ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home ਇੱਕ ਨਜ਼ਰ ਫੇਰਬਦਲ : ਪੰਜਾ...

    ਫੇਰਬਦਲ : ਪੰਜਾਬ ਸਰਕਾਰ ਨੇ ਵਿੰਨੀ ਮਹਾਜ਼ਨ ਨੂੰ ਲਾਇਆ ਮੁੱਖ ਸਕੱਤਰ

    ਫੇਰਬਦਲ : ਪੰਜਾਬ ਸਰਕਾਰ ਨੇ ਵਿੰਨੀ ਮਹਾਜ਼ਨ ਨੂੰ ਲਾਇਆ ਮੁੱਖ ਸਕੱਤਰ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਵੱਲੋਂ ਅਫਰਸ਼ਾਹੀ ‘ਚ ਵੱਡਾ ਫੇਰ ਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਹੁਣ ਪੰਜਾਬ ਦੇ ਦੋਵਾਂ ਵੱਡੇ ਅਹੁਦਿਆਂ ‘ਤੇ ਪਤੀ ਤੇ ਪਤਨੀ ਦੀ ਨਿਯੁਕਤੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਵੱਡੀ ਤਬਦੀਲੀ ਕਰਦੇ ਹੋਏ ਮੁੱਖ ਸੱਕਤਰ ਕਰਨ ਅਵਤਾਰ ਸਿੰਘ ਦੀ ਥਾਂ ਵਿੰਨੀ ਮਹਾਜਨ (Vinnie Mahajan) ਨੂੰ ਮੁੱਖ ਸਕੱਤਰ ਲਾ ਦਿੱਤਾ ਹੈ।

     

    ਆਈਏਐੱਸ ਅਧਿਕਾਰੀ ਵਿੰਨੀ ਮਹਾਜਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਹੈ। ਪੰਜਾਬ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਪਤੀ ਡੀਜੀਪੀ ਤੇ ਪਤਨੀ ਚੀਫ ਸੈਕਟਰੀ ਵਜੋਂ ਨਿਯੁਕਤ ਹੋਣ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਰਨ ਅਵਤਾਰ ਸਿੰਘ ਨੂੰ ਗਵਰਨੈਂਸ ਰਿਫਾਰਮਜ਼ ਦੇ ਵਿਸ਼ੇਸ਼ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਗਿਆ ਹੈ। ਉਹ 31 ਅਗਸਤ ਨੂੰ ਰਿਟਾਇਰ ਹੋ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here