ਸਤਿਗੁਰੂ ਜੀ ਨੇ ਜੀਵ ਦਾ ਭਿਆਨਕ ਕਰਮ ਸੂਲੀ ਤੋਂ ਸੂਲ ਬਣਾ ਕੇ ਕੱਟਿਆ
ਪ੍ਰੇਮੀ ਓਮ ਪ੍ਰਕਾਸ਼ ਬੜੌਤ ਸ਼ਹਿਰ ਜ਼ਿਲ੍ਹਾ ਬਾਗਪਤ ਯੂਪੀ ਤੋਂ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Singh Ji Maharaj) ਦੀ ਅਪਾਰ ਦਇਆ-ਮਿਹਰ ਦਾ ਪ੍ਰਤੱਖ ਕਰਿਸ਼ਮਾ ਇਸ ਤਰ੍ਹਾਂ ਬਿਆਨ ਕਰਦਾ ਹੈ:-
3 ਜੁਲਾਈ 1980 ਨੂੰ ਜਦੋਂ ਉਹ ਬੜੌਤ ਸ਼ਹਿਰ ਤੋਂ ਆਪਣਾ ਕਾਰੋਬਾਰ ਕਰਨ ਤੋਂ ਬਾਅਦ ਸ਼ਾਮ ਨੂੰ ਆਪਣੇ ਪਿੰਡ ਨਸੌਲੀ ਜਾ ਰਿਹਾ ਸੀ ਜਿੱਥੇ ਕਿ ਉਹ ਪਹਿਲਾਂ ਰਹਿੰਦਾ ਸੀ ਰਸਤੇ ਵਿੱਚ ਇੱਕ ਸੁੰਨਸਾਨ ਜਗ੍ਹਾ ’ਤੇ ਕੁਝ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਤੇ ਉਸ ’ਤੇ ਇੱਕਦਮ ਚਾਕੂਆਂ ਨਾਲ ਹਮਲਾ ਕਰ ਦਿੱਤਾ। ਉਸ ਸਮੇਂ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਲੁਟੇਰਿਆਂ ਨੇ ਉਸ ਨੂੰ ਮਰਿਆ ਸਮਝ ਕੇ ਸੜਕ ਕਿਨਾਰੇ ਇੱਕ ਖੱਡੇ ਵਿੱਚ ਸੁੱਟ ਦਿੱਤਾ ਤੇ ਖੁਦ ਭੱਜ ਗਏ ਥੋੜ੍ਹੀ ਦੇਰ ਬਾਅਦ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ-ਆਪ ਨੂੰ ਸੰਭਾਲਿਆ ਤੇ ਕਿਸੇ ਨਾ ਕਿਸੇ ਤਰ੍ਹਾਂ ਡਿੱਗਦਾ-ਢਹਿੰਦਾ ਆਪਣੇ ਪਿੰਡ ਪਹੁੰਚ ਗਿਆ, ਪਿੰਡ ਵਾਸੀਆਂ ਨੇ ਉਸ ਨੂੰ ਉੱਥੋਂ ਵਾਪਸ ਬੜੌਤ ਸ਼ਹਿਰ ਲਿਜਾ ਕੇ ਹਸਪਤਾਲ ’ਚ ਦਾਖ਼ਲ ਕਰਵਾਇਆ। (Shah Satnam Singh Ji Maharaj)
ਉਸ ਸਮੇਂ ਉਸ ਦੇ ਸਰੀਰ ’ਤੇ ਬਹੁਤ ਡੂੰਘੇ ਕਈ ਜ਼ਖਮ ਸਨ ਤੇ ਉਨ੍ਹਾਂ ’ਚੋਂ ਖੂਨ ਵਗ ਰਿਹਾ ਸੀ ਸਰੀਰ ਵਿੱਚੋਂ ਜ਼ਿਆਦਾ ਖੂਨ ਨਿੱਕਲ ਜਾਣ ਕਰਕੇ ਪ੍ਰੇਮੀ ਦੀ ਹਾਲਤ ਗੰਭੀਰ ਬਣੀ ਹੋਈ ਸੀ ਡਾਕਟਰਾਂ ਦਾ ਕਹਿਣਾ ਸੀ ਕਿ ਉਹ 6-7 ਮਹੀਨਿਆਂ ਤੋਂ ਪਹਿਲਾਂ ਠੀਕ ਨਹੀਂ ਹੋ ਸਕਦਾ ਪਰ ਉਸ ਦੇ ਪਿੰਡ ਦੀ ਸਾਧ-ਸੰਗਤ ਨੇ ਸਰਸਾ ਦਰਬਾਰ ਵਿੱਚ ਆ ਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕੋਲ ਉਪਰੋਕਤ ਸਾਰੀ ਘਟਨਾ ਦਾ ਵਰਣਨ ਕੀਤਾ ਤਾਂ ਪਿਆਰੇ ਸਤਿਗੁਰੂ ਜੀ ਨੇ ਬਚਨ ਫ਼ਰਮਾਇਆ, ‘‘ਘਬਰਾਓ ਨਾ ਭਾਈ! ਇਹ ਤਾਂ 15 ਦਿਨਾਂ ਤੋਂ ਬਾਅਦ ਆਪਣੇ-ਆਪ ਹੀ ਦਰਸ਼ਨ ਕਰਨ ਲਈ ਯੂਪੀ ਦਰਬਾਰ ਵਿੱਚ ਆ ਜਾਵੇਗਾ।’’
ਸਤਿਗੁਰੂ ਜੀ ਨੇ ਜੀਵ ਦਾ ਭਿਆਨਕ ਕਰਮ ਸੂਲੀ ਤੋਂ ਸੂਲ ਬਣਾ ਕੇ ਕੱਟਿਆ ((Shah Satnam Singh Ji Maharaj))
ਕਿਉਂਕਿ ਯੂਪੀ ਦਰਬਾਰ ਵਿੱਚ ਅੰਗਰੇਜ਼ੀ ਮਹੀਨੇ ਦੇ ਹਰ ਪਹਿਲੇ ਹਫਤੇ (ਐਤਵਾਰ) ਨੂੰ ਸਤਿਸੰਗ ਹੁੰਦਾ ਹੈ ਅਤੇ ਸੱਚੇ ਪਾਤਸ਼ਾਹ ਜੀ ਨੇ 15 ਦਿਨਾਂ ਤੋਂ ਬਾਅਦ ਭਾਵ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਉੱਥੇ ਜਾਣਾ ਸੀ ਕੁੱਲ ਮਾਲਕ ਦੇ ਬਚਨਾਂ ਅਨੁਸਾਰ ਠੀਕ 15 ਦਿਨਾਂ ਬਾਅਦ ਜਦੋਂ ਪਿਆਰੇ ਸਤਿਗੁਰੂ ਜੀ ਡੇਰਾ ਸੱਚਾ ਸੌਦਾ, ਬਰਨਾਵਾ ਆਸ਼ਰਮ ਵਿੱਚ ਪਧਾਰੇ ਤਾਂ ਪ੍ਰੇਮੀ ਓਮ ਪ੍ਰਕਾਸ਼ ਵੀ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਉੱਥੇ ਪਹੁੰਚ ਗਿਆ।
ਪ੍ਰੇਮੀ ਦੇ ਲਗਭਗ ਸਾਰੇ ਜ਼ਖ਼ਮ ਭਰ ਗਏ ਸਨ, ਪਰ ਉਸ ਦੇ ਹੱਥ ਦਾ ਇੱਕ ਜ਼ਖਮ ਕਾਫੀ ਖਰਾਬ ਹੋ ਚੁੱਕਾ ਸੀ। ਉਸ ਸਮੇਂ ਵੀ ਉਸ ਦੇ ਪੱਟੀ ਬੰਨ੍ਹੀ ਹੋਈ ਸੀ ਦਿਆਲੂ ਦਾਤਾਰ ਜੀ ਨੇ ਪ੍ਰੇਮੀ ਨੂੰ ਆਪਣੇ ਕੋਲ ਬੁੁਲਾ ਕੇ ਉਸ ਦਾ ਹਾਲ-ਚਾਲ ਪੁੱਛਿਆ ਤੇ ਉਸ ਦੇ ਹੱਥ ਨੂੰ ਆਪਣੇ ਪਵਿੱਤਰ ਕਰ-ਕਮਲਾਂ ਵਿਚ ਲੈ ਕੇ ਬਹੁਤ ਹੀ ਗੌਰ ਨਾਲ ਦੇਖਿਆ ਉਹ ਤਾਂ ਸੱਚੇ ਪਾਤਸ਼ਾਹ ਕੁੱਲ ਮਾਲਕ ਦੀ ਇੱਕ ਅਨੋਖੀ ਖੇਡ ਸੀ, ਉਸ ਨੂੰ ਸਪੱਸ਼ਟ ਮਹਿਸੂਸ ਹੋਇਆ ਕਿ ਅਸਲ ਵਿੱਚ ਪੂਜਨੀਕ ਸਤਿਗੁਰੂ ਜੀ ਨੇ ਆਪਣੀ ਪਵਿੱਤਰ ਦਿ੍ਰਸ਼ਟੀ ਤੇ ਅਪਾਰ ਰਹਿਮਤ ਨਾਲ ਉਸ ਦੇ ਕਰੋੜਾਂ ਜਨਮਾਂ ਦੇ ਕਰਮਾਂ ਨੂੰ ਉਨ੍ਹਾਂ ਕੁਝ ਦਿਨਾਂ ਵਿੱਚ ਹੀ ਕੱਟ ਦਿੱਤਾ ਸੀ ਉਸ ਸਮੇਂ ਕੁੱਲ ਮਾਲਕ ਜੀ ਦੇ ਬਚਨ ਫ਼ਰਮਾਇਆ, ‘‘ਭਾਈ! ਉਨ੍ਹਾਂ ਬਦਮਾਸ਼ਾਂ ਨੂੰ ਕੁੱਲ ਮਾਲਕ ਖੁਦ ਹੀ ਜਲਦੀ ਸਜ਼ਾ ਦੇਵੇਗਾ।’’