ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Uncategorized ਵਿਰਾਟ ਕੋਹਲੀ ਅ...

    ਵਿਰਾਟ ਕੋਹਲੀ ਅਤੇ ਸੁਰੇਸ਼ ਰੈਨਾ ਨੂੰ ਚਾਹੀਦਾ ਹੈ ਜਿੱਤ ਦਾ ‘ਟਾਨਿਕ’

    ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਅੱਠਵੇਂ ਸਥਾਨ ‘ਤੇ

    ਰਾਜਕੋਟ (ਏਜੰਸੀ) । ਇੰੰਡੀਅਨ ਪ੍ਰੀਮੀਅਰ ਲੀਗ ‘ਚ ਬੇਹੱਦ ਖਰਾਬ ਦੌਰ ਤੋਂ ਗੁਜ਼ਰ ਰਹੀ ਰਾਇਲ ਚੈਲੰਜਰਜ਼ ਬੰਗਲੌਰ ਅਤੇ ਗੁਜਰਾਤ ਲਾਇੰਸ ਦੀਆਂ ਟੀਮਾਂ ਆਪਣੇ ਜ਼ਬਰਦਸਤ ਕਪਤਾਨਾਂ ਵਿਰਾਟ ਕੋਹਲੀ ਅਤੇ ਸੁਰੇਸ਼ ਰੈਨਾ ਦੀ ਅਗਵਾਈ ਦੇ ਬਾਵਜ਼ੂਦ ਜਿੱਤ ਤੋਂ ਕੋਹਾਂ ਦੂਰ ਦਿਖਾਈ ਦੇ ਰਹੀਆਂ ਹਨ ਅਤੇ ਦੋਵੇਂ ਟੀਮਾਂ ਰਾਜਕੋਟ ਦੇ ਮੈਦਾਨ ‘ਤੇ ਮੰਗਲਵਾਰ ਨੂੰ ਮੁਕਾਬਲੇ ‘ਚ ਜਿੱਤ ਨਾਲ ਸਥਿਤੀ ਸੁਧਾਰਨ ਦੇ ਇਰਾਦੇ ਨਾਲ ਉੱਤਰਨਗੀਆਂ ।

    ਬੰਗਲੌਰ ਨੇ ਆਪਣਾ ਪਿਛਲਾ ਮੁਕਾਬਲਾ ਰਾਇਜਿੰਗ ਪੂਨੇ ਸੁਪਰਜਾਇੰਟਸ ਤੋਂ 27 ਦੌੜਾਂ ਨਾਲ ਗੁਆਇਆ ਸੀ ਤਾਂ ਗੁਜਰਾਤ ਨੂੰ ਇਸੇ ਦਿਨ ਮੁੰਬਈ ਇੰਡੀਅੰਜ਼ ਨੇ ਛੇ ਵਿਕਟਾਂ ਨਾਲ ਹਰਾਇਆ ਸੀ ਦੋਵੇਂ ਟੀਮਾਂ ਦੀ ਸਥਿਤੀ ਫਿਲਹਾਲ ਟੂਰਨਾਮੈਂਟ ‘ਚ ਇੱਕੋ ਜਿਹੀ ਰਹੀ ਹੈ ।

    ਬੰਗਲੌਰ ਅਜੇ ਤੱਕ ਪੰਜ ਮੈਚਾਂ ‘ਚ ਇੱਕ ਜਿੱਤ ਅਤੇ ਚਾਰ ਹਾਰ ਦੇ ਨਾਲ ਸੂਚੀ ‘ਚ ਆਖਰੀ ਸਥਾਨ ‘ਤੇ ਖਿਸਕ ਗਈ ਹੈ ਤਾਂ ਗੁਜਰਾਤ ਨੇ ਚਾਰ ਮੈਚਾਂ ‘ਚੋਂ ਇੱਕ ਜਿੱਤਿਆ ਹੈ ਅਤੇ ਤਿੰਨ ਹਾਰੇ ਹਨ ਅਤੇ ਉਹ ਬੰਗਲੌਰ ਤੋਂ ਇੱਕ ਸਥਾਨ ਉੱਪਰ ਸੱਤਵੇਂ ਨੰਬਰ ‘ਤੇ ਹੈ ਜੋਰਦਾਰ ਵਾਪਸੀ ਕਰਨ ਵਾਲੇ ਵਿਰਾਟ ਅਤੇ ਸੱਟ ਤੋਂ ਬਾਅਦ ਹੀ ਵਾਪਸੀ ਕਰ ਰਹੇ ਏਬੀ ਡਿਵੀਲੀਅਰਜ ਨੂੰ ਛੱਡ ਦਈਏ ਤਾਂ ਟੀਮ ਦੇ ਬਾਕੀ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਹਨ ।

