ਦਿੱਲੀ ‘ਚ ਹਰ ਥਾਣੇ ‘ਚ ਤਾਇਨਾਤ ਵਿਸ਼ੇਸ਼ ਟੀਮ ਕਰੇਗੀ ਹੁਣ ਕਾਰਵਾਈ
ਨਵੀਂ ਦਿੱਲੀ। ਦਿੱਲੀ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਇੱਥੇ ਬਿਨਾ ਮਾਸਕ ਪਹਿਨੇ ਸੜਕਾਂ ‘ਤੇ ਨਿਕਲਣ ਵਾਲੇ ਜਾਂ ਸੜਕਾਂ ‘ਤੇ ਥੁੱਕਣ ਵਾਲਿਆਂ ਦੇ ਚਲਾਨ ਹੁਣ ਦਿੱਲੀ ਟਰੈਫਿਕ ਪੁਲਿਸ ਨਹੀਂ ਕੱਟੇਗੀ ਸਗੋਂ ਇਸ ਦੇ ਲਈ ਹਰ ਥਾਣੇ ‘ਚ ਇੱਕ ਵਿਸ਼ੇਸ਼ ਟੀਮ ਹੋਵੇਗੀ ਜੋ ਵੱਖ-ਵੱਖ ਇਲਾਕਿਆਂ ‘ਚ ਰੋਜ਼ਾਨਾ ਸਵੇਰੇ ਦੇਸ ਵਜੇ ਤੋਂ ਸ਼ਾਮ ਛੇ ਵਜੇ ਤੱਕ ਤਾਇਨਾਤ ਰਹੇਗੀ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਕਰੇਗੀ।
ਪੁਲਿਸ ਦਫ਼ਤਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਨਿਯਮਾਂ ਦੀ ਉਲੰਘਣਾ ਜਿਵੇਂ ਮਾਸਕ ਨਾ ਪਹਿਨਣਾ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨਾ ਆਦਿ ‘ਤੇ ਕਾਰਵਾਈ ਕਰੇਗੀ। ਟਰੈਫਿਕ ਪੁਲਿਸ ਨੂੰ ਕੋਰੋਨਾ ਸਬੰਧਿਤ ਚਲਾਨ ਨਾ ਕੱਟਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਕੋਰੋਨਾ ਸਬੰਧੀ ਚਲਾਨ ਕੱਟਣ ਲਈ ਉਨ੍ਹਾਂ ਨੂੰ ਵੱਖ ਤੋਂ ਜੋ ਚਲਾਨ ਬੁੱਕ ਮਿਲੀ ਸੀ, ਉਸ ਨੂੰ ਵੀ ਵਾਪਸ ਕਰਨ ਲਈ ਕਿਹਾ ਗਿਆ ਹੈ। ਇਹ ਆਦੇਸ਼ ਇਸ ਲਈ ਦਿੱਤਾ ਗਿਆ ਹੈ ਕਿ ਜਿਸ ਨਾਲ ਟਰੈਫਿਕ ਪੁਲਿਸ ਦੂਜੀ ਡਿਊਟੀ ‘ਤੇ ਧਿਆਨ ਦੇ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.