ਦੁਕਾਨ ਸਬੰਧੀ ਚੱਲ ਰਿਹਾ ਸੀ ਵਿਵਾਦ
-
ਰਿਸ਼ਤੇਦਾਰ ਹੀ ਨਿਕਲਿਆ ਧਮਕੀ ਦੇਣ ਵਾਲਾ
ਸੱਚ ਕਹੂੰ ਨਿਊਜ਼, ਕਰਨਾਲ। ਵੀਰਵਾਰ ਨੂੰ ਵਿਸ਼ਵਾਸ ਗੁਪਤਾ ਅਤੇ ਮਹਿੰਦਰਪਾਲ ਗੁਪਤਾ ਵੱਲੋਂ ਐੱਸਪੀ ਕਰਨਾਲ ਨੂੰ ਸ਼ਿਕਾਇਤ ਕਰਕੇ ਮੀਡੀਆ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਭੈਣ ਹਨੀਪ੍ਰੀਤ ਜੀ ਇੰਸਾਂ ’ਤੇ ਸਾਜਿਸ਼ ਰਚਣ ਤੇ ਧਮਕੀ ਦਿਵਾਉਣ ਦੇ ਮਨਘੜਤ ਦੋਸ਼ ਲਾਏ ਗਏ ਜੋ ਪੁਲਿਸ ਜਾਂਚ ’ਚ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੇ ਸਾਬਤ ਹੋਏ ਹਨ। ਸਥਾਨਕ ਪੁਲਿਸ ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਵਿਸ਼ਵਾਸ ਗੁਪਤਾ ਦਾ ਆਪਣੇ ਰਿਸ਼ਤੇਦਾਰ ਬਾਬੀ ਗੁਪਤਾ ਨਾਲ ਦੁਕਾਨ ਸਬੰਧੀ ਵਿਵਾਦ ਚੱਲ ਰਿਹਾ ਹੈ, ਜਿਸ ਵਿੱਚ ਬਾਬੀ ਗੁਪਤਾ ਨੇ ਆਪਣੇ ਕਿਸੇ ਦੋਸਤ ਦੇ ਫੋਨ ਤੋਂ ਵਿਸ਼ਵਾਸ ਗੁਪਤਾ ਦੇ ਪਿਤਾ ਮਹਿੰਦਰਪਾਲ ਗੁਪਤਾ ਨੂੰ ਧਮਕੀ ਦਿੱਤੀ ਸੀ, ਜਿਸ ਨੂੰ ਵਿਸ਼ਵਾਸ ਗੁਪਤਾ ਨੇ ਮਨਘੜਤ ਤਰੀਕੇ ਨਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਉਨ੍ਹਾਂ ਦੀ ਬੇਟੀ ਹਨੀਪ੍ਰੀਤ ਜੀ ਇੰਸਾਂ ’ਤੇ ਥੋਪਣ ਦੀ ਘਿਣੌਨੀ ਸਾਜਿਸ਼ ਕੀਤੀ। ਇਸ ਬਾਰੇ ਪੁਲਿਸ ਅਧਿਕਾਰੀ ਸੰਦੀਪ ਕੁਮਾਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਕੋਲ ਆਈ ਸ਼ਿਕਾਇਤ ’ਚ ਮਾਮਲਾ ਦੁਕਾਨ ਦੇ ਵਿਵਾਦ ਦਾ ਹੈ ਤੇ ਧਮਕੀ ਦੇਣ ਵਾਲਾ ਵਿਸ਼ਵਾਸ ਗੁਪਤਾ ਦਾ ਰਿਸ਼ਤੇਦਾਰ ਬਾਬੀ ਗੁਪਤਾ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।