‘ਆਪ’ ਉਮੀਦਵਾਰ ਦੇ ਸਾਬਕਾ ਮੰਤਰੀ ਪਿਤਾ ਨੇ ਭਾਜਪਾ ਤੋਂ ਬਣਾਈ ਦੂਰੀ | Janladhar By Election
ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ਦੀ ਜਲੰਧਰ ਪੱਛਮੀ ਵਿਧਾਨਸਭਾ ਸੀਟ ’ਤੇ ਸਵੇਰੇ 9 ਵਜੇ ਤੱਕ 10.30 ਫੀਸਦੀ ਵੋਟਿੰਗ ਹੋਈ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਹੈ ਤੇ ਸ਼ਾਮ 6 ਵਜੇ ਤੱਕ ਇਹ ਵੋਟਿੰਗ ਜਾਰੀ ਰਹੇਗੀ। ਇਸ ਵਿਚਕਾਰ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਵੋਟਿੰਗ ਕੇਂਦਰ ਬਾਹਰ ਹੰਗਾਮਾ ਕੀਤਾ। ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਵੋਟਿੰਗ ਕੇਂਦਰਾਂ ’ਤੇ ਬਾਹਰੀ ਜ਼ਿਲ੍ਹਿਆਂ ਤੋਂ ਕਾਰਜ਼ਕਰਤਾ ਤਾਇਨਾਤ ਕੀਤੇ ਹਨ। (Janladhar By Election)
ਇਹ ਵੀ ਪੜ੍ਹੋ : ਰੈੱਡ ਅਲਰਟ, ਸਕੂਲਾਂ ਨੂੰ ਐਮਰਜੈਂਸੀ ਕੀਤਾ ਬੰਦ, ਐਵਡਾਇਜਰੀ ਜਾਰੀ
ਇਸ ਸੀਟ ’ਤੇ ਤਿੰਨ ਪਾਰਟੀਆਂ ਦਾ ਮੁਕਾਬਲਾ ਮੰਨਿਆ ਜਾ ਰਿਹਾ ਹੈ। ਜਿਸ ਵਿੱਚ ਭਾਜਪਾ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ ਤੋਂ ਸਾਬਕਾ ਭਾਜਪਾ ਮੰਤਰੀ ਦੇ ਬੇਟੇ ਮੋਹਿੰਦਰ ਭਗਤ ਤੇ ਕਾਂਗਰਸ ਤੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਚੋਣਾਂ ਲੜ ਰਹੇ ਹਨ। ਇਹ ਸੀਟ ਦੀ ਖਾਸਿਅਤ ਇਹ ਹੈ ਕਿ ਹਰ ਵਾਰ ਇਸ ਸੀਟ ’ਤੇ ਨਵੀਂ ਪਾਰਟੀ ਚੋਣਾਂ ਜਿੱਤਦੀ ਰਹੀ ਹੈ। 2012 ’ਚ ਭਾਜਪਾ, 2017 ’ਚ ਕਾਂਗਰਸ ਤਾਂ 2022 ’ਚ ਆਮ ਆਦਮੀ ਪਾਰਟੀ ਨੇ ਸੀਟ ਜਿੱਤੀ ਸੀ। (Janladhar By Election)