(ਸੱਚ ਕਹੂੰ ਨਿਊਜ਼) ਨਾਲੰਦਾ। ਬਿਹਾਰ ਦੇ ਸਾਸਾਰਾਮ ਅਤੇ ਨਾਲੰਦਾ ਵਿੱਚ ਇੱਕ ਵਾਰ ਫਿਰ ਹਿੰਸਾ ਹੋ ਗਈ ਹੈ। ਬਿਹਾਰ ਦੇ ਨਾਲੰਦਾ ਦੇ ਥਾਣਾ ਖੇਤਰ ਅਧੀਨ ਪੈਂਦੇ ਪਹਾੜਪੁਰ ਅਤੇ ਉਸਤਰ ਦਰਗਾਹ ਵਿਚਕਾਰ ਦੋ ਧਿਰਾਂ ਵਿਚਾਲੇ ਗੋਲੀਬਾਰੀ ਹੋਈ। ਇਸ ‘ਚ ਦੋ ਲੋਕਾਂ ਨੂੰ ਗੋਲੀ ਲੱਗੀ ਹੈ। ਜਿਸ ’ਚ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। (Violence Sasaram )
ਜਾਣਕਾਰੀ ਅਨੁਸਾਰ ਇਹ ਹਿੰਸਾ ਨਾਲੰਦਾ ‘ਚ ਸ਼ੁੱਕਰਵਾਰ ਨੂੰ ਜਿਸ ਜਗ੍ਹਾ ‘ਤੇ ਹਿੰਸਾ ਹੋਈ ਸੀ, ਉਸ ਤੋਂ ਕਰੀਬ 1 ਕਿਲੋਮੀਟਰ ਦੀ ਦੂਰੀ ‘ਤੇ ਅੱਜ ਹਿੰਸਾ ਹੋਈ ਹੈ। ਇਸ ਦੌਰਾਨ ਕਰੀਬ 30 ਰਾਊਂਡ ਫਾਇਰਿੰਗ ਕੀਤੀ ਗਈ। ਪੁਲੀਸ ਮੌਕੇ ’ਤੇ ਪੁੱਜੀ ਪਰ ਉਦੋਂ ਦੋਵਾਂ ਧਿਰਾਂ ਦਾ ਕੋਈ ਵੀ ਵਿਅਕਤੀ ਉਥੇ ਮੌਜੂਦ ਨਹੀਂ ਸੀ। ਗੋਲੀ ਲੱਗਣ ਵਾਲਿਆਂ ਵਿੱਚੋਂ ਇੱਕ ਮੁਹੰਮਦ ਤਾਜ ਹੈ, ਜੋ ਸਦਰ ਹਸਪਤਾਲ ਵਿੱਚ ਦਾਖ਼ਲ ਹੈ। ਜਦੋਂਕਿ ਗੁਲਸ਼ਨ ਕੁਮਾਰ ਦੀ ਮੌਤ ਹੋ ਗਈ ਹੈ।
ਨਾਲੰਦਾ ਵਿੱਚ ਧਾਰਾ 144 ਲਾਗੂ
ਸਾਸਾਰਾਮ ਦੇ ਸਫੁੱਲਾਗੰਜ ‘ਚ ਫਿਰ ਬੰਬ ਸੁੱਟਿਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਘਰਾਂ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਅੱਠ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤਰ੍ਹਾਂ ਹੁਣ ਤੱਕ ਪੁਲਿਸ ਨੇ ਕੁੱਲ 25 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਮੇਂ ਸਾਸਾਰਾਮ ਵਿੱਚ 5 ਆਈਪੀਐਸ ਅਧਿਕਾਰੀ ਤਾਇਨਾਤ ਹਨ। ਨਾਲੰਦਾ ਵਿੱਚ ਧਾਰਾ 144 ਲਾਗੂ ਹੈ। ਇੰਟਰਨੈੱਟ ਬੰਦ ਹੈ। ਗਯਾ ਅਤੇ ਭਾਗਲਪੁਰ ਵਿੱਚ ਫੋਰਸ ਤਾਇਨਾਤ ਕੀਤੀ ਗਈ ਹੈ। ਨਾਲੰਦਾ, ਸਾਸਾਰਾਮ ਅਤੇ ਗਯਾ ਤੋਂ ਹੁਣ ਤੱਕ 61 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।