    ਜਦੋਂ ਕਿ ਇਹ ਟੀਮ ਕ੍ਰਿਸ ਗੇਲ, ਸ਼ੇਨ ਵਾਟਸਨ , ਮਨਦੀਪ  ਸਿੰਘ , ਵਿਰਾਟ ਅਤੇ ਏਬੀ ਵਰਗੇ ਵਧੀਆ ਬੱਲੇਬਾਜ਼ਾਂ ਦੀ ਵਜ੍ਹਾ ਨਾਲ ਮਜ਼ਬੂਤ ਟੀਮਾਂ ‘ਚੋਂ ਇੱਕ ਮੰਨੀ ਜਾਂਦੀ ਰਹੀ ਹੈ ਬੰਗਲੌਰ ਦੀ ਟੀਮ ਪਿਛਲੇ ਮੈਚਾਂ ‘ਚ ਵੱਡਾ ਸਕੋਰ ਬਣਾਉਣ ‘ਚ ਕਾਮਯਾਬ ਨਹੀਂ ਰਹੀ ਹੈ ਤਾਂ ਉੱਥੇ ਉਸ ਦੇ ਗੇਂਦਬਾਜ਼ਾਂ ਨੇ ਵੀ ਨਿਰਾਸ਼ ਕੀਤਾ ਹੈ ਜੋ ਉਸ ਦੇ ਕਿਸੇ ਵੀ ਸਕੋਰ ਦਾ ਹੁਣ ਤੱਕ ਬਚਾਅ ਨਹੀਂ ਕਰ ਸਕੇ ਹਨ

    ਗੁਜਰਾਤ ਲਾਇੰਸ ਦੇ ਖਿਡਾਰੀਆਂ ‘ਚ ਮਨੋਬਲ ਦੀ ਭਾਰੀ ਕਮੀ

    ਏਜੰਸੀ (ਰਾਜਕੋਟ)
    ਗੁਜਰਾਤ ਦੀ ਹਾਲਤ ਵੀ ਕੁਝ ਖਾਸ ਨਹੀਂ ਹੈ ਜਿਸ ਦੀ ਅਗਵਾਈ ਆਈਪੀਐੱਲ ਦੇ ਹੁਣ ਤੱਕ ਦੇ ਸਭ ਤੋਂ ਸਫਲ ਅਤੇ ਨਿਰੰਤਰ ਖਿਡਾਰੀ ਰੈਨਾ ਦੇ ਹੱਥਾਂ ‘ਚ ਹੈ ਭਾਰਤੀ ਟੀਮ ‘ਚ ਲੰਮੇ ਅਰਸੇ ਤੋਂ ਬਾਹਰ ਚੱਲ ਰਹੇ ਰੈਨਾ ਆਪਣੀ ਟੀਮ ਦੇ ਦੂਜੇ ਸਰਵੋਤਮ ਸਕੋਰਰ ਹਨ ਪਰ ਫਿਰ ਵੀ ਉਹ ਗੁਜਰਾਤ ਦਾ ਮਨੋਬਲ ਨਹੀਂ ਵਧਾ ਸਕੇ ਹਨ । ਆਪਣੇ ਅਗਾਜ਼ੀ ਸੈਸ਼ਨ ‘ਚ ਬਿਹਤਰੀਨ ਸ਼ੁਰੂਆਤ ਨਾਲ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਗੁਜਰਾਤ ਦੇ ਖਿਡਾਰੀਆਂ ‘ਚ ਫਿਲਹਾਲ ਆਤਮ ਵਿਸ਼ਵਾਸ ਅਤੇ ਮਨੋਬਲ ਦੀ ਭਾਰੀ ਕਮੀ ਹੈ ਜਦੋਂਕਿ ਉਸ ਕੋਲ ਰੈਨਾ, ਬੈਂ੍ਰਡਨ ਮੈਕੁਲਮ, ਦਿਨੇਸ਼ ਕਾਰਤਿਕ, ਆਰੋਨ ਫਿੰਚ, ਜੇਸਨ ਰਾਏ ਅਤੇ ਡੇਵਿਡ ਸਮਿੱਥ ਵਰਗੇ ਪ੍ਰਤਿਭਾਸ਼ਾਲੀ ਖਿਡਾਰੀ ਹੈ ਆਈਪੀਐੱਲ ਦੇ ਸਰਵੋਤਮ ਸਕੋਰਰ ‘ਚ ਰਹੇ ਰੈਨਾ ਵੀ ਹੁਣ ਤੱਕ ਆਪਣੀ ਟੀਮ ਦਾ ਮਨੋਬਲ ਨਹੀਂ ਵਧਾ ਸਕੇ ਹਨ ।

    ਜਦੋਂ ਕਿ ਉਨ੍ਹਾਂ ਦਾ ਨਿੱਜੀ ਪ੍ਰਦਰਸ਼ਨ ਬੱਲੇ ਤੋਂ ਹੁਣ ਤੱਕ ਸੰਤੋਸ਼ਜਨਕ ਰਿਹਾ ਹੈ ਉਨ੍ਹਾਂ ਨੇ ਇੱਕ ਅਰਧ ਸੈਂਕੜੇ ਸਮੇਤ 123 ਦੇ ਸਟ੍ਰਾਈਕ ਰੇਟ ਨਾਲ 136 ਦੌੜਾਂ ਬਣਾਈਆਂ ਹਨ ਤਾਂ ਉੱਥੇ ਮੈਕੁਲਮ ਟੀਮ ਦੇ ਸਰਵੋਤਮ ਸਕੋਰਰ ਹਨ, ਜਿਨ੍ਹਾਂ ਨੇ 139 ਦੇ ਸਟ੍ਰਾਈਕ ਰੇਟ ਨਾਲ 153 ਦੌੜਾਂ ਬਣਾਈਆਂ ਹਨ ਜਿਸ ‘ਚ ਮੁੰਬਈ ਖਿਲਾਫ ਪਿਛਲੇ ਮੈਚ ‘ਚ ਉਨ੍ਹਾਂ ਦੀ 64 ਦੌੜਾਂ ਦੀ ਪਾਰੀ ਵੀ ਹੈ ਗੁਜਰਾਤ ਦਾ ਟੂਰਨਾਮੈਂਟ ‘ਚ ਇਹ ਖਰਾਬ ਦੌਰ ਹੀ ਕਿਹਾ ਜਾ ਸਕਦਾ ਹੈ ।

    ਕਿਉਂਕਿ ਟੀਮ ਨੇ ਆਪਣੇ ਪਿਛਲੇ ਮੈਚਾਂ ‘ਚ 183, 171 ਅਤੇ 176 ਵਰਗੇ ਵਧੀਆ ਸਕੋਰ ਬਣਾਏ ਹਨ ਗੁਜਰਾਤ ਦੇ ਬੱਲੇਬਾਜ਼ਾਂ ਨੇ ਕਾਫੀ ਸੰਤੋਸ਼ਜਨਕ ਪ੍ਰਦਰਸ਼ਨ ਕੀਤਾ ਹੈ ਪਰ ਉਸ ਦੇ ਗੇਂਦਬਾਜ਼ਾਂ ਨੇ ਵੀ ਵੱਡੇ ਸਕੋਰ ਦਾ ਬਚਾਅ ਨਹੀਂ ਕੀਤਾ ਜੋ ਉਸ ਦੀ ਹਾਰ ਦੀ ਮੁੱਖ ਵਜ੍ਹਾ ਹੈ ਗੁਜਰਾਤ ਦੇ ਸਿਰਫ ਇੱਕ ਸਫਲ ਗੇਂਦਬਾਜ਼ ਐਂਡਰਿਊ ਟਾਈ ਹਨ ਜਿਨ੍ਹਾਂ ਨੇ ਹੁਣ ਤੱਕ ਸੱਤ ਵਿਕਟਾਂ ਕੱਢੀਆਂ ਹਨ ਅਜਿਹੇ ‘ਚ ਯਕੀਨੀ ਤੌਰ ‘ਤੇ ਗੁਜਰਾਤ ਨੂੰ ਪਟੜੀ ‘ਤੇ ਵਾਪਸ ਆਉਣ ਲਈ ਆਪਣੀ ਗੇਂਦਬਾਜ਼ੀ ‘ਚ ਵੱਡੇ ਸੁਧਾਰ ਦੀ ਜ਼ਰੂਰਤ ਹੋਵੇਗੀ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here