ਪਿਆਰ-ਮੁਹੱਬਤ ਦੇ ਰਾਹ ’ਤੇ ਦ੍ਰਿੜ੍ਹਤਾ ਨਾਲ ਚੱਲਦੇ ਜਾਓ : ਪੂਜਨੀਕ ਗੁਰੂ ਜੀ

ਪਿਆਰ-ਮੁਹੱਬਤ ਦੇ ਰਾਹ ’ਤੇ ਦ੍ਰਿੜ੍ਹਤਾ ਨਾਲ ਚੱਲਦੇ ਜਾਓ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਾ ਹੰਕਾਰ ਕਰੋ, ਨਾ ਤੁਹਾਡੇ ਸ਼ਬਦਾਂ ’ਚ ਕੋਈ ਅਜਿਹਾ ਹੰਕਾਰ ਝਲਕਣਾ ਚਾਹੀਦੈ, ਕਿਉਂਕਿ ਇਹ ਤਾਂ ਸਿੱਖਿਆ ਹੀ ਨਹੀਂ, ਨਾ ਕਿਸੇ ਨੂੰ ਮਾੜਾ ਬੋਲੋ, ਨਾ ਕਿਸੇ ਨੂੰ ਮਾੜਾ ਕਹੋ ਹਾਂ, ਆਪਣੇ ਪਿਆਰ, ਮੁਹੱਬਤ ਦੇ ਰਾਹ ’ਤੇ ਤੁਸੀਂ ਹੌਂਸਲੇ ਨਾਲ, ਤੁਸੀਂ ਦ੍ਰਿੜ੍ਹਤਾ ਦੇ ਨਾਲ ਅੱਗੇ ਵਧਦੇ ਜਾਓ ਇਹੀ ਬੇਪਰਵਾਹ ਸ਼ਾਹ ਸਤਿਨਾਮ ਜੀ ਦਾਤਾ ਨੇ ਸਿਖਾਇਆ ਹੈ ਅਤੇ ਤੁਹਾਨੂੰ ਪਹਿਲਾਂ ਵਾਂਗ ਹਮੇਸ਼ਾ ਕਹਿੰਦੇ ਹਾਂ ‘‘ਤੈਨੂੰ ਯਾਰ ਨਾਲ ਕੀ ਤੈਨੂੰ ਚੋਰ ਨਾਲ ਕੀ, ਓਏ ਤੂੰ ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ’’ ਰਾਹ ਤੈਅ ਕਰਨਾ ਹੈ ਇੱਕ ਮਾਲਕ ਦੇ ਪਿਆਰੇ ਨੇ ਤਾਂ ਜੋ ਸਤਿਗੁਰੂ, ਬੇਪਰਵਾਹ, ਦਾਤਾ ਰਹਿਬਰ ਨੇ ਦੱਸ ਰੱਖਿਆ ਹੈ

ਉਸ ਰਾਹ ’ਤੇ ਚੱਲੋ ਉਸ ਓਮ, ਹਰੀ, ਰਾਮ ਦਾ ਨਾਮ ਜਪੋ, ਜੋ ਤੁਹਾਨੂੰ ਆਉਣ ਵਾਲੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ, ਪਰੇਸ਼ਾਨੀਆਂ ਤੋਂ, ਮੁਸ਼ਕਿਲਾਂ ਤੋਂ ਬਚਾ ਲਵੇਗਾ ਤੁਹਾਡੇ ਅੰਦਰ ਆਤਮਬਲ ਭਰ ਦੇਵੇਗਾ ਅਤੇ ਜਿਨ੍ਹਾਂ ਦੇ ਅੰਦਰ ਆਤਮਬਲ ਹੁੰਦਾ ਹੈ ਉਹ ਬੁਲੰਦੀਆਂ ਨੂੰ ਛੂਹ ਲੈਂਦੇ ਹਨ ਜਿਨ੍ਹਾਂ ਦੇ ਅੰਦਰ ਆਤਮਬਲ ਹੁੰਦਾ ਹੈ, ਉਹ ਮਨ ਦੇ ਹੱਥੋਂ ਮਜ਼ਬੂਰ ਨਹੀਂ ਹੁੰਦੇ ਅਤੇ ਜੋ ਮਨ ਦੇ ਹੱਥੋਂ ਮਜ਼ਬੂਰ ਹੁੰਦੇ ਹਨ ਉਨ੍ਹਾਂ ਨੂੰ ਗੁਰੂ, ਸੰਤ, ਪੀਰ-ਫਕੀਰ ਦੀ ਗੱਲ ਚੰਗੀ ਨਹੀਂ ਲੱਗਦੀ ਇਹ ਨਾ ਭੁੱਲੋ ਕਿ ਉਹ ਰਾਮ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ ਸਭ ਦੀ ਖਬਰ ਰੱਖਦਾ ਹੈ, ਸਭ ਨੂੰ?ਜਾਣਦਾ ਹੈ

