੀਪੀਸੀ ਦੇ 9.5 ਕਰੋੜ ਤੋਂ ਜ਼ਿਆਦਾ ਮੈਂਬਰ ਹਨ ਚੀਨ ਵਿਚ ਪਾਰਟੀ ਦੇ ਪ੍ਰਭਾਵ ਅਤੇ ਹਰਮਨਪਿਆਰਤਾ ਦਾ ਆਲਮ ਇਹ ਹੈ ਕਿ 1949 ਵਿਚ ਚੀਨੀ ਗਣਰਾਜ (ਪੀਆਰਸੀ) ਦੇ ਗਠਨ ਦੇ ਬਾਅਦ ਤੋਂ ਹੀ ਇਹ ਲਗਾਤਾਰ ਸੱਤਾ ਵਿਚ ਹੈ।

ਰਾਜਧਾਨੀ ਬੀਜਿੰਗ ਦੇ ਤਿਆਨਸੇਨ ਸਕਵਾਇਰ ’ਤੇ ਮਾਓਤਸੇ ਤੁੰਗ ਦੇ ਵਿਸ਼ਾਲ ਚਿੱਤਰ ਦੇ ਸਾਹਮਣੇ ਚੀਨ ਹਥਿਆਰਾਂ ਅਤੇ ਫੌਜੀ ਸਮਰੱਥਾ ਦੀ ਨੁਮਾਇਸ਼ ਕਰਦੇ ਹੋਏ ਸ਼ੀ ਨੇ ਕਿਹਾ ਕਿ ਚੀਨ ਆਪਣੀ ਫੌਜੀ ਤਾਕਤ ਨੂੰ ਵਧਾਉਣ, ਤਾਈਵਾਨ, ਹਾਂਗਕਾਂਗ ਅਤੇ ਮਕਾਊ ਨੂੰ ਵਾਪਸ ਆਪਣੇ ਨਾਲ ਮਿਲਾਉਣ ਲਈ ਵਚਨਬੱਧ ਹੈ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਹਾਂਗਕਾਂਗ ਅਤੇ ਸ਼ਿਨਜਿਆਂਗ ਵਿਚ ਉਈਗਰ ਮੁਸਲਮਾਨਾਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਦੁਨੀਆਂ ਭਰ ਵਿਚ ਬਦਨਾਮ ਕਰਵਾ ਚੁੱਕੇ ਚੀਨ ਦੀ ਇਸ ਧਮਕੀ ਦਾ ਅਰਥ ਕੀ ਹੈ? ਕਿਤੇ ਅਜਿਹਾ ਤਾਂ ਨਹੀਂ ਕਿ ਸ਼ਾਸਨ ਸੱਤਾ ਦੀ ਲੰਮੀ ਪਾਰੀ ਕਾਰਨ ਪਾਰਟੀ ’ਤੇ ਉਨ੍ਹਾਂ ਦੀ ਪਕੜ ਕਮਜ਼ੋਰ ਹੋ ਗਈ ਹੋਵੇ ਅਤੇ ਹਮਲਾਵਰ ਰੁਖ਼ ਦੇ ਪ੍ਰਦਰਸ਼ਨ ਨਾਲ ਉਹ ਪਾਰਟੀ ਦੀ ਅੰਦਰ ਉੱਠ ਰਹੇ ਵਿਰੋਧ ਦੇ ਸੁਰ ਨੂੰ ਦਬਾਉਣਾ ਚਾਹੁੰਦੇ ਹੋਣ ਇੱਕ ਹੋਰ ਅਹਿਮ ਸਵਾਲ ਇਹ ਵੀ ਹੈ ਕਿ ਤਾਈਵਾਨ ਨੂੰ ਲੈ ਕੇ ਚੀਨ ਇੰਨਾ ਬੜਬੋਲਾ ਕਿਉਂ ਹੋ ਰਿਹਾ ਹੈ?

