Vinesh Phogat Plea: ਵਿਨੇਸ਼ ਫੋਗਾਟ ਦੀ ਅਪੀਲ ਮਨਜ਼ੂਰ, ਅੱਜ ਹੋ ਸਕਦੀ ਹੈ ਸੁਣਵਾਈ!

Vinesh Phogat Plea

ਨਵੀਂ ਦਿੱਲੀ (ਏਜੰਸੀ)। Vinesh Phogat Plea : ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ ਵਿੱਚ ਵਿਨੇਸ਼ ਫੋਗਾਟ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਅਤੇ ਅਪੀਲ ’ਤੇ ਅੱਜ 9 ਅਗਸਤ (ਸ਼ੁੱਕਰਵਾਰ) ਨੂੰ ਦੁਪਹਿਰ 1 ਵਜੇ ਦੇ ਕਰੀਬ ਸੁਣਵਾਈ ਹੋਣ ਦੀ ਸੰਭਾਵਨਾ ਹੈ। ਲਗਭਗ ਇੱਕ ਘੰਟੇ ਦੀ ਸੁਣਵਾਈ ਤੋਂ ਬਾਅਦ ਅੰਤਰਿਮ ਫੈਸਲਾ ਆਉਣ ਦੀ ਉਮੀਦ ਹੈ। ਇਹ ਵਿਨੇਸ਼ ਫੋਗਾਟ ਅਤੇ ਭਾਰਤੀ ਓਲੰਪਿਕ ਸੰਘ ਲਈ ਵੱਡੀ ਰਾਹਤ ਹੈ, ਕਿਉਂਕਿ ਸੀਏਐੱਸ ਨੇ ਵੀਰਵਾਰ ਨੂੰ ਆਪਣੇ ਮੁਢਲੇ ਮੁਲਾਂਕਣ ਵਿੱਚ ਵਿਨੇਸ਼ ਦੀ 50 ਕਿਲੋਗ੍ਰਾਮ ਕੁਸ਼ਤੀ ਵਿੱਚ ਸੰਯੁਕਤ ਚਾਂਦੀ ਦੇ ਤਮਗੇ ਦੀ ਮੰਗ ਨੂੰ ਜਾਇਜ਼ ਠਹਿਰਾਇਆ ਅਤੇ ਇਸ ਨੂੰ ਸਵੀਕਾਰ ਕਰ ਲਿਆ।

Read Also : Neeraj Chopra Win Silver : ਓਲੰਪਿਕ ’ਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਨੇ ਪਾਕਿਸਤਾਨੀ ਖਿਡਾਰੀ ਲਈ …

ਵੀਰਵਾਰ ਨੂੰ ਵਿਨੇਸ਼ ਨੂੰ ਅਮਰੀਕਾ ਦੀ ਸਾਰਾਹ ਐਨ ਹਿਲਡੇਬ੍ਰਾਂਟ ਦੇ ਖਿਲਾਫ ਸੋਨ ਤਮਗਾ ਮੈਚ ਤੋਂ 4 ਘੰਟੇ ਪਹਿਲਾਂ, ਪੈਰਿਸ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤਾ ਗਿਆ ਸੀ ਕਿਉਂਕਿ ਭਾਰਤੀ ਪਹਿਲਵਾਨ ਨੂੰ ਤੋਲਣ ਦੀ ਪ੍ਰਕਿਰਿਆ ਵਿੱਚ 100 ਗ੍ਰਾਮ ਵੱਧ ਵਜ਼ਨ ਪਾਇਆ ਗਿਆ ਅਤੇ ਉਹ ਪਾਸ ਨਹੀਂ ਹੋ ਸਕੀ। ਓਲੰਪਿਕ ਫਾਈਨਲ ਵਿੱਚ ਪ੍ਰਵੇਸ਼ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣਨ ਅਤੇ ਘੱਟੋ-ਘੱਟ ਇੱਕ ਚਾਂਦੀ ਦਾ ਤਮਗਾ ਯਕੀਨੀ ਹੋਣ ਦੇ ਬਾਵਜ਼ੂਦ, ਉਸ ਨੂੰ ਪੋਡੀਅਮ ਫਿਨਿਸ਼ਿੰਗ ਤੋਂ ਹਟਾ ਦਿੱਤਾ ਗਿਆ। Vinesh Phogat Plea