ਰਿਸ਼ਵਤ ਲੈਂਦਾ ਕਨੂੰਨਗੋ ਚੜਿਆ ਵਿਜੀਲੈਂਸ ਅੜਿੱਕੇ 

Sarpanch
ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪਿੰਡ ਲਹਿਰੀ ਦਾ ਸਰਪੰਚ ਬਰਖਾਸਤ

ਗੁਰੂਹਰਸਹਾਏ । ਤਹਿਸੀਲ ਕੰਪਲੈਕਸ ਗੁਰੂਹਰਸਹਾਏ ਵਿਖੇ ਵਿਜੀਲੈਂਸ ਦੀ ਟੀਮ ਵਲੋਂ ਕੀਤੀ ਗਈ ਰੇਡ ਦੋਰਾਨ ਪ੍ਰਦੀਪ ਕੁਮਾਰ ਕਨੂੰਨਗੋ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ ਹੈ ਇਸ ਸਬੰਧੀ ਵਿਜੀਲੈਂਸ ਦੇ ਡੀ ਐਸ ਪੀ ਮੱਖਣ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਜਸਵਿੰਦਰ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਾਸੀ ਸਰੀਂਹ ਵਾਲਾ ਬਰਾੜ ਨੇ ਸਿਕਾਇਤ ਦਰਜ ਕਰਵਾਈ ਸੀ ਕਿ ਉਸ ਕੋਲ 6 ਏਕੜ ਰਕਬਾ ਹੈ ਜਿਸ ਵਿੱਚ 2 ਏਕੜ ਉਸ ਕੋਲ ਅਤੇ 4 ਏਕੜ ਉਸਦੀ ਮਾਤਾ ਕੋਲ ਹੈ ਸਾਡੇ ਖੇਤ ਨੂੰ ਜੋ ਰਸਤਾ ਲਗਦਾ ਹੈ ਉਸ ਰਸਤੇ ਨੂੰ ਆਸ ਪਾਸ ਦੇ ਕਿਸਾਨਾਂ ਵੱਲੋਂ ਵਾਹਿਆ ਹੋਇਆ ਹੈ ਉਸ ਰਸਤੇ ਨੂੰ ਪੂਰਾ ਕਰਨ ਲਈ ਨਿਸ਼ਾਨਦੇਹੀ ਕਰਵਾਉਣ ਲਈ ਅਰਜੀ ਦਿੱਤੀ ਗਈ ਸੀ
ਉਹਨਾਂ ਅਨੁਸਾਰ ਉਸਦੀ ਨਿਸ਼ਾਨਦੇਹੀ ਕਰਵਾਉਣ ਲਈ ਜਸਵਿੰਦਰ ਸਿੰਘ ਵੱਲੋਂ ਸੇਵਾ ਕੇਂਦਰ ਵਿੱਚ 19-11-2018 ਨੂੰ ਦਰਖ਼ਾਸਤ ਦਿੱਤੀ ਗਈ ਸੀ ਅਤੇ 700 ਰੁਪਏ ਬਣਦੀ ਫੀਸ ਵੀ ਜਮਾਂ ਕਰਵਾਈ ਗਈ ਸੀ ਅਤੇ ਇਹ ਦਰਖਾਸਤ ਪ੍ਰਦੀਪ ਕੁਮਾਰ ਕਨੂੰਨਗੋ ਨੂੰ ਮਾਰਕ ਕੀਤੀ ਗਈ ਸੀ ਪਰ ਕਨੂੰਨਗੋ ਵੱਲੋਂ ਇਸ ਨਿਸ਼ਾਨਦੇਹੀ ਨੂੰ ਕਰਨ ਬਦਲੇ 6 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਿਸਾਨ ਪਾਸੋਂ ਕੀਤੀ ਜਾ ਰਹੀ ਸੀ ਪਰ ਸਬੰਧਤ ਕਿਸਾਨ ਵੱਲੋਂ  ਰਿਸ਼ਵਤ ਨਾ ਦੇ ਕੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕਰ ਦਿੱਤੀ ਗਈ ਡੀ ਐਸ ਪੀ ਮੱਖਣ ਸਿੰਘ ਨੇ ਅੱਗੇ ਦੱਸਿਆ ਕਿ ਅਸੀਂ ਸ਼ਿਕਾਇਤਕਰਤਾ ਜਸਵਿੰਦਰ ਸਿੰਘ ਦੀ ਸਿਕਾਇਤ ‘ਤੇ ਤਹਿਸੀਲ ਕੰਪਲੈਕਸ ਗੁਰੂਹਰਸਹਾਏ ਵਿਚ ਰੇਡ ਕੀਤੀ ਅਤੇ ਪ੍ਰਦੀਪ ਕੁਮਾਰ ਕਨੂੰਨਗੋ ਨੂੰ ਰੰਗ ਲੱਗੇ 6 ਹਜਾਰ ਦੇ ਨੋਟਾਂ  ਨਾਲ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਹੈ ਅਤੇ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ  ਇਸ ਟੀਮ ਵਿਚ ਇੰਸਪੈਕਟਰ ਅਮਨਦੀਪ ਸਿੰਘ, ਏ ਐਸ ਆਈ ਲਖਵਿੰਦਰ ਸਿੰਘ, ਰਾਜ ਮੋਹਨ ਵੈਟਨਰੀ ਅਫਸਰ ਫਿਰੋਜ਼ਪੁਰ, ਰਸ਼ਪਾਲ ਸਿੰਘ ਕਲਰਕ ਦਫਤਰ ਜਿਲਾ ਸਿੱਖਿਆ ਅਫਸਰ, ਨਰਿੰਦਰ ਸਿੰਘ ਰੀਡਰ, ਜਸਵੀਰ ਸਿੰਘ ਹੌਲਦਾਰ, ਸੁਖਜੀਤ ਸਿੰਘ ਬਤੌਰ ਸਰਕਾਰੀ ਗਵਾਹ ਹਾਜ਼ਰ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here