ਜੂਨੀਅਰ ਪੁਰਸ਼ ਵਰਗ 25 ਮੀਟਰ ਸਟੈਂਡਰਡ ਪਿਸਟਲ ਈਵੇਂਟ ‘ਚ ਨਿੱਜੀ ਅਤੇ ਟੀਮ ਵਰਗ ਦੇ ਸੋਨ ਤਮਗੇ ਜਿੱਤੇ | Sports News
ਨਵੀਂ ਦਿੱਲੀ, (ਏਜੰਸੀ)। ਉਦੇਵੀਰ ਸਿੰਘ ਸਿੱਧੂ ਤੋਂ ਬਾਅਦ ਉਸਦੇ ਜੌੜੇ ਭਰਾ ਵਿਜੇਵੀਰ ਨੇ ਚਾਂਗਵਾਨ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸਿਪ ਦੇ ਆਖ਼ਰੀ ਦਿਨ ਸੁਨਹਿਰੀ ਪ੍ਰਦਰਸ਼ਨ ਕਰਦੇ ਹੋਏ ਜੂਨਂਅਰ ਪੁਰਸ਼ 25 ਮੀਟਰ ਸਟੈਂਡਰਡ ਪਿਸਟਲ ਈਵੇਂਟ ‘ਚ ਨਿੱਜੀ ਅਤੇ ਟੀਮ ਸੋਨ ਤਮਗੇ ਆਪਣੇ ਨਾਂਅ ਕੀਤੇ ਇਸ ਦੇ ਨਾਲ ਵਿਸ਼ਵ ਚੈਂਪੀਅਨਸ਼ਿਪ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲਾ ਭਾਰਤ 11 ਸੋਨ ਦੇ ਨਾਲ ਕੁੱਲ 27 ਤਮਗਿਆਂ ਨਾਲ ਤੀਸਰੇ ਸਥਾਨ ‘ਤੇ ਰਿਹਾ ਕੋਰੀਆ ਦੇ ਚਾਂਗਵਾਨ ‘ਚ ਸਮਾਪਤ ਹੋਈ 52ਵੀਂ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿ ਦੇ 10ਵੇਂ ਅਤੇ ਆਖ਼ਰੀ ਦਿਨ ਵਿਜੇਵੀਰ ਨੇ ਦੋ ਹੋਰ ਸੋਨ ਤਮਗੇ ਭਾਰਤ ਦੀ ਝੋਲੀ ‘ਚ ਪਾਏ ਇਸ ਤੋਂ ਇੱਕ ਦਿਨ ਪਹਿਲਾਂ ਉਸਦੇ ਜੌੜੇ ਭਰਾ ਵਿਜੇਵੀਰ ਨੇ ਭਾਰਤ ਨੂੰ ਨਿੱਜੀ ਅਤੇ ਟੀਮ ਈਵੇਂਟ ਦਾ ਸੋਨ ਤਮਗਾ ਦਿਵਾਇਆ ਸੀ। (Sports News)
ਭਾਰਤ ਕੁੱਲ 27 ਤਮਗਿਆਂ ਦੇ ਸਰਵਸੇ੍ਸ਼ਠ ਪ੍ਰਦਰਸ਼ਨ ਨਾਲ ਰਿਹਾ ਤੀਸਰੇ ਸਥਾਨ ‘ਤੇ
ਭਾਰਤ ਚੈਂਪੀਅਨਸ਼ਿਪ ‘ਚ 11 ਸੋਨ, 9 ਚਾਂਦੀ ਅਤੇ 7 ਕਾਂਸੀ ਤਮਗੇ ਜਿੱਤ ਕੇ ਸੂਚੀ ‘ਚ ਤੀਸਰੇ ਨੰਬਰ ‘ਤੇ ਰਿਹਾ ਇਹ ਉਸਦਾ ਵਿਸ਼ਵ ਨਿਸ਼ਾਨੇਬਾਜ਼ੀ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਤਮਗਾ ਸੂਚੀ ‘ਚ ਚੀਨ ਅਤੇ ਮੇਜ਼ਬਾਨ ਕੋਰੀਆ ਤੋਂ ਬਾਅਦ ਭਾਰਤ ਤੀਸਰੇ ਸਥਾਨ ‘ਤੇ ਰਿਹਾ ਪੁਰਸ਼ਾਂ ਦੀ ਜੂਨੀਅਰ 25 ਮੀਟਰ ਸਟੈਂਡਰਡ ਪਿਸਟਲ ਈਵੇਂਟ ‘ਚ ਵਿਜੇਵੀਰ ਨੇ 572 ਦੇ ਸਕੋਰ ਨਾਲ ਸੋਨ ਤਮਗਾ ਆਪਣੇ ਨਾਂਅ ਕੀਤਾ ਅਤੇ ਕੋਰੀਆ (570) ਨੂੰ ਪਿੱਛੇ ਛੱਡਿਆ ਭਾਰਤੀ ਨਿਸ਼ਾਨੇਬਾਜ਼ਾਂ ਦੀ ਤਿਕੜੀ ਨੇ ਇਸ ਈਵੇਂਟ ‘ਚ ਕੋਰੀਆਈ ਟੀਮ ਨੂੰ ਦੋ ਅੰਕਾਂ ਨਾਲ ਪਛਾੜ ਕੁੱਲ 1695 ਅੰਕਾਂ ਨਾਲ ਸੋਨ ਤਮਗਾ ਵੀ ਜਿੱਤਿਆ।
ਨਿਸ਼ਾਨੇਬਾਜ਼ਾਂ ਨੇ ਚਾਂਗਵਾਨ ‘ਚ ਟੋਕੀਓ ਓਲੰਪਿਕ 2020 ਲਈ ਵੀ ਦੇਸ਼ ਨੂੰ ਦੋ ਕੋਟਾ ਸਥਾਨ ਦਿਵਾਏ
ਨਿਸ਼ਾਨੇਬਾਜ਼ਾਂ ਨੇ ਚਾਂਗਵਾਨ ‘ਚ ਟੋਕੀਓ ਓਲੰਪਿਕ 2020 ਲਈ ਵੀ ਦੇਸ਼ ਨੂੰ ਦੋ ਕੋਟਾ ਸਥਾਨ ਦਿਵਾਏ ਜੋ ਉਸਦੀ ਵੱਡੀ ਪ੍ਰਾਪਤੀ ਰਹੀ ਹੈ ਇਹ ਕੋਟਾ ਅੰਜ਼ੁਮ ਮੁਦਗਿਲ ਅਤੇ ਅਪੂਰਵੀ ਚੰਦੇਲਾ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ‘ਚ ਹਾਸਲ ਕੀਤੇ ਆਈਐਸਐਸਐਫ ਟੂਰਨਾਮੈਂਟ ਦੇ ਆਖ਼ਰੀ ਦਿਨ ਵਿਜੇਵੀਰ ਨੇ ਦੋ ਸੋਨ ਤਮਗੇ ਜਿੱਤੇ ਜਦੋਂਕਿ ਇਸ ਤੋਂ ਇੱਕ ਦਿਨ ਪਹਿਲਾਂ ਉਸਨੇ 25 ਮੀਟਰ ਪਿਸਟਲ ਈਵੇਂਟ ‘ਚ ਨਿੱਜੀ ਕਾਂਸੀ ਤਮਗਾ ਅਤੇ ਟੀਮ ਈਵੇਂਟ ਦਾ ਸੋਨ ਤਮਗਾ ਜਿੱਤਿਆ ਸੀ ਉਹ ਚੈਂਪੀਅਨਸ਼ਿਪ ‘ਚ ਤਿੰਨ ਸੋਨ ਅਤੇ ਇੱਕ ਕਾਂਸੀ ਤਮਗੇ ਨਾਲ ਸਭ ਤੋਂ ਸਫ਼ਲ ਨਿਸ਼ਾਨੇਬਾਜ਼ ਰਿਹਾ।
ਅਕਤੂਬਰ ‘ਚ ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਯੂਥ ਓਲੰਪਿਕ ਖੇਡਾਂ ‘ਚ ਆਪਣੀ ਚੁਣੌਤੀ ਰੱਖਣਗੇ
ਹੁਣ ਅਕਤੂਬਰ ‘ਚ ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਯੂਥ ਓਲੰਪਿਕ ਖੇਡਾਂ ‘ਚ ਆਪਣੀ ਚੁਣੌਤੀ ਰੱਖਣਗੇ ਇਸ ਤੋਂ ਇਲਾਵਾ 2019 ਫਰਵੀ ‘ਚ ਵਿਸ਼ਵ ਕੱਪ ਨਿਸ਼ਾਨੇਬਾਜ਼ੀ ਦਾ ਪਹਿਲਾ ਗੇੜ ਹੋਵੇਗਾ ਜੋ ਟੋਕੀਓ 2020 ਓਲੰਪਿਕ ਲਈ ਅਹਿਮ ਕੁਆਲੀਫਾਈਂਗ ਟੂਰਨਾਮੈਂਟ ਵੀ ਹੋਵੇਗਾ ਜੋ ਭਾਰਤ ਦੀ ਮੇਜ਼ਬਾਨੀ ‘ਚ ਨਵੀਂ ਦਿੱਲੀ ਸਥਿਤ ਕਰਣੀ ਸਿੰਘ ਸ਼ੂਟਿੰਗ ਰੇਂਜ ‘ਚ ਕਰਵਾਇਆ ਜਾਵੇਗਾ।