ਕਿਸਾਨਾਂ ਦੇ ਹੱਕ ਵਿੱਚ ਕਸਬਾ ਸੇਰਪੁਰ ਰਿਹਾ ਪੂਰਨ ਤੌਰ ਤੇ ਬੰਦ
ਸ਼ੇਰਪੁਰ , ਰਵੀ ਗੁਰਮਾ । ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਿਤ ਪਾਸ ਕੀਤੇ ਬਿਲਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਅੱਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਸ਼ੇਰਪੁਰ ਇਲਾਕੇ ਵਿੱਚ ਭਾਰੀ ਸਮਰਥਨ ਮਿਲਿਆ। ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਵੱਖ – ਵੱਖ ਪਾਰਟੀਆਂ ਦੇ ਆਗੂ, ਦੁਕਾਨਦਾਰ ਆਪਣੇ ਕਾਰੋਬਾਰ ਬੰਦ ਕਰਕੇ ਕਸਬੇ ਦੇ ਕਾਤਰੋ ਚੌਕ ਵਿੱਚ ਹੋ ਰਹੇ ਅੰਦੋਲਨ ਵਿੱਚ ਸ਼ਾਮਿਲ ਹੋਏ। ਇਸ ਧਰਨੇ ਵਿਚ ਜਿੱਥੇ ਪੁਰਸ਼ਾਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਰਹੀ ਉਥੇ ਹੀ ਔਰਤਾਂ ਨੇ ਵੀ ਇਸ ਧਰਨੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ।
Violent protest by farmers’ organizations at Sherpur
Violent protest by farmers’ organizations at Sherpur
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ- ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਮੌਕੇ ਲੋਕ ਘੋਲਾਂ ਦੇ ਮੁੱਖ ਆਗੂ ਨਰਾਇਣ ਦੱਤ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਦਾ ਰਵੱਈਆ ਹਮੇਸ਼ਾ ਕਿਸਾਨ ਵਿਰੋਧੀ ਰਿਹਾ ਹੈ । ਸਰਕਾਰਾਂ ਪੂੰਜੀਪਤੀ ਵਰਗ ਦੀ ਪੁਸ਼ਤ ਪਨਾਹੀ ਕਰਨ ਲਈ ਲੋਕ ਹਿੱਤਾਂ ਦੀ ਬਲੀ ਦੇਣ ਤੇ ਉਤਾਰੂ ਹੋ ਗਈਆਂ ਹਨ ।
Violent protest by farmers’ organizations at Sherpur
ਇਸ ਲਈ ਸਾਨੂੰ ਪੰਜਾਬ ਦੇ ਵਡੇਰੇ ਹਿੱਤਾਂ ਲਈ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਇਕਜੁੱਟ ਹੋਣਾ ਚਾਹੀਦਾ ਹੈ । ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਇਕੱਠੇ ਹੋਏ ਲੋਕਾਂ ਨੂੰ ਇਸ ਖੂਨ ਡੋਲਵੇਂ ਸੰਘਰਸ਼ ਵਿਚ ਲਗਾਤਾਰ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ । ਉਨ੍ਹਾਂ ਕਿਹਾ ਲੋਕ ਸ਼ਕਤੀ ਅੱਗੇ ਸਰਕਾਰਾਂ ਨੂੰ ਵੱਡੇ – ਵੱਡੇ ਫੈਸਲੇ ਰੱਦ ਕਰਨੇ ਪੈ ਜਾਂਦੇ ਹਨ ।
ਇਸ ਮੌਕੇ ਮਨਜੀਤ ਸਿੰਘ ਧਨੇਰ ਸੂਬਾ ਆਗੁੂ ,ਕਰਮਜੀਤ ਸਿੰਘ ਛੰਨਾ ਬਲਾਕ ਪ੍ਰਧਾਨ, ਸਮਸ਼ੇਰ ਸਿੰਘ ਈਸਾਪੁਰ ,ਦਰਸ਼ਨ ਸਿੰਘ ਕਾਤਰੋਂ ,ਬਲਵੰਤ ਸਿੰਘ ਛੰਨਾ ,ਹਰਭਜਨ ਸਿੰਘ ਅਲੀਪੁਰ ,ਗੁਰਚਰਨ ਸਿੰਘ ਬਾਪਲਾ ,ਕਾਮਰੇਡ ਸੁਖਦੇਵ ਸਿੰਘ ਬੜੀ , ਆਗਨਵਾੜੀ ਵਰਕਰ ਆਗੂ ਸਿੰਦਰ ਕੌਰ ਬੜੀ ,ਮਾਸਟਰ ਹਰਬੰਸ ਸਿੰਘ ਸ਼ੇਰਪੁਰ ਅਕਾਲੀ ਆਗੂ, ਗੁਰਮੀਤ ਸਿੰਘ ਮਾਹਮਦਪੁਰ, ਤੇਜਾ ਸਿੰਘ ਕਾਲਾਬੂਲਾ, ਕਲਵੰਤ ਸਿੰਘ ਟਿੱਬਾ, ਗੁਰਜੀਤ ਸਿੰਘ ਚਾਂਗਲੀ, ਸਰਪੰਚ ਰਣਜੀਤ ਸਿੰਘ ਧਾਲੀਵਾਲ, ਸਰਪੰਚ ਗੁਰਦੀਪ ਸਿੰਘ ਅਲੀਪੁਰ , ਸੰਜੇ ਸਿੰਗਲਾ ਸੇਰਪੁਰ , ਗ਼ਰੀਬ ਸਿੰਘ ਛੰਨਾ, ਜਸਵੀਰ ਸਿੰਘ ਐਡਵੋਕੇਟ ਖੇੜੀ, ਮਾਸਟਰ ਜਗਰੂਪ ਸਿੰਘ, ਮਾਸਟਰ ਚਰਨ ਸਿੰਘ ਜਵੰਧਾ , ਸੁਖਦੇਵ ਸਿੰਘ, ਸ਼ਿਵਦੇਵ ਸਿੰਘ ਛੰਨਾ ,ਭਾਨ ਸਿੰਘ ਜੱਸੀ ਪੇਧਨੀ ,ਬਾਬਾ ਮਨਪ੍ਰੀਤ ਸਿੰਘ ਖਾਲਸਾ ,ਜਗਜੀਤ ਕੌਰ ਖੇੜੀ, ਗੁਰਜੀਤ ਕੌਰ ਤੇ ਪਰਮਜੀਤ ਕੌਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਸ਼ਮੂਲੀਅਤ ਕੀਤੀ ।
ਪੇਂਡੂ ਡਾਕਟਰ ਵੀ ਆਏ ਕਿਸਾਨਾਂ ਦੀ ਹਮਾਇਤ ਤੇ