ਰਾਮ-ਨਾਮ ’ਚ ਬਹਾਨੇਬਾਜ਼ੀ ਨਾ ਕਰੋ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈ ਸੱਜਣ ਅਜਿਹੇ ਵੀ ਹੁੰਦੇ ਹਨ, ਬਹਾਨਾ ਕਰ ਲਿਆ, ਹੁਣ ਰਾਮ-ਨਾਮ ’ਚ ਨਹੀਂ ਆਉਣਾ, ਮੇਰਾ ਤਾਂ ਕੰਮ-ਧੰਦਾ ਪਿਆ ਹੈ ਭਾਈ, ਮੇਰੇ ਤਾਂ ਦੁਕਾਨ ’ਚ, ਬਿਜ਼ਨਸ ’ਚ ਲੌਸ ਹੋ ਜਾਵੇਗਾ, ਮੇਰਾ ਤਾਂ?ਇਹ ਹੋ ਜਾਵੇਗਾ, ਮੇਰਾ ਤਾਂ ਸਿਰ ਦਰਦ ਹੈ, ਮੇਰਾ ਤਾਂ ਸਰੀਰ ਦਰਦ ਕਰਦਾ ਹੈ, ਅੱਗੇ-ਪਿੱਛੇ ਬਿਲਕੁਲ ਦਰਦ ਨਹੀਂ?ਹੁੰਦਾ ਇਹ ਨਾ ਬੋਲੋ ਕਿ ਉਹ ਜਾਣਦਾ ਨਹੀਂ ਪਰ ਉਹ ਰਾਮ, ਉਸ ਦੇ ਸੰਤ, ਪੀਰ-ਫਕੀਰ ਸਭ ਦਾ ਪਰਦਾ ਰੱਖਦੇ ਸਨ, ਰੱਖਦੇ ਹਨ ਤੇ ਰੱਖਦੇ ਹੀ ਰਹਿਣਗੇ

ਉਹ ਤਾਂ ਹੱਥ ਜੋੜ ਕੇ ਇਹ ਕਹਿੰਦੇ ਹਨ ਕਿ ਬਹਾਨੇਬਾਜ਼ੀ ਨਾ ਕਰੋ ਹੁਣ ਤਾਂ ਰੋਜ਼ ਦੇ ਨੌਕਰੀ ’ਚ 10 ਹਜ਼ਾਰ, ਇੱਕ ਹਜ਼ਾਰ, 500 ਰੁਪਏ ਮਿਲਦੇ ਹੋਣ, ਉੱਥੇ ਤਾਂ ਨਹੀਂ ਬਹਾਨਾ ਕਰਦਾ, ਉਦੋਂ ਤਾਂ ਸਿਰ ਦਰਦ ਨਹੀਂ ਹੁੰਦਾ, ਉਦੋਂ ਤਾਂ ਕੋਈ ਹੋਰ ਕੰਮ-ਧੰਦਾ ਨਹੀਂ ਹੁੰਦਾ, ਪਤਾ ਹੈ ਜੇਕਰ ਗੈਰ ਹਾਜ਼ਰ ਹੋ ਗਿਆ ਤਾਂ ਹਜ਼ਾਰ ਉੱਡ ਗਿਆ, 10 ਹਜ਼ਾਰ ਉੱਡ ਗਿਆ, ਜਿਵੇਂ ਦੀ ਤੁਹਾਡੀ ਨੌਕਰੀ ਹੈ ਉਸ ਸਮੇਂ ਤਾਂ ਬੜਾ ਧਿਆਨ ਰੱਖਦੇ ਹੋ ਤੇ ਜਦੋਂ ਰਾਮ-ਨਾਮ ’ਚ ਬੈਠਣਾ ਹੋਵੇ, ਸਤਿਸੰਗ ’ਚ ਬੈਠਣਾ ਹੋਵੇ, ਉਦੋਂ ਸਰੀਰ ਦਰਦ, ਸਿਰ ਦਰਦ, ਫਲਾਂ ਕੰਮ ’ਚ ਕਮੀ, ਇਹ ਹੈ, ਉਹ ਹੈ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਗਿਣਵਾਉਣ ਲੱਗ ਜਾਂਦੇ ਹੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