ਦਰਅਸਲ, ਇਨ੍ਹੀਂ ਦਿਨੀਂ ਤਾਈਵਾਨ ਨੂੰ ਲੈ ਕੇ ਪੱਛਮੀ ਦੇਸ਼ਾਂ ਦੁਆਰਾ ਜਿਸ ਤਰ੍ਹਾਂ ਪ੍ਰਤੀਕਿਰਿਆਵਾਂ ਪ੍ਰਗਟ ਕੀਤੀ ਗਈਆਂ ਉਸ ਨਾਲ ਚੀਨ ਕਾਫ਼ੀ ਨਰਾਜ਼ ਹੈ ਜੀ-7 ਦੇਸ਼ਾਂ ਦੇ ਸਮੂਹ ਦੀ ਹਾਲੀਆ ਬੈਠਕ ਵਿਚ ਤਾਈਵਾਨ ’ਤੇ ਹੋਈ ਚਰਚਾ ਤੋਂ ਬਾਅਦ ਉਹ ਹੋਰ ਜ਼ਿਆਦਾ ਭੜਕਿਆ ਹੋਇਆ ਹੈ ਜੀ-7 ਸਮੂਹ ਦੇ ਆਗੂਆਂ ਨੇ ਬਿਆਨ ਜਾਰੀ ਕਰਕੇ ਤਾਈਵਾਨ ਜਲਡਮਰੂਮੱਧ ਮੁੱਕੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਦਾ ਸੱਦਾ ਦਿੱਤਾ ਸੀ ਪਿਛਲੇ ਦਿਨੀਂ ਅਮਰੀਕੀ ਸੀਨੇਟਰਾਂ ਦੀ ਤਾਈਵਾਨ ਯਾਤਰਾ ’ਤੇ ਵੀ ਉਸਨੇ ਇਤਰਾਜ਼ ਪ੍ਰਗਟ ਕੀਤਾ ਸੀ ਅਮਰੀਕੀ ਸੀਨੇਟਰ ਕੋਵਿਡ ਟੀਕੇ ਦੇ ਦਾਨ ਦਾ ਐਲਾਨ ਕਰਨ ਲਈ ਇੱਕ ਫੌਜੀ ਜਹਾਜ਼ ’ਤੇ ਤਾਈਵਾਨ ਗਏ ਸਨ।

ਸੀਨੇਟਰਾਂ ਦੀ ਇਸ ਯਾਤਰਾ ਨੂੰ ਚੀਨ ਨੇ ਇੱਕ ਸਿਧਾਂਤ ਦਾ ਗੰਭੀਰ ਉਲੰਘਣ ਦੱਸਦੇ ਹੋਏ ਅਮਰੀਕੀ ਸ਼ਫੀਰ ਸਾਹਮਣੇ ਵਿਰੋਧ ਦਰਜ਼ ਕਰਵਾਇਆ ਅਤੇ ਅਮਰੀਕਾ ਨੂੰ ਉਸ ਵਨ-ਚਾਈਨਾ ਪਾਲਿਸੀ ਦਾ ਪਾਲਣ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਉਹ ਅਮਰੀਕਾ ਅਤੇ ਤਾਈਵਾਨ ਵਿਚ ਹੋਣ ਵਾਲੀ ਆਰਥਿਕ ਗੱਲਬਾਤ ’ਤੇ ਵੀ ਇਤਰਾਜ਼ ਜਤਾ ਚੁੱਕਾ ਹੈ ਉਸ ਦਾ ਕਹਿਣਾ ਸੀ ਕਿ ਜੇਕਰ ਅਮਰੀਕਾ ਤਾਈਵਾਨ ਦੇ ਨਾਲ ਹੋਣ ਵਾਲੀ ਗੱਲਬਾਤ ਨੂੰ ਰੱਦ ਨਹੀਂ ਕਰਦਾ ਹੈ, ਤਾਂ ਦੋਵਾਂ ਦੇਸ਼ਾਂ ਵਿਚ ਸਬੰਧਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ।

ਹਾਲਾਂਕਿ, ਅਮਰੀਕਾ ਦਾ ਤਾਈਵਾਨ ਨਾਲ ਕੋਈ ਰਸਮੀ ਡਿਪਲੋਮੈਟਿਕ ਸਬੰਧ ਨਹੀਂ ਹੈ ਪਰ ਮਲੱਕਾ ਜਲਡਮਰੂਮੱਧ ਵਿਚ ਚੀਨ ਨੂੰ ਕਾਬੂ ਕਰਨ ਲਈ ਉਸ ਨੂੰ ਤਾਈਵਾਨ ਨੂੰ ਆਪਣੇ ਪਾਲ਼ੇ ਵਿਚ ਬਣਾਈ ਰੱਖਣਾ ਜ਼ਰੂਰੀ ਹੈ ਅਮਰੀਕਾ ਜਾਣਦਾ ਹੈ ਕਿ ਜੇਕਰ ਤਾਈਵਾਨ ’ਤੇ ਚੀਨ ਦਾ ਕੰਟਰੋਲ ਸਥਾਪਿਤ ਹੋ ਜਾਂਦਾ ਹੈ, ਤਾਂ ਉਸ ਦੀ ‘ਫਰਸਟ ਆਈਲੈਂਡ ਚੇਨ ਡਿਫੈਂਸ’ ਨੀਤੀ ਸਮਾਪਤ ਹੋ ਜਾਵੇਗਾ ਅਤੇ ਬੀਜਿੰਗ ਰਣਨੀਤਿਕ ਰੂਪ ਨਾਲ ਬੇਲਗਾਮ ਹੋ ਜਾਏਗਾ ਇਹੀ ਵਜ੍ਹਾ ਹੈ ਕਿ ਅਮਰੀਕਾ ਤਾਈਵਾਨ ਨੂੰ ਲਗਾਤਾਰ ਆਰਥਿਕ ਅਤੇ ਫੌਜ ਮੱਦਦ ਮੁਹੱਈਆ ਕਰਵਾਉਂਦਾ ਰਹਿੰਦਾ ਹੈ ਤਾਈਵਾਨ ਵਿਚ ਚੀਨ ਦੀ ਵਧਦੀ ਦਖ਼ਲਅੰਦਾਜ਼ੀ ਅਤੇ ਉਸ ਹਮਲਾਵਰ ਰੁਖ਼ ਨੂੰ ਦੇਖਦੇ ਹੋਏ ਅਮਰੀਕਾ ਤਾਈਵਾਨ ਨੂੰ ਸੁਤੰਤਰ ਹਿੰਦ-ਪ੍ਰਸ਼ਾਂਤ ਖੇਤਰ ਦੇ ਰੂਪ ਵਿਚ ਪ੍ਰਚਾਰਿਤ ਕਰਨ ਲੱਗਾ ਹੈ।

