ਵਿਰਾਟ ਕੋਹਲੀ ਨੇ ਟੈਸਟ ਟੀਮ ਦੀ ਛੱਡੀ ਕਪਤਾਨੀ

Virat Kohli Resigns

ਸਾਊਥ ਅਫਰੀਕਾ ਖਿਲਾਫ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਵਿਰਾਟ ਕੋਹਲੀ ਨੇ ਲਿਆ ਫੈਸਲਾ

  • ਕਿਹਾ ਕਿ ਮੈਂ ਹਮੇਸ਼ਾ ਹਰ ਚੀਜ਼ ’ਚ 120 ਫੀਸਦੀ ਯੋਗਦਾਨ ਦੇਣਾ ਚਾਹੁੰਦਾ ਹਾਂ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸਾਊਥ ਅਫਰੀਕਾ ਲੜੀ ’ਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਵਿਰਾਟ ਕੋਹਲੀ (Virat Kohli) ਨੇ ਟੈਸਟ ਮੈਚਾਂ ਦੀ ਕਪਤਾਨੀ ਛੱਡ ਦਿੱਤੀ ਹੈ। ਵਿਰਾਟ ਕੋਹਲੀ ਨੇ ਇੱਕ ਸਟੇਟਮੈਂਟ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨਾਂ ਸ਼ਨਿੱਚਰਵਾਰ ਸ਼ਾਮ ਇੱਕ ਸਟੇਟਮੈਂਟ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ। ਵਿਰਾਟ ਨੇ ਕਿਹਾ ਕਿ ਮੈਂ ਹਮੇਸ਼ਾ ਹਰ ਚੀਜ਼ ’ਚ 120 ਫੀਸਦੀ ਯੋਗਦਾਨ ਦੇਣਾ ਚਾਹੁੰਦਾ ਹੈ, ਜੇਕਰ ਮੈਂ ਅਜਿਹਾ ਨਹੀਂ ਕਰ ਸਕਦਾ ਤਾਂ ਇਹ ਗਲਤ ਹੈ। ਮੈਂ ਇਸ ਗੱਲ ਨੂੰ ਲੈ ਕਾ ਇਕਦਮ ਸਪੱਸ਼ਟ ਹਾਂ ਤੇ ਮੈਂ ਆਪਣੀ ਟੀਮ ਦੇ ਨਾਲ ਬੇਈਮਾਨੀ ਨਹੀਂ ਕਰ ਸਕਦਾ।

ਵਨਡੇ ਦੀ ਕਪਤਾਨੀ ਤੋਂ ਹਟਾ ਦਿੱਤਾ ਸੀ ਵਿਰਾਟ ਨੂੰ

ਕੋਹਲੀ (Virat Kohli) ਨੇ ਟੀ-20 ਵਿਸ਼ਵ ਕੱਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਫਾਰਮੇਂਟ ਦੀ ਕਪਤਾਨੀ ਛੱਡ ਦਿੱਤੀ ਸੀ। ਸਾਊਥ ਅਫਰੀਕਾ ਦੌਰੇ ਤੋਂ ਪਹਿਲਾਂ ਉਨਾਂ ਨੂੰ ਵਨਡੇ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ। ਚੋਣਕਰਤਾਵਾਂ ਨੇ ਕਿਹਾ ਸੀ ਕਿ ਵਾਈਟ ਗੇਂਦ ਕ੍ਰਿਕਟ ਦੇ ਦੋ ਕਪਤਾਨ ਨਹੀਂ ਹੋ ਸਕਦੇ। ਦੱਸਣਯੋਗ ਹੈ ਕਿ ਸਾਊਥ ਅਫਰੀਕਾ ਲੜੀ ਤੋਂ ਪਹਿਲਾ ਵਿਰਾਟ ਕੋਹਲੀ ਨੂੰ ਇੱਕ ਰੋਜ਼ਾ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ। Virat Kohli resigns as Test captain

ਟੀਮ ਨੂੰ ਸਹੀ ਦਿਸ਼ਾ ’ਚ ਲਿਜਾਣ ਲਈ ਮੈਂ 7 ਸਾਲਾਂ ਤੱਕ ਮਿਹਨਤ ਕੀਤੀ

ਵਿਰਾਟ (Virat Kohli) ਨੇ ਕਿਹਾ ਕਿ ਟੀਮ ਨੂੰ ਸਹੀ ਦਿਸ਼ਾ ’ਚ ਲਿਜਾਣ ਲਈ ਮੈਂ 7 ਸਾਲਾਂ ਤੱਕ ਹਰ ਦਿਨ ਸਖਤ ਮਿਹਨਤ ਕੀਤੀ। ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਤੇ ਇਸ ’ਚ ਕੋਈ ਕਸਰ ਨਹੀਂ ਛੱਡੀ। ਹਰ ਚੀਜ਼ ਨੂੰ ਕਿਸੇ ਨਾ ਕਿਸੇ ਮੋੜ ’ਤੇ ਰੁਕਣਾ ਹੀ ਹੁੰਦਾ ਹੈ ਤੇ ਟੈਸਟ ਟੀਮ ਦਾ ਕਪਤਾਨ ਦੇ ਤੌਰ ’ਤੇ ਮੇਰੇ ਲਈ ਰੁਕਣ ਦਾ ਇਹੀ ਸਮਾਂ ਹੈ। ਇਸ ਪੂਰੇ ਸਫਰ ਦੌਰਾਨ ਕਈ ਉਤਰਾਅ-ਚੜਾਅ ਵੀ ਆਏ, ਪਰ ਮੇਰੀ ਕੋਸ਼ਿਸ਼ ਤੇ ਭਰੋਸੇ ’ਚ ਕਦੇ ਕੋਈ ਕਮੀ ਨਹੀਂ ਆਈ। ਮੈਂ ਹਮੇਸ਼ਾਂ ਹਰ ਚੀਜ਼ ’ਚ 120 ਫੀਸਦੀ ਯੋਗਦਾਨ ਦੇਣਾ ਚਾਹੁੰਦਾ ਹਾਂ, ਜੇਕਰ ਮੈਂ ਅਜਿਹਾ ਨਹੀਂ ਕਰ ਸਕਦਾ ਹਾਂ ਤਾਂ ਇਹ ਗਲਤ ਹੋਵੇਗਾ। ਮੈਂ ਇਸ ਗੱਲ ਸਬੰਧੀ ਇਕਦਮ ਸਪੱਸ਼ਟ ਹਾਂ ਤੇ ਆਪਣੀ ਟੀਮ ਦੇ ਨਾਲ ਬੇਈਮਾਨੀ ਨਹੀਂ ਕਰ ਸਕਦਾ।  Virat Kohli resigns as Test captain

Virat

ਬੀਸੀਸੀਆਈ ਦਾ ਕੀਤਾ ਧੰਨਵਾਦ

ਵਿਰਾਟ ਕੋਹਲੀ ਨੇ ਕਿਹਾ ਕਿ ਮੈਂ ਬੀਸੀਸੀਆਈ ਦਾ ਧੰਨਵਾਦ ਕਰਦਾ ਹਾਂ ਕਿ ਉਸਨੇ ਇੰਨੇ ਲੰਮੇ ਸਮੇਂ ਤੱਕ ਮੈਨੂੰ ਆਪਣੇ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ। ਇਸ ਦੇ ਨਾਲ ਹੀ ਮੈਂ ਆਪਣੇ ਸਾਥੀਆਂ ਦਾ ਵੀ ਸ਼ੁਕਰੀਆ ਕਰਨਾ ਚਾਹੁੰਦਾ ਹਾਂ ਜਿਨਾਂ ਨੇ ਪਹਿਲੇ ਦਿਨ ਤੋਂ ਹੀ ਮੇਰੇ ’ਤੇ ਭਰੋਸਾ ਕੀਤਾ ਤੇ ਕਿਸੇ ਵੀ ਹਾਲਾਤਾਂ ’ਚ ਹਥਿਆਰ ਨਹੀਂ ਸੁੱਟੇ। ਤੁਸੀਂ ਮੇਰੇ ਸਫਰ ਨੂੰ ਯਾਦਗਾਰ ਤੇ ਖੂਬਸੂਰਤ ਬਣਾ ਦਿੱਤਾ ਹੈ।

ਵਿਰਾਟ ਕੋਹਲੀ ਨੇ ਐਮਐਸ ਧੋਨੀ ਦਾ ਬਹੁਤ ਧੰਨਵਾਦ ਕੀਤਾ, ਜਿਨਾਂ ਨੇ ਮੇਰੇ ’ਤੇ ਇੱਕ ਕਪਤਾਨ ਦੇ ਤੌਰ ’ਤੇ ਬਹੁਤ ਜ਼ਿਆਦਾ ਭਰੋਸਾ ਕੀਤਾ ਹੈ। ਉਨਾਂ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਭਾਰਤੀ ਕ੍ਰਿਕਟ ਨੂੰ ਅੱਗੇ ਲੈ ਕੇ ਜਾ ਸਕਦਾ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