ਮਨਜੀਤ ਧਨੇਰ ਦੀ ਸਜ਼ਾ ਮੁਆਫ਼ ਨੂੰ ਲੈ ਕੇ ਪਿੰਡਾਂ ‘ਚ ਕੀਤੀਆਂ ਰੈਲੀਆਂ

Village, Rallies, Manjit Dhanar, Pardon

ਰਮਗੜ੍ਹ (ਜੀਵਨ ਗੋਇਲ) ਭਾਕਿਯੂ ਏਕਤਾ ਉਗਰਾਹਾਂ  ਵਰਕਰਾਂ ਵੱਲੋਂ ਮਨਜੀਤ ਧਨੇਰ ਦੀ ਸਜ਼ਾ ਨੂੰ ਮੁਆਫ ਕਰਨ ਸਬੰਧੀ ਪਿੰਡਾਂ ਵਿੱਚ ਰੈਲੀਆਂ ਕੱਢੀਆਂ ਗਈ ਆਂ। ਪਿੰਡ ਗੰਢੂਆਂ, ਜਖੇਪਲ ਵਾਸ, ਹੰਬਲਵਾਸ ਆਦਿ ਵਿੱਚ ਅਗਵਾਈ ਕਰਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਮਨਜੀਤ ਧਨੇਰ ਦੀ ਉਮਰ ਕੈਦ ਨੂੰ ਲੈਕੇ ਲਗਾਤਾਰ ਬਰਨਾਲਾ ਜੇਲ ਅੱਗੇ 18 ਦਿਨਾਂ ਤੋਂ ਧਰਨਾਂ ਚੱਲ ਰਿਹਾ ਹੈ,ਇਸ ਮੋਰਚੇ ਵਿੱਚ 22 ਅਕਤੂਰ ਨੂੰ ਵੱਧ ਤੋਂ ਵੱਧ ਨੌਜਵਾਨਾਂ ਦਾ ਇਕੱਠ ਕੀਤਾ ਜਾਵੇਗਾ ਜਿਸ ਤਹਿਤ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ।  Manjit Dhanar

ਉਨ੍ਹਾਂ ਡਾਇਰੈਕਟਰ ਵੱਲੋਂ ਦਿੱਤੇ ਬਿਆਨਾਂ ਨੂੰ ਖੇਤੀ ਬਾੜੀ ਸਬੰਧੀ ਕਿਸਾਨਾਂ ਨੂੰ ਡਰਾਉਣ ਧਮਕਾਉਣ ਦੀ ਨਿਖੇਧੀ ਕੀਤੀ,ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਤੇ ਜੋ ਵੀ ਲੋਕ ਜਮੀਨ ਠੇਕੇ ਤੇ ਦਿੰਦੇ ਹਨ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ ਜਾਂ ਕਿਸਾਨਾਂ ਦੀ ਫਰਦਾਂ ਤੇ ਲਕੀਰ ਮਾਰੀ ਜਾਵੇਗੀ। ਆਗੂਆਂ ਮੰਗਕੀਤੀ ਕਿ ਗਰੀਨਟਿਊੂਬਨਲ ਮੁਤਾਬਿਕ ਜਾਂ ਤਾਂ ਪੰਜਾਬ ਸਰਕਾਰ ਕਿਸਾਨਾਂ ਨੂੰ 6000 ਰੁਪਏ ਏਕੜ ਮੁਆਵਜਾ ਦੇਵੇ ਜਾਂ 200 ਰੁਪਏ ਪ੍ਰਤੀ ਕੁਇੰਟਲਬੋਨਸ ਦੇਵੇ ਜੇਕਰ ਮੰਗਾਂ ਪੂਰੀਆਂ ਨਾਂ ਕੀਤੀਆਂ ਤਾਂ ਹਰ ਸੰਭਵ ਕਿਸਾਨਾਂ ਵੱਲੋਂ ਪਰਾਲੀ ਨੁੰ ਅੱਗ ਲਗਾਈ ਜਾਵੇਗੀ।ਜੇਕਰ ਕੋਈ ਅਧਿਕਾਰੀ ਰੋਕਨ ਆਵੇਗਾ ਉਸਦਾ ਲੋਕਾਂ ਵੱਲੋਂ ਘਰਿਓ ਕੀਤਾ ਜਾਵੇਗਾ।Manjit Dhanar

ਉਨ੍ਹਾਂ ਝੋਨੇ ਦੀ ਖਰੀਦ ਨੂੰ ਪੰਜਾਬ ਵਿੱਚ ਦਿੱਕਤ ਸਬੰਧੀ ਮਜਬੂਰਨ ਹਰਿਆਣੇ ਵਿਚ ਲੈਕੇ ਜਾਣ ਲਈ ਕਿਹਾ।ਮੰਗ ਕੀਤੀ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਗੰਢੂਆਂ,ਜੈਲਾ ਅਤੇ ਮੇਜਰ ਗੰਢੂਆਂ,ਬਿੱਕਰ ਅਤੇ ਦਰਸ਼ਨ ਜਖੇਪਲ,ਹਰੀਚੰਦ ਅਤੇ ਰਾਜ ਜਖੇਪਲ,ਬਲਾਕ ਪ੍ਰੈਸ ਸਕੱਤਰ ਸੁਖਪਾਲ ਮਾਣਕ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here