ਮੈਡੀਕਲ ਪ੍ਰੈਕਟੀਸ਼ਨਜ ਐਸੋਸੀਏਸ਼ਨ ਪੰਜਾਬ ਦੀ ਬਲਾਕ ਸ਼ੇਰਪੁਰ ਇਕਾਈ ਦੇ ਮੈਂਬਰਾਂ ਵੱਲੋਂ ਕਿਸਾਨਾਂ ਦੇ ਰੋਸ ਮੁਜ਼ਾਹਰੇ ਵਿਚ ਮੈਡੀਕਲ ਸੇਵਾਵਾਂ ਦਾ ਵਿਸ਼ੇਸ਼ ਕੈਂਪ ਲਗਾਕੇ ਆਪਣੀਆਂ ਸਰਗਰਮ ਸ਼ਮੂਲੀਅਤ ਦਾ ਪ੍ਰਦਰਸ਼ਨ ਕੀਤਾ । ਡਾ ਗੁਰਦੇਵ ਸਿੰਘ ਬੜੀ , ਡਾ ਜਗਦੇਵ ਸਿੰਘ, ਡਾਕਟਰ ਲਖਵਿੰਦਰ ਸਿੰਘ ਟਿੱਬਾ , ਡਾ.ਮਨਪ੍ਰੀਤ ਸਿੰਘ ਗੰਡੇਵਾਲ ,ਡਾ. ਗੁਰਤੇਜ ਸਿੰਘ, ਡਾ. ਭੋਲਾ ਸਿੰਘ ਟਿੱਬਾ, ਡਾ. ਜਗਸੀਰ ਸਿੰਘ ,ਡਾ .ਹਰਦੀਪ ਸਿੰਘ ਬਾਜਵਾ ,ਡਾ. ਬਲਜੀਤ ਸਿੰਘ ਨੇ ਕਿਹਾ ਕਿ ਕਿਸਾਨ ਸਾਡੀ ਸਮੁੱਚੀ ਆਰਥਿਕ ਦੀ ਰੀੜ੍ਹ ਦੀ ਹੱਡੀ ਹਨ ਵੱਖ ਵੱਖ ਕਿੱਤਿਆਂ ਵਿੱਚ ਲੱਗੇ ਲੋਕਾਂ ਨੂੰ ਇਸ ਸੰਘਰਸ਼ ਦੀ ਡੱਟਵੀਂ ਹਮਾਇਤ ਕਰਨੀ ਚਾਹੀਦੀ ਹੈ ।
ਕਸਬੇ ਦੇ ਬਾਜ਼ਾਰ ਰਹੇ ਪੂਰਨ ਤੌਰ ਤੇ ਬੰਦ
ਅੱਜ ਪੰਜਾਬ ਬੰਦ ਦੇ ਸੱਦੇ ਤੇ ਕਿਸਾਨਾਂ ਦੀ ਹਮਾਇਤ ਕਰਨ ਦੇ ਲਈ ਕਸਬੇ ਦੇ ਬਾਜ਼ਾਰ ਪੂਰਨ ਤੌਰ ਤੇ ਬੰਦ ਰਹੇ । ਕਸਬੇ ਦੇ ਅੰਦਰ ਕਰਫੂ ਵਰਗਾ ਮਾਹੌਲ ਰਿਹਾ । ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਕਸਬੇ ਦੇ ਵੱਖ -ਵੱਖ ਕਲੱਬਾਂ ਵੱਲੋਂ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ ।
ਰਾਜਨੀਤਿਕ ਆਗੂਆਂ ਖ਼ਿਲਾਫ਼ ਬੁਲਾਰਿਆਂ ਨੇ ਕੱਢੀ ਭੜਾਸ
ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਵੱਖ ਵੱਖ ਬੁਲਾਰਿਆਂ ਨੇ ਰਾਜਨੀਤਿਕ ਆਗੂਆਂ ਖ਼ਿਲਾਫ਼ ਆਪਣੀ ਭੜਾਸ ਕੱਢੀ । ਉਨ੍ਹਾਂ ਵਿੱਚ ਰੋਸ ਸੀ ਕਿ ਲੀਡਰ ਵੋਟਾਂ ਸਮੇਂ ਤਾਂ ਲੋਕਾਂ ਦੇ ਘਰ – ਘਰ ਵਿੱਚ ਪਹੁੰਚ ਕਰਦੇ ਹਨ । ਪ੍ਰੰਤੂ ਅੱਜ ਕਿਸਾਨਾਂ ਦੇ ਹੱਕ ਵਿੱਚ ਜਦ ਖੜ੍ਹਨ ਦੀ ਗੱਲ ਆਈ ਤਾਂ ਲੀਡਰ ਧਰਨਿਆਂ ਤੋਂ ਟਾਲਾ ਵੱਟ ਰਹੇ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.