ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਤਰਨਤਾਰਨ ’ਚ ਵਾ...

    ਤਰਨਤਾਰਨ ’ਚ ਵਾਲੀਬਾਲ ਖਿਡਾਰੀ ਦੇ ਵੱਜੀ ਗੋਲੀ, ਹਾਲਤ ਗੰਭੀਰ

    Volleyball Player

    ਤਰਨਤਾਰਨ ’ਚ ਵਾਲੀਬਾਲ ਖਿਡਾਰੀ ਦੇ ਵੱਜੀ ਗੋਲੀ, ਹਾਲਤ ਗੰਭੀਰ

    • ਪ੍ਰੈਕਟਿਸ ਕਰਕੇ ਪਰਤ ਰਿਹਾ ਸੀ ਘਰ

    (ਸੱਚ ਕਹੂੰ ਨਿਊਜ਼) ਤਰਨਤਾਰਨ। ਪੰਜਾਬ ’ਚ ਲਗਾਤਾਰ ਵਧ ਰਹੀਆਂ ਕਤਲ ਦੀਆਂ ਘਟਨਾਵਾਂ ਤੇ ਆਪਸੀ ਰੰਜਿਸ਼ ਕਾਰਨ ਹੋ ਰਹੇ ਝਗੜਿਆਂ ’ਚ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਤਰਨਤਾਰਨ ’ਚ ਵਾਲੀਬਾਲ ਖਿਡਾਰੀ (Volleyball Player) ਦੇ ਗੋਲੀ ਵੱਜਣ ਕਾਰਨ ਗੰਭੀਰ ਜਖਮੀ ਹੋ ਗਿਆ ਹੈ। ਜਿਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ 18 ਸਾਲਾ ਗਗਨਦੀਪ ਸਿੰਘ ਪਿੰਡ ਗਜਲ ਦਾ ਨਿਵਾਸੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਉਹ ਜਦੋਂ ਮੈਦਾਨ ’ਚੋਂ ਖੇਡ ਕਾ ਬਾਹਰ ਆਇਆ ਤਾਂ ਉੱਥੇ ਦੋ ਧਿਰਾਂ ਦਰਮਿਆਨ ਝਗੜਾ ਹੋ ਗਿਆ।

    ਇਸ ਦੌਰਾਨ ਉੱਥੇ ਚੱਲੀਆਂ ਚੱਲ ਪਈਆਂ। ਇਸ ਦੌਰਾਨ ਉਸ ਦੇ ਗਲਤੀ ਨਾਲ ਗੋਲੀ ਵੱਜ ਗਈ ਤੇ ਉਹ ਜਖਮੀ ਹੋ ਗਿਆ। ਪੁਲਿਸ ਨੇ ਇਸ ਸਬੰਧੀ ਜਾਂ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੂਬੇ ’ਚ ਖਿਡਾਰੀਆਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਦੋ ਦਿਨ ਪਹਿਲਾਂ ਪੰਜਾਬ ਦੇ ਪਟਿਆਲਾ ਸ਼ਹਿਰ ’ਚ ਕਬੱਡੀ ਖਿਡਾਰੀ ਧਰਮਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here