ਜਿਨਪਿੰਗ ਦੇ ਹਮਲਾਵਰ ਰਵੱਈਏ ਦੀ ਇੱਕ ਵਜ੍ਹਾ ਹੋਰ ਵੀ ਹੈ ਚੀਨ ਨੂੰ ਲੈ ਕੇ ਅਮਰੀਕਾ ਦੀ ਸਰਗਰਮੀ ਪਿਛਲੇ ਦਿਨਾਂ ਵਿਚ ਕਾਫ਼ੀ ਵਧੀ ਹੈ ਕਵਾਡ, ਜੀ-7 ਅਤੇ ਨਾਟੋ ਦੇਸ਼ਾਂ ਦੀਆਂ ਬੈਠਕਾਂ ਦੇ ਜ਼ਰੀਏ ਅਮਰੀਕਾ ਅਤੇ ਉਸ ਦੇ ਸਮੱਰਥਕ ਦੇਸ਼ ਜਿਸ ਤਰ੍ਹਾਂ ਚੀਨ ਅਤੇ ਉਸ ਦੀਆ ਵਿਸਥਾਰਵਾਦੀ ਨੀਤੀਆਂ ਨੂੰ ਲੈ ਕੇ ਉਸ ਦੀ ਘੇਰਾਬੰਦੀ ਵਿਚ ਜੁਟੇ ਹਨ, ਉਸ ਤੋਂ ਵੀ ਚੀਨ ਨਾਖੁਸ਼ ਹੈ ਇਹੀ ਵਜ੍ਹਾ ਹੈ ਕਿ ਸ਼ੀ ਜਿਨਪਿੰਗ ਨੇ ਸੀਪੀਸੀ ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਆਪਣੇ ਹਮਲਾਵਰ ਰੁਖ਼ ਦਾ ਪ੍ਰਦਰਸ਼ਨ ਕਰਕੇ ਇੱਕ ਤਰ੍ਹਾਂ ਵਿਰੋਧੀ ਰਾਸ਼ਟਰਾਂ ਨੂੰ ਸੰਦੇਸ਼ ਦਿੱਤਾ ਹੈ ਜੇਕਰ ਸ਼ੀ ਆਪਣੇ ਸੰਕਲਪ ਦੇ ਅਨੁਰੂਪ ਤਾਈਵਾਨ ਨੂੰ ਧੱਕੇ ਨਾਲ ਚੀਨੀ ਗਣਰਾਤ ਦਾ ਹਿੱਸਾ ਬਣਾਉਂਦੇ ਹਨ, ਤਾਂ ਤਾਈਵਾਨ ਸਬੰਧ ਐਕਟ (ਟੀਆਰਏ), 1979 ਦੇ ਅਨੁਸਾਰ ਅਮਰੀਕਾ ਤਾਈਵਾਨ ਦੀ ਮੱਦਦ ਲਈ ਅੱਗੇ ਆ ਜਾਏਗਾ ਅਜਿਹੇ ਵਿਚ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਨੇੜਲੇ ਭਵਿੱਖ ਵਿਚ ਤਾਈਵਾਨ ਦੁਨੀਆਂ ਦਾ ਅਜਿਹਾ ਹਾਟ ਸਪਾਟ ਬਣ ਸਕਦਾ ਹੈ, ਜਿੱਥੇ ਸੁਪਰ ਪਾਵਰ ਅਮਰੀਕਾ ਅਤੇ ਚੀਨ ਵਿਚ ਜੰਗ ਵਰਗੇ ਹਾਲਾਤ ਬਣ ਸਕਦੇ ਹਨ।

ਡਾ. ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।