ਲੁਧਿਆਣਾ ’ਚ ਈਵੀਐੱਮ ਮਸ਼ੀਨ ਖਰਾਬ ਹੋਣ ਕਾਰਨ ਵੋਟਿੰਗ ’ਚ ਦੇਰੀ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ’ਚ 13 ਲੋਕ ਸਭਾ ਸੀਟਾਂ ’ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇਹ ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਤੋਂ ਬਾਅਦ ਈਵੀਐੱਮ ਮਸ਼ੀਨਾ ਨੂੰ ਸੀਲ ਕਰਕੇ ਗਿਣਤੀ ਕਰਨ ਵਾਲੇ ਸੈਂਟਰਾਂ ’ਚ ਲੈ ਕੇ ਜਾਇਆ ਜਾਵੇਗਾ। ਪੰਜਾਬ ’ਚ ਕੁਲ 2.14 ਕਰੋੜ ਵੋਟਰ ਹਨ। ਇਸ ਵਿੱਚ 1.12 ਕਰੋੜ ਪੁਰਸ਼ ਤੇ 1.1 ਕਰੋੜ ਮਹਿਲਾ ਵੋਟਰ ਹਨ। ਲੁਧਿਆਣਾ, ਗੁਰਦਾਸਪੁਰ ਤੇ ਬਠਿੰਡਾ ’ਚ ਈਵੀਐੱਮ ਮਸ਼ੀਨ ਖਰਾਬ ਹੋਣ ਕਰਕੇ ਵੋਟਿੰਗ ’ਚ ਦੇਰੀ ਹੋਈ ਹੈ। ਬਠਿੰਡਾ ’ਚ ਈਵੀਐੱਮ ਦੇ ਖਰਾਬ ਹੋਣ ਕਾਰਨ ਆਪ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਉਣ ਲਈ ਇੰਤਜ਼ਾਰ ਕਰਨਾ ਪਿਆ। ਵੋਟਿੰਗ ਕੇਂਦਰਾਂ ’ਤੇ ਆਪ, ਕਾਂਗਰਸ ਤੇ ਬੀਜੇਪੀ ਤੇ ਅਕਾਲੀ ਦਲ ਦੇ ਉਮੀਦਵਾਰ ਤੇ ਨੇਤਾ ਵੋਟ ਪਾਉਣ ਪਚੁੰਚ ਰਹੇ ਹਨ। ਪੰਜਾਬ ’ਚ 4 ਪਾਰਟੀਆਂ ’ਚ ਮੁਕਾਬਲਾ ਹੈ।
ਇਹ ਵੀ ਪੜ੍ਹੋ : Delhi Water Shortage Crisis: ਬੂੰਦ-ਬੂੰਦ ਨੂੰ ਤਰਸੀ ਦਿੱਲੀ, ਸੁਪਰੀਮ ਕੋਰਟ ਪਹੁੰਚੀ ‘ਆਪ’ ਸਰਕਾਰ
ਸਮੇਂ ਤੋਂ ਪਹਿਲਾਂ ਹੀ ਪੰਹੁਚੇ ਵੋਟਰ
ਆਗਾਮੀ ਆਮ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਇਹ ਤਸਵੀਰਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੋਬਿੰਦ ਨਗਰ ਲੁਧਿਆਣਾ ਦੀਆਂ ਹਨ ਜਿੱਥੇ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਸਮੇਂ ਤੋਂ ਪਹਿਲਾਂ ਇਹ ਵੋਟਰ ਵੋਟ ਪਾਉਣ ਲਈ ਪਹੁੰਚਣੇ ਸ਼ੁਰੂ ਹੋ ਗਏ ਹਨ। ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਚੋਣ ਅਮਲੇ ਵੱਲੋਂ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ। ਵੋਟਰਾਂ ਦਾ ਕਹਿਣਾ ਸੀ ਕਿ ਵੋਟ ਪਾਉਣੀ ਤਾਂ ਹੈ ਹੀ ਕਿਉਂ ਨਾ ਠੰਡੇ ਮੌਸਮ ਦੇ ’ਚ ਹੀ ਪਾ ਕੇ ਇਸ ਜਿੰਮੇਵਾਰੀ ਤੋਂ ਫਾਰਗ ਹੋਇਆ ਜਾਵੇ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਦੇ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ।