Virat Kohli: 40 ਲੱਖ ’ਚ ਵਿਕੀ ਕੋਹਲੀ ਦੇ ਆਟੋਗ੍ਰਾਫ ਵਾਲੀ ਜਰਸੀ

Virat Kohli
Virat Kohli: 40 ਲੱਖ ’ਚ ਵਿਕੀ ਕੋਹਲੀ ਦੇ ਆਟੋਗ੍ਰਾਫ ਵਾਲੀ ਜਰਸੀ

ਕੁੱਲ 1.93 ਕਰੋੜ ਰੁਪਏ ਕੀਤੇ ਇਕੱਠੇ | Virat Kohli

ਸਪੋਰਟਸ ਡੈਸਕ। Virat Kohli: ਲੋੜਵੰਦ ਬੱਚਿਆਂ ਦੀ ਮਦਦ ਕਰਨ ਲਈ, ਭਾਰਤੀ ਬੱਲੇਬਾਜ ਕੇਐਲ ਰਾਹੁਲ ਤੇ ਉਨ੍ਹਾਂ ਦੀ ਪਤਨੀ ਆਥੀਆ ਸੈਟੀ ਨੇ ਸ਼ੁੱਕਰਵਾਰ, 23 ਅਗਸਤ ਨੂੰ ਇੱਕ ਚੈਰਿਟੀ ਨਿਲਾਮੀ ਦਾ ਆਯੋਜਨ ਕੀਤਾ। ਇੱਥੇ ਭਾਰਤੀ ਕ੍ਰਿਕਟਰਾਂ ਦੀਆਂ ਆਟੋਗ੍ਰਾਫ ਵਾਲੀਆਂ ਚੀਜਾਂ ਦੀ ਨਿਲਾਮੀ ਕੀਤੀ ਗਈ। ਇਸ ਦੌਰਾਨ ਵਿਰਾਟ ਕੋਹਲੀ ਦੇ ਦਸਤਖਤ ਵਾਲੀ ਜਰਸੀ ਲਈ ਸਭ ਤੋਂ ਵੱਧ 40 ਲੱਖ ਰੁਪਏ ਦੀ ਬੋਲੀ ਲੱਗੀ ਸੀ, ਇਹ ਨਿਲਾਮੀ ਵਿਪਲਾ ਫਾਊਂਡੇਸਨ ਲਈ ‘ਕ੍ਰਿਕੇਟ ਫਾਰ ਚੈਰਿਟੀ’ ਦੇ ਨਾਂਅ ’ਤੇ ਕੀਤੀ ਗਈ ਸੀ। ਇਸ ’ਚ ਵਿਰਾਟ ਕੋਹਲੀ, ਐਮਐਸ ਧੋਨੀ, ਰੋਹਿਤ ਸ਼ਰਮਾ ਤੇ ਕੇਐਲ ਰਾਹੁਲ ਵਰਗੇ ਸਟਾਰ ਖਿਡਾਰੀਆਂ ਦੀਆਂ ਆਟੋਗ੍ਰਾਫ ਵਾਲੀਆਂ ਚੀਜਾਂ ਦੀ ਨਿਲਾਮੀ ਕੀਤੀ ਗਈ। ਇਸ ਨਿਲਾਮੀ ਲਈ ਕੁੱਲ 1.93 ਕਰੋੜ ਰੁਪਏ ਇਕੱਠੇ ਹੋਏ ਸਨ। ਇਸ ਪੈਸੇ ਰਾਹੀਂ ਅਪਾਹਜ ਬੱਚਿਆਂ ਦੀ ਪੜ੍ਹਾਈ ਲਈ ਕੰਮ ਕੀਤਾ ਜਾਵੇਗਾ।

ਵਿਰਾਟ ਕੋਹਲੀ ਦੀਆਂ ਚੀਜਾਂ ਸਭ ਤੋਂ ਮਹਿੰਗੀਆਂ ਵਿਕੀਆਂ | Virat Kohli

ਇਸ ਚੈਰਿਟੀ ਨਿਲਾਮੀ ’ਚ ਸਟਾਰ ਕ੍ਰਿਕੇਟਰ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀਆਂ ਚੀਜਾਂ ਸਭ ਤੋਂ ਮਹਿੰਗੀਆਂ ਵਿਕੀਆਂ। ਉਨ੍ਹਾਂ ਦੀ ਦਸਤਖਤ ਕੀਤੀ ਜਰਸੀ ਤੋਂ ਇਲਾਵਾ ਉਨ੍ਹਾਂ ਦੇ ਬੱਲੇਬਾਜੀ ਦਸਤਾਨੇ ਲਈ 28 ਲੱਖ ਰੁਪਏ ਦੀ ਬੋਲੀ ਲੱਗੀ। ਇਸ ਤੋਂ ਇਲਾਵਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਬੱਲਾ 24 ਲੱਖ ਰੁਪਏ ਤੇ ਬੱਲੇਬਾਜੀ ਦਸਤਾਨੇ 7.5 ਲੱਖ ਰੁਪਏ ’ਚ ਵਿਕੇ। ਸਾਬਕਾ ਭਾਰਤੀ ਕਪਤਾਨ ਐੱਮਐੱਸ ਧੋਨੀ ਦੇ ਬੱਲੇ ਦੀ 13 ਲੱਖ ਰੁਪਏ ਦੀ ਬੋਲੀ ਲੱਗੀ, ਜਦਕਿ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਬੱਲਾ 11 ਲੱਖ ਰੁਪਏ +ਚ ਵਿਕਿਆ। ਕੇਐਲ ਰਾਹੁਲ ਦੀ ਟੈਸਟ ਜਰਸੀ ਵੀ 11 ਲੱਖ ਰੁਪਏ ’ਚ ਖਰੀਦੀ ਗਈ ਹੈ। Virat Kohli

ਇਸ ਦੌਰਾਨ ਰਾਹੁਲ ਦੇ ਬੱਲੇ ਲਈ 7 ਲੱਖ ਰੁਪਏ ਤੇ ਹੈਲਮੇਟ ਲਈ 4.20 ਲੱਖ ਰੁਪਏ ਦੀ ਬੋਲੀ ਲੱਗੀ। ਭਾਰਤੀ ਟੀਮ ਦੇ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਦੀ ਜਰਸੀ 8 ਲੱਖ ਰੁਪਏ ’ਚ ਖਰੀਦੀ ਗਈ ਸੀ। ਰਿਸ਼ਭ ਪੰਤ ਦੇ ਬੱਲੇ ਲਈ 7.5 ਲੱਖ ਰੁਪਏ ਤੇ ਵਿਕਟ ਕੀਪਿੰਗ ਦਸਤਾਨੇ ਲਈ 3.5 ਲੱਖ ਰੁਪਏ ਦੀ ਬੋਲੀ ਲੱਗੀ। ਜਦੋਂ ਕਿ ਤਜਰਬੇਕਾਰ ਸਪਿਨਰ ਆਰ ਅਸ਼ਵਿਨ ਦੀ ਟੈਸਟ ਜਰਸੀ 4.20 ਲੱਖ ਰੁਪਏ ’ਚ ਵਿਕ ਗਈ। ਧੋਨੀ ਦੇ ਦਸਤਾਨੇ 3.50 ਲੱਖ ਰੁਪਏ ’ਚ, ਸ਼੍ਰੇਅਸ ਅਈਅਰ ਦਾ ਬੱਲਾ 2.80 ਲੱਖ ਰੁਪਏ ’ਚ, ਰਵਿੰਦਰ ਜਡੇਜਾ ਦੀ ਜਰਸੀ 2.40 ਲੱਖ ਰੁਪਏ ’ਚ, ਕਵਿੰਟਨ ਡੀ ਕਾਕ ਦੀ ਜਰਸੀ 1.10 ਲੱਖ ਰੁਪਏ ’ਚ, ਸੰਜੂ ਸੈਮਸਨ ਤੇ ਯੁਜਵੇਂਦਰ ਚਾਹਲ ਦੀ ਜਰਸੀ 5000 ਰੁਪਏ ’ਚ ਖਰੀਦੀ ਗਈ। Virat Kohli

Virat Kohli