ਜੰਗ ਸਿਰਫ਼ ਬਰਬਾਦੀ
ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ (Russia Ukraine War) 20ਵੇਂ ਦਿਨ ’ਚ ਪੁੱਜ ਗਈ ਹੈ ਹਜ਼ਾਰਾਂ ਲੋਕਾਂ ਦੀ ਮੌਤ, ਘੁੱਗ ਵੱਸਦੇ ਸ਼ਹਿਰਾਂ ’ਚ ਮਲਬੇ ਦੇ ਢੇਰ ਤੇ 30 ਲੱਖ ਲੋਕਾਂ ਦਾ ਉਜਾੜਾ ਦੁਖਦਾਈ ਹੈ ਜੰਗ ਤਬਾਹੀ ਤੋਂ ਬਿਨਾਂ ਕੁਝ ਵੀ ਨਹੀਂ ਦਿੰਦੀ, ਕਿਹਾ ਜਾਂਦਾ ਹੈ ਕਿ ਅਮਨ ਚਾਹੁੰਦੇ ਹੋ ਤਾਂ ਜੰਗ ਲਈ ਤਿਆਰ ਰਹੋ ਭਾਵ ਹਿੰਸਕ ਹਮਲੇ ਤੋਂ ਬਚਣ ਲਈ ਹਥਿਆਰਬੰਦ ਤਿਆਰੀ ਜ਼ਰੂਰੀ ਹੈ ਪਰ ਰੂਸ ਤੇ ਯੂਕਰੇਨ ਦਰਮਿਆਨ ਯੁੱਧ ਕਿਸ ਬਿਨ੍ਹਾ ’ਤੇ ਲੜਿਆ ਜਾ ਰਿਹਾ ਹੈ ਇਸ ਦਾ ਕੋਈ ਸਿੱਧਾ ਤੇ ਇਮਾਨਦਾਰੀ ਨਾਲ ਦੱਸਿਆ ਜਾਣ ਵਾਲਾ ਕਾਰਨ ਰੂਸ ਕੋਲ ਵੀ ਨਹੀਂ। ਇਸ ਤੋਂ ਇਹੀ ਸਾਬਤ ਹੁੰਦਾ ਹੈ ਕਿ ਜੰਗ ਖ਼ਾਤਰ ਹੀ ਜੰਗ ਚੱਲ ਰਿਹਾ ਹੈ ਆਮ ਤੌਰ ’ਤੇ ਜੰਗ ਦਾ ਕਾਰਨ ਕਿਸੇ ਹਮਲੇ ਦੀ ਸਾਜਿਸ਼ ਜਾਂ ਹਮਲਾ ਹੋਣ ਦੀ ਸੂਰਤ ’ਚ ਜਵਾਬੀ ਕਾਰਵਾਈ ਨਾਲ ਸ਼ੁਰੁੂ ਹੁੰਦਾ ਹੈ ਪਰ ਰੂਸ ਤੇ ਯੂੁਕਰੇਨ ’ਚ ਅਜਿਹੇ ਕਾਰਨ ਤੇ ਹਾਲਾਤ ਲੱਭਣੇ ਬੜੇ ਔਖੇ ਹਨ ਦੋਵਾਂ ਮੁੁਲਕਾਂ ਦਰਮਿਆਨ ਗੱਲਬਾਤ ਦਾ ਸਿਲਸਿਲਾ ਵੀ ਬੇਹੱਦ ਕਮਜ਼ੋਰ ਹੈ ਜੰਗਬੰਦੀ ਦੇ ਆਧਾਰ ਘਟੇ ਹੋਣ ਕਾਰਨ ਹੀ ਵੱਖ-ਵੱਖ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ’ਚੋਂ ਕੱਢ ਲਿਆ ਹੈ ਅੱਜ ਇੰਨੇ ਘਾਤਕ ਹਥਿਆਰ ਬਣ ਗਏ ਹਨ ਕਿ ਪਲਾਂ ’ਚ ਪੂਰੀ ਦੁਨੀਆਂ ਤਬਾਹ ਹੋ ਸਕਦੀ ਹੈ। Russia Ukraine War
ਪਰ ਜੰਗਬੰਦੀ ਲਈ ਯਤਨ ਬੇਹੱਦ ਸੁਸਤ ਰਫ਼ਤਾਰ ਨਾਲ ਚੱਲ ਰਹੇ ਹਨ ਮਹਾਂਸ਼ਕਤੀਆਂ ਦੀ ਗੁੱਟਬੰਦੀ ਕਾਰਨ ਕੋਈ ਵੀ ਦੇਸ਼ ਸਿੱਧੇ ਤੌਰ ’ਤੇ ਅੱਗੇ ਆਉਣ ਤੋਂ ਗੁਰੇਜ਼ ਕਰ ਰਿਹਾ ਹੈ ਬਾਹਰੋਂ ਵੇਖਿਆਂ ਜੰਗ ਸਿਰਫ਼ ਰੁੂਸ ਤੇ ਯੂੁਕਰੇਨ ਦੀ ਨਜ਼ਰ ਆ ਰਹੀ ਹੈ ਪਰ ਅਸਲ ’ਚ ਇਸ ਜੰਗ ਦੋ ਗੁੱਟਾਂ ਦੀ ਹੈ ਜੋ ਸੰਸਾਰ ਜੰਗਾਂ ’ਚ ਵੀ ਸ਼ਾਮਿਲ ਰਹਿ ਚੁੱਕੇ ਹਨ। ਸ਼ਕਤੀ ਸੰਤੁਲਨ ਦੀ ਇਸ ਜੰਗ ’ਚ ਦਹਾਕਿਆਂ ਪੁਰਾਣਾ ਵੈਰ-ਵਿਰੋਧ ਤੇ ਮੁਕਾਬਲੇਬਾਜ਼ੀ ਜਾਰੀ ਹੈ ਪਿਛਲੇ ਦਹਾਕਿਆਂ ’ਚ ਰੂਸ ਤੇ ਅਮਰੀਕਾ ਦੀ ਲੜਾਈ ਆਰਥਿਕ ਜੰਗ ’ਚ ਤਬਦੀਲੀ ਹੋ ਚੁੱਕੀ ਸੀ ਪਰ ਇਸੇ ਆਰਥਿਕ ਜੰਗ ਨੇ ਹੀ ਏਨਾ ਉਬਾਲ ਲਿਆ ਹੈ ਕਿ ਇਹ ਫੌਜੀ ਜੰਗ ਦਾ ਰੂਪ ਧਾਰਨ ਕਰ ਗਈ।
ਸੰਯੁਕਤ ਰਾਸ਼ਟਰ ਤੇ ਕਈ ਹੋਰ ਕੌਮਾਂਤਰੀ ਮੰਚਾਂ ਦੇ ਬਾਵਜੂਦ ਮਹਾਂਸ਼ਕਤੀਆਂ ਦੇ ਪੁਰਾਣੇ ਟਕਰਾਅ ਦਾ ਜਾਰੀ ਰਹਿਣਾ ਇਸ ਗੱਲ ਦਾ ਸੰਦੇਸ਼ ਹੈ ਕਿ ਲੋਕਤੰਤਰ, ਅਮਨ-ਅਮਾਨ ਤੇ ਖੁਸ਼ਹਾਲੀ ਦੀਆਂ ਨੀਤੀਆਂ ਦੇ ਬਾਵਜ਼ੂਦ ਵੱਖ-ਵੱਖ ਦੇਸ਼ਾਂ ਦੇ ਆਗੂਆਂ ਅੰਦਰ ਸ਼ਕਤੀਸ਼ਾਲੀ ਬਣਨ, ਏਕਾ ਅਧਿਕਾਰ ਦੀ ਹੋੜ ’ਚ ਕੋਈ ਤਬਦੀਲੀ ਨਹੀਂ ਆਈ ਇਸ ਗੱਲ ਤੋਂ ਇਨਕਾਰ ਕਰਨਾ ਔਖਾ ਹੈ ਕਿ ਦੁਨੀਆਂ ਦੇ ਤਾਕਤਵਰ ਮੁਲਕ ਹਥਿਆਰਾਂ ਦੀ ਹੋੜ ਨੂੰ ਛੱਡ ਕੇ ਵਿਕਾਸ ਨੂੰ ਹੀ ਦੁਨੀਆਂ ਦੀ ਤਰੱਕੀ ਦਾ ਪਹਿਲਾ ਮਾਪਦੰਡ ਮੰਨਣਗੇ ਰੋਜ਼ੀ-ਰੋਟੀ, ਮਕਾਨ, ਸਿੱਖਿਆ ਤੇ ਸਿਹਤ ਵਰਗੇ ਮਸਲੇ ਅਜੇ ਵੀ ਨਜ਼ਰਅੰਦਾਜ ਰਹਿਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