Young Generation: ਭਟਕੀ ਨੌਜਵਾਨ ਪੀੜ੍ਹੀ

Young Generation
Young Generation: ਭਟਕੀ ਨੌਜਵਾਨ ਪੀੜ੍ਹੀ

Young Generation: ਅਗਵਾ, ਕਤਲ, ਫਿਰੌਤੀਆਂ ਤੇ ਧਮਕੀਆਂ ਵਰਗੇ ਸ਼ਬਦ ਸਾਡੇ ਸਮਾਜ ਇਸ ਤਰ੍ਹਾਂ ਘੁਲ ਮਿਲ ਗਏ ਜਿਵੇਂ ਇਹ ਆਮ ਜ਼ਿੰਦਗੀ ਦਾ ਹਿੱਸਾ ਹੋਣ ਕੋਈ ਦਿਨ ਅਜਿਹਾ ਨਹੀਂ ਆਉਂਦਾ ਜਦੋਂ ਉਕਤ ਘਟਨਾਵਾਂ ਨਾ ਵਾਪਰੀਆਂ ਹੋਣ ਰਾਜਨੀਤੀ, ਖੇਡਾਂ, ਸਿੱਖਿਆ, ਕਲਾ, ਮਨੋਰਜੰਨ ਸਮੇਤ ਹਰ ਖੇਤਰ ’ਚ ਫਿਰੌਤੀ ਤੇ ਹਿੰਸਾ ਹੋ ਰਹੀ ਹੈ ਭਾਵੇਂ ਇਹ ਮਸਲਾ ਕਾਨੂੰਨ ਤੇ ਪ੍ਰਬੰਧ ਦਾ ਹੈ ਪਰ ਇਸ ਦੀਆਂ ਅਸਲ ਜੜ੍ਹਾਂ ਉਸ ਸਮਾਜਿਕ ਆਰਥਿਕ ਤੇ ਸੱਭਿਆਚਾਰਕ ਤਬਦੀਲੀਆਂ ਵਿੱਚ ਹਨ ਜਿਸ ਨੂੰ ਸਮਾਜ ਨੇ ਗੰਭੀਰਤਾ ਨਾਲ ਨਹੀਂ ਲਿਆ ਖਾਸ ਕਰਕੇ ਭਾਰਤੀ ਲੋਕ ਇਸ ਮਾਮਲੇ ’ਚ ਬਹੁਤ ਪਿੱਛੇ ਹਨ ਜੋ ਆਪਣੀ ਵਿਰਾਸਤ ਨੂੰ ਸੰਭਾਲਣ ਤੋਂ ਖੁੰਝ ਜਾਂਦੇ ਹਨ।

ਬਾਹਰੀ ਤੇ ਅੰਦਰੂਨੀ ਕਾਰਨਾਂ ਕਰਕੇ 1980 ਦੇ ਦਹਾਕੇ ਤੋਂ ਭਾਰਤ ਨੂੰ ਇੰਨੀਆਂ ਵੱਡੀਆਂ ਤਬਦੀਲੀਆਂ ਦਾ ਸਾਹਮਣਾ ਕਰਨਾ ਪਿਆ ਹੈ ਕਿ ਸਮਾਜ ਦੀ ਰਵਾਇਤੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਯਤਨ ਨਹੀਂ ਹੋਏ। ਨਵੀਂ ਪੀੜ੍ਹੀ ਸੱਭਿਆਚਾਰ ਦੇ ਖਜ਼ਾਨੇ ਦਾ ਲਾਭ ਨਾ ਉਠਾ ਨਾ ਸਕੀ ਪੱਛਮ ਦੀ ਖਪਤਕਾਰੀ ਸੰਸਕ੍ਰਿਤੀ ਦੀ ਹਨ੍ਹੇਰੀ ’ਚ ਭਾਰਤ ਦੀ ਨੌਜਵਾਨ ਪੀੜ੍ਹੀ ਸਮਾਜਿਕ ਮੁੱਲਾਂ ਨੂੰ ਗੁਆ ਬੈਠੀ ਪਹਿਲਾਂ ਭਾਵੇਂ ਬੇਰੁਜ਼ਗਾਰੀ ਹੁੰਦੀ ਸੀ ਪਰ ਕੋਈ ਅਪਰਾਧੀ ਨਹੀਂ ਸੀ ਬਣਦਾ ਸਬਰ ਸੰਤੋਖ਼, ਪਿਆਰ, ਦਇਆ, ਨਿਮਰਤਾ ਤੇ ਸਾਦਗੀ ਜ਼ਿੰਦਗੀ ਦੇ ਗਹਿਣੇ ਹੁੰਦੇ ਸਨ ਭਟਕੇ ਹੋਏ ਨੌਜਵਾਨ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆਉਣ ਲਈ ਕਦਮ ਤਾਂ ਚੁੱਕੇ ਹੀ ਜਾਣੇ ਚਾਹੀਦੇ ਹਨ। Young Generation

Read Also : Government News: ਪੈਨਸ਼ਨਰਾਂ ਤੇ ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਦੀਵਾਲੀ ’ਤੇ ਸਰਕਾਰ ਨੇ ਦਿੱਤਾ ਤੋਹਫ਼ਾ

ਨਾਲ ਹੀ ਨਵੀਂ ਪੀੜ੍ਹੀ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕਰਨ ਲਈ ਭਾਰਤੀ ਸੱਭਿਆਚਾਰ ’ਚ ਹੋਈ ਘੁਸਪੈਠ ਨੂੰ ਵੀ ਰੋਕਣਾ ਪਵੇਗਾ ਸ਼ਰਾਬ ਤੇ ਹੋਰ ਨਸ਼ਿਆਂ ਦੀ ਰੋਕਥਾਮ ਕਰਨੀ ਪਵੇਗੀ ਜੋ ਅੱਜ ਫੈਸ਼ਨ ਦਾ ਰੂਪ ਲੈ ਚੁੱਕੀ ਹੈ ਕਲਾ ਤੇ ਮਨੋਰੰਜਨ ਦੇ ਨਾਂਅ ’ਤੇ ਅਸ਼ਲੀਲਤਾ ਦਾ ਪ੍ਰਦਰਸ਼ਨ ਰੋਕਣਾ ਪਵੇਗਾ ਸਰਲਤਾ ਸਾਦਗੀ ਵਾਲੀ ਜੀਵਨਸ਼ੈਲੀ ਨੂੰ ਫਿਰ ਸਮਾਜ ਦਾ ਅੰਗ ਬਣਾਉਣਾ ਪਵੇਗਾ ਸਵਾਰਥੀ ਸਿਆਸਤਦਾਨਾਂ ਨੂੰ ਵੀ ਆਪਣੇ ਹਿੱਤਾਂ ਖਾਤਰ ਨੌਜਵਾਨਾਂ ਨੂੰ ਵਰਤਣ ਦੀ ਸੋਚ ਵੀ ਬਦਲਣੀ ਚਾਹੀਦੀ ਹੈ। Young Generation