ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਣ ਦੇ ਦੋਸ ਹੇਠ ਸਹਾਇਕ ਥਾਣੇਦਾਰ ਕੀਤਾ ਕਾਬੂ

ਗੁਰੂਹਰਸਹਾਏ। ਜਾਣਕਾਰੀ ਦਿੰਦੇ ਵਿਜੀਲੈਂਸ ਟੀਮ ਦੇ ਅਧਿਕਾਰੀ।

ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਣ ਦੇ ਦੋਸ ਹੇਠ ਸਹਾਇਕ ਥਾਣੇਦਾਰ ਕੀਤਾ ਕਾਬੂ

ਵਿਜੈ ਹਾਂਡਾ, ਗੁਰੂਹਰਸਹਾਏ।  ਜਿਲਾ ਵਿਜੀਲੈਂਸ ਬਠਿੰਡਾ ਦੀ ਟੀਮ ਵਲੋਂ ਗੁਰੂਹਰਸਹਾਏ ਥਾਣੇ ਦੇ ਇਕ ਸਹਾਇਕ ਥਾਣੇਦਾਰ ਨੂੰ ਰਿਸਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਡੀਐੱਸਪੀ ਕੁਲਦੀਪ ਸਿੰਘ ਭੁੱਲਰ ਨੇ ਦੱਸਿਆਂ ਕਿ ਗੁਰੂਹਰਸਹਾਏ ਦੇ ਵਾਸੀਂ ਮਨਜੀਤ ਸਿੰਘ ਦੀ ਪਤਨੀ ਭਾਰਤੀ ਨੇ ਸੁਰਜੀਤ ਸਿੰਘ ਦੇ ਖਿਲਾਫ਼ ਦਰਖਾਸਤ ਦਿੱਤੀ ਸੀ ਤੇ ਇਸ ਕਾਰਵਾਈ ਬਦਲੇ ਸਹਾਇਕ ਥਾਣੇਦਾਰ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਤੇ ਜਿਸ ਨੂੰ ਰਿਸ਼ਵਤ ਲੈਂਦਿਆ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ। ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤੇ ਗਏ ਕਥਿਤ ਸਹਾਇਕ ਥਾਣੇਦਾਰ ਦੇ ਖਿਲਾਫ਼ ਬਣਦੀ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।