ਵਿਜੀਲੈਂਸ ਵੱਲੋਂ ਬਰਨਾਲਾ ਦੇ ਦੋ ਏਐਸਆਈ 15 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਦਰਖਾਸਤ ‘ਤੇ ਕਾਰਵਾਈ ਕਰਨ ‘ਤੇ ਟਰੈਕਟਰ ਛੱਡਣ ਬਦਲੇ ਲਈ ਸੀ ਰਿਸ਼ਵਤ

ਬਰਨਾਲਾ/ਪਟਿਆਲਾ, (ਜਸਵੀਰ ਸਿੰਘ ਗਹਿਲ/ਖੁਸ਼ਵੀਰ ਸਿੰਘ ਤੂਰ) ਵਿਜੀਲੈਂਸ ਬਿਊਰੋ ਪਟਿਆਲਾ ਨੇ ਥਾਣਾ ਸਿਟੀ 2 ਬਰਨਾਲਾ ਦੇ ਦੋ ਏਐਸਆਈ ਪੁਲਿਸ ਅਧਿਕਾਰੀਆਂ ਨੂੰ 15 ਹਜਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ ਵਿਚ ਰੰਗੇ ਹੱਥੀਂ ਕਾਬੂ ਕੀਤਾ ਹੈ  ਮਾਮਲੇ ਦੇ ਪਿਛੋਕੜ ਅਨੁਸਾਰ ਗੁਰਜੀਤ ਸਿੰਘ  ਕਿਸਾਨ ਹੋਣ ਨਾਤੇ ਖੇਤੀਬਾੜੀ ਦਾ ਕੰਮ ਕਰਦਾ ਹੈ, ਜਿਸਦੀ ਜ਼ਮੀਨ ਬਰਨਾਲਾ ਜ਼ਿਲ੍ਹੇ ਵਿੱਚ ਅਮਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਨਾਈਵਾਲਾ ਦੇ ਖੇਤ ਨਾਲ ਲਗਦੀ ਹੈ ਜਿਸ ਨੂੰ ਗੁਰਜੀਤ ਸਿੰਘ ਜਦੋਂ ਆਪਣੇ 5911 ਟਰੈਕਟਰ ਨਾਲ ਵਾਹ ਰਿਹਾ ਸੀ ਇਸ ਦੌਰਾਨ ਅਮਰ ਸਿੰਘ ਦੇ ਖੇਤ ਦੀ ਵੱਟ ਢਹਿ ਜਾਣ ਕਾਰਨ ਗੁਰਜੀਤ ਸਿੰਘ ਦਾ ਅਮਰ ਸਿੰਘ ਨਾਲ ਝਗੜਾ ਹੋ ਗਿਆ ਜਿਸ ‘ਤੇ ਅਮਰ ਸਿੰਘ ਨੇ ਗੁਰਜੀਤ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ

