ਜਲੰਧਰ (ਸੱਚ ਕਹੂੰ ਨਿਊਜ਼)। ਵਿਜੀਲੈਂਸ ਵਿਭਾਗ ਨੇ ਅੱਜ ਇੱਥੋਂ ਦੇ ਰੀਜਨਲ ਟਰਾਂਸਪੋਰਟ ਦਫ਼ਤਰ (ਆਰਟੀਏ) ਵਿੱਚ ਵੱਡੀ ਛਾਪੇਮਾਰੀ ਕੀਤੀ ਅਤੇ ਦਫ਼ਤਰ ਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲਿਆ। ਵਿਜੀਲੈਂਸ ਦੀ ਇਸ ਟੀਮ ਵਿੱਚ 35 ਅਧਿਕਾਰੀ ਸ਼ਾਮਲ ਸਨ। ਜਾਣਕਾਰੀ ਅਨੁਸਾਰ ਵਿਜੀਲੈਂਸ ਦੇ ਡੀਐੱਸਪੀ ਚੌਧਰੀ ਸੱਤਪਾਲ ਨੇ ਆਰਟੀਏ ਦਫ਼ਤਰ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੇ ਨਾਲ-ਨਾਲ ਦਫ਼ਤਰ ਦਾ ਰਿਕਾਰਡ ਵੀ ਖੰਗਾਲਿਆ ਗਿਆ। ਇਸ ਦੇ ਨਾਲ ਹੀ ਵਿਭਾਗਾਂ ਨਾਲ ਸਬੰਧਤ ਏਜੰਟਾਂ ਤੋਂ ਵੀ ਪੁੱਛਗਿੱਛ ਕੀਤੀ ਗਈ।। ਇਸ ਦੌਰਾਨ ਸਰਕਾਰੀ ਗਵਾਹ ਨੂੰ ਵੀ ਬੁਲਾਇਆ ਗਿਆ। (Vigilance)
ਜਿਸ ਨਾਲ ਕਿਸੇ ਸਰਕਾਰੀ ਅਧਿਕਾਰੀ ਦੀ ਗ੍ਰਿਫਤਾਰੀ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਛਾਪੇਮਾਰੀ ਦੇ ਤਾਰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤੇ ਗਏ ਆਰਟੀਏ ਸਕੱਤਰ ਪਿਆਰਾ ਸਿੰਘ ਨਾਲ ਜੁੜੇ ਹਨ।। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਸੀ ਕਿ ਇਸ ਤੋਂ ਪਹਿਲਾਂ ਪਿਆਰਾ ਸਿੰਘ ਦੇ ਨਾਲ ਬਤੌਰ ਡਰਾਈਵਰ ਤਾਇਨਾਤ ਏਐੱਸਆਈ ਰਮੇਸ਼ ਚੰਦਰ ਹੈਪੀ ਨੂੰ ਵਿਜੀਲੈਂਸ ਨੇ ਖੰਨਾ (ਲੁਧਿਆਣਾ) ਦੇ ਇੱਕ ਟਰਾਂਸਪੋਰਟ ਤੋਂ ਨਜ਼ਦੀਕੀ ਪਿੰਡ ਜੰਡੂ ਸਿੰਘਾ ‘ਚ ਡੇਢ ਲੱਖ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ। ਹੈਪੀ ਦੀ ਸ਼ਿਕਾਇਤ ਸੁਖੀ ਟਰਾਂਸਪੋਰਟ ਕੰਪਨੀ ਦੇ ਮਾਲਕ ਸੁਖਮਿੰਦਰ ਸਿੰਘ ਸੁਖੀ ਨੇ ਵਿਜੀਲੈਂਸ ਨੂੰ ਕੀਤੀ। (Vigilance)