ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਸਨਮਾਨਿਤ
ਖੇਡ ਰਤਨ ਹਾਸਲ ਕਰਨ ਵਾਲੇ ਤੀਜੇ ਕ੍ਰਿਕਟਰ ਬਣੇ ਵਿਰਾਟ ਕੋਹਲੀ
ਨਵੀਂ ਦਿੱਲੀ, ਏਜੰਸੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਭਾਰਤੋਲਕ ਮੀਰਾਬਾਈ ਚਾਨੂੰ ਨੂੰ ਅੱਜ ਰਾਸ਼ਟਰਪਤੀ ਭਵਨ ‘ਚ ਹੋਏ ਕੌਮੀ ਖੇਡ ਪੁਰਸਕਾਰ ਸਮਾਰੋਹ ‘ਚ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਅਤੇ 20 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਏਸ਼ੀਆਈ ਖੇਡਾਂ ਦੌਰਾਨ ਕੌਮੀ ਖੇਡ ਪੁਰਸਕਾਰ ਸਮਾਰੋਹ ਨੂੰ ਇਸ ਵਾਰ ਉਸਦੇ ਰੈਗੂਲਰ ਦਿਨ 29 ਅਗਸਤ ਤੋਂ ਅੱਗੇ ਵਧਾ ਦੇ 25 ਸਤੰਬਰ ਨੂੰ ਕਰਵਾਇਆ ਗਿਆ
ਸਮਾਰੋਹ ‘ਚ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਮੌਜ਼ੂਦ ਸਨ ਸਭ ਤੋਂ ਪਹਿਲਾਂ ਮੀਰਾਬਾਈ ਚਾਨੂੰ ਨੂੰ ਖੇਡ ਰਤਨ ਪ੍ਰਦਾਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਵਿਰਾਟ ਖੇਡ ਰਤਨ ਬਣੇ ਵਿਰਾਟ ਰਾਸ਼ਟਰਪਤੀ ਹੱਥੋਂ ਖੇਡ ਰਤਨ ਹਾਸਲ ਕਰਨ ਦੇ ਨਾਲ ਸਚਿਨ ਤੇਂਦੁਲਕਰ (1997) ਅਤੇ ਮਹਿੰਦਰ ਸਿੰਘ ਧੋਨੀ (2007) ਤੋਂ ਬਾਅਦ ਖੇਡ ਰਤਨ ਹਾਸਲ ਕਰਨ ਵਾਲੇ ਤੀਜੇ ਕ੍ਰਿਕਟਰ ਬਣ ਗਏ
ਵਿਰਾਟ ਦੀ ਮੌਜ਼ੂਦਗੀ ਨਾਲ ਇਸ ਵਾਰ ਪੁਰਸਕਾਰ ਸਮਾਰੋਹ ਦਾ ਗੈਲਮਰ ਵਧ ਗਿਆ ਵਿਰਾਟ ਦੀ ਪਤਨੀ ਅਤੇ ਮਸ਼ਹੂਰ ਫਿਲਮੀ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਸਮਾਰੋਹ ‘ਚ ਮੌਜ਼ੂਦ ਸੀ ਅਤੇ ਉਹ ਮੁਹਰਲੀ ਕਤਾਰ ‘ਚ ਬੈਠੀ ਸੀ ਪਿਛਲੇ ਸਾਲ ਭਾਰਤੋਲਨ ਵਿਸ਼ਵ ਚੈਂਪੀਅਨਸ਼ਿਪ ‘ਚ 48 ਕਿਲੋਗ੍ਰਾਮ ਵਰਗ ‘ਚ ਸੋਨ ਤਮਗਾ ਜਿੱਤਣ ਵਾਲੀ 24 ਸਾਲਾ ਮੀਰਾਬਾਈ ਚਾਨੂੰ ਵੀ ਖੇਡ ਰਤਨ ਬਣ ਗਈ ਮੀਰਾਬਾਈ ਨੇ ਇਸ ਸਾਲ ਰਾਸ਼ਟਰ ਮੰਡਲ ਖੇਡਾਂ ‘ਚ ਵੀ ਸੋਨ ਤਮਗਾ ਜਿੱਤਿਆ ਸੀ
ਹਾਲਾਂਕਿ ਸੱਟ ਕਾਰਨ ਉਹ 18ਵੀਂ ਏਸ਼ੀਆਈ ਖੇਡਾਂ ‘ਚ ਹਿੱਸਾ ਨਹੀਂ ਲੈ ਸਕੀ ਸੀ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਈ ਖਿਡਾਰੀਆਂ ਨੂੰ ਇਸ ਵਾਰ ਅਰਜੂਨ ਪੁਰਸਕਾਰ ਲਈ ਚੁਣਿਆ ਗਿਆ ਏਸ਼ੀਆਈ ਖੇਡਾਂ ‘ਚ ਭਾਰਤੀ ਝੰਡਾ ਲਹਿਰਾਉਣ ਵਾਲੇ ਅਤੇ ਭਾਲਾ ਸੁੱਟ ਐਥਲੀਟ ਨੀਰਜ ਚੋਪੜਾ ਅਤੇ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ‘ਚ ਕੁੱਲ ਪੰਜ ਤਮਗੇ ਜਿੱਤਣ ਵਾਲੀ ਟੇਬਲ ਟੈਨਿਸ ਖਿਡਾਰੀ ਮਣਿਕਾ ਬਤਰਾ ਸਮੇਤ 20 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।