Punjab Votion: ਧੁੰਦ ਕਾਰਨ ਠੰਢੀ ਰਫਤਾਰ ਨਾਲ ਸ਼ੁਰੂ ਹੋਈਆਂ ਵੋਟਾਂ

Punjab Votion
Punjab Votion: ਧੁੰਦ ਕਾਰਨ ਠੰਢੀ ਰਫਤਾਰ ਨਾਲ ਸ਼ੁਰੂ ਹੋਈਆਂ ਵੋਟਾਂ

Punjab Votion: ਬਠਿੰਡਾ (ਸੁਖਜੀਤ ਮਾਨ)। ਕੜਾਕੇ ਦੀ ਠੰਡ ਅਤੇ ਮੌਸਮ ਦੀ ਪਹਿਲੀ ਧੁੰਦ ਦੇ ਕਾਰਨ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਅੱਜ ਮੱਠੀ ਰਫਤਾਰ ਨਾਲ ਸ਼ੁਰੂ ਹੋਈਆਂ ਹਨ । ਆਮ ਤੌਰ ਤੇ ਚੋਣਾਂ ਵਿੱਚ ਲੋਕ ਸਵੇਰ ਵੇਲੇ ਲੰਬੀਆਂ ਕਤਾਰਾਂ ਬੰਨ ਕੇ ਵੋਟਾਂ ਪਾਉਣ ਲਈ ਨਿਕਲਦੇ ਹਨ ਤਾਂ ਕਿ ਬਾਅਦ ਦੇ ਵਿੱਚ ਜਿਆਦਾ ਭੀੜ ਦਾ ਸਾਹਮਣਾ ਨਾ ਕਰਨਾ ਪਵੇ ਪਰ ਇਸ ਦੇ ਉਲਟ ਅੱਜ ਇਨਾ ਚੋਣਾਂ ਦੇ ਵਿੱਚ ਅਜਿਹਾ ਦੇਖਣ ਨੂੰ ਨਹੀਂ ਮਿਲ ਰਿਹਾ ।

ਪੋਲਿੰਗ ਕੇਂਦਰਾਂ ਦੇ ਬਾਹਰ ਵੱਖ ਵੱਖ ਪਾਰਟੀਆਂ ਦੇ ਵੱਲੋਂ ਲਾਏ ਗਏ ਟੇਬਲਾਂ ਤੇ ਵੀ ਲੋਕਾਂ ਦੀ ਕੋਈ ਖਾਸ ਭੀੜ ਦੇਖਣ ਨੂੰ ਨਹੀਂ ਮਿਲ ਰਹੀ ਸਿਰਫ ਪਾਰਟੀਆਂ ਦੇ ਵਰਕਰ ਬੈਠੇ ਹੀ ਵੋਟਰਾਂ ਦੀ ਉਡੀਕ ਕਰ ਰਹੇ ਹਨ। ਕਈ ਥਾਵਾਂ ਤੇ ਵੋਟਰਾਂ ਨੂੰ ਘਰਾਂ ਚੋਂ ਲਿਆਉਣ ਲਈ ਉਮੀਦਵਾਰਾਂ ਵੱਲੋਂ ਆਪਣੀਆਂ ਗੱਡੀਆਂ ਲਗਾਈਆਂ ਗਈਆਂ ਹਨ ਪਰ ਉਹਨਾਂ ਗੱਡੀਆਂ ਵਿੱਚ ਵੀ ਹਾਲੇ ਤੱਕ ਵੋਟਰਾਂ ਦੀ ਭੀੜ ਜੁੱਟਦੀ ਦਿਖਾਈ ਨਹੀਂ ਦਿੱਤੀ ।

Read Also : Yaad-E-Murshid Free Eye Camp: ਸੇਵਾ ਦੀ ਰੌਸ਼ਨੀ ਨਾਲ ਪਰਤੀ ਅੱਖਾਂ ਦੀ ਚਮਕ

10 ਵਜੇ ਤੱਕ ਜਿਲ੍ਹਾ ਬਠਿੰਡਾ ਵਿੱਚ ਸਿਰਫ 8.5 ਫੀਸਦੀ ਵੋਟਾਂ ਹੀ ਭੁਗਤੀਆਂ ਹਨ । ਵੇਰਵਿਆਂ ਮੁਤਾਬਿਕ ਬਲਾਕ ਬਠਿੰਡਾ ‘ਚ 7.8 ਫੀਸਦੀ ਵੋਟਿੰਗ ਹੋਈ ਹੈ। ਬਲਾਕ ਮੌੜ ‘ਚ 7 ਫੀਸਦੀ ਤੇ ਬਲਾਕ ਰਾਮਪੁਰਾ ‘ਚ 8 ਫੀਸਦੀ ਵੋਟਾਂ ਪਈਆਂ ਹਨ । ਬਾਕੀ ਥਾਵਾਂ ਤੋਂ ਹਾਲੇ ਤੱਕ ਵੋਟ ਫੀਸਦੀ ਦੀਆਂ ਅਧਿਕਾਰਤ ਸੂਚਨਾਵਾਂ ਦੀ ਉਡੀਕ ਕੀਤੀ ਜਾ ਰਹੀ ਹੈ । Punjab Votion