ਵਿਸਾਖਾ ਸਿੰਘ ਦੀ ਅੰਤਿਮ ਇੱਛਾ ਹੋਈ ਪੂਰੀ, ਮ੍ਰਿਤਕ ਦੇਹ ’ਤੇ ਹੋਣਗੀਆਂ ਖੋਜਾਂ
(ਸੰਜੀਵ ਤਾਇਲ) ਬੁਢਲਾਡਾ। ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਬਲਾਕ ਬੁਢਲਾਡਾ ਦੇ ਪਿੰਡ ਬਛੂਆਣਾ ਦੇ ਵਿਸਾਖਾ ਸਿੰਘ ਇੰਸਾਂ ਨੇ ਬਲਾਕ ਦੇ 17ਵੇਂ ਸਰੀਰਦਾਨੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ (Body Donation ) ਕਰ ਦਿੱਤੀ।
ਵੇਰਵਿਆਂ ਮੁਤਾਬਿਕ ਵਿਸਾਖਾ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪੁੱਤਰ ਸੂਰਤ ਸਿੰਘ, ਨਗੀਨਾ ਸਿੰਘ, ਮਿਲਖਾ ਸਿੰਘ, ਪੋਤਰੇ ਜਸਵਿੰਦਰ ਇੰਸਾਂ, ਗੁਰਵਿੰਦਰ ਸਿੰਘ, ਪ੍ਰਗਟ ਸਿੰਘ ਅਤੇ ਗੁਰਦੀਪ ਸਿੰਘ ਵੱਲੋਂ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਹੋਏ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। Body Donation
ਇਹ ਵੀ ਪੜ੍ਹੋ : ਬਲਾਕ ਮਲੋਟ : ਤੀਜਾ ਦਿਨ ਵੀ ਰਿਹਾ ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ
ਜਿਸ ’ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮੈਡੀਕਲ ਖੋਜਾਂ ਕਰਨਗੇ। ਉਹਨਾਂ ਦੀ ਮ੍ਰਿਤਕ ਦੇਹ ਨੂੰ ਸੰਤ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹੋਸਪੀਟਲ ਕੋਟਸ਼ਮੀਰ (ਬਠਿੰਡਾ) ਨੂੰ ਦਾਨ ਕੀਤਾ ਗਿਆ। ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਵੱਡੀ ਗਿਣਤੀ ਸਾਧ-ਸੰਗਤ ਅਤੇ ਇਲਾਕਾ ਨਿਵਾਸੀਆਂ ਨੇ ਸਰੀਰਦਾਨੀ ਵਿਸਾਖਾ ਸਿੰਘ ਇੰਸਾਂ ਅਮਰ ਰਹੇ ਅਤੇ ਸਰੀਰਦਾਨ ਮਹਾਂਦਾਨ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ 85 ਮੈਂਬਰ ਭੈਣ ਨੀਲਮ ਇੰਸਾਂ, ਬਲਾਕ ਪ੍ਰੇਮੀ ਸੇਵਕ ਪ੍ਰੇਮ ਇੰਸਾਂ, ਯੁਵਨੀਸ ਅਰੋੜਾ, ਗੁਰਦੀਪ, ਸਨੀ ਇੰਸਾਂ , ਬਿੱਟੂ ਤਾਇਲ, 15 ਮੈਂਬਰ ਭੈਣਾਂ ਰਕਸਾ ਇੰਸਾਂ , ਨੀਲਮ ਇੰਸਾਂ, ਬਿੰਦੂ ਇੰਸਾਂ , ਸੰਤੋਸ਼ ਇੰਸਾਂ, ਪਿੰਡ ਬਛੂਆਣਾ ਦੇ ਪ੍ਰੇਮੀ ਸੇਵਕ , ਬਲਾਕ ਦੀ ਸਾਧ-ਸੰਗਤ, ਪਿੰਡ ਦੇ ਪਤਵੰਤਿਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਮੌਜੂਦ ਸੀ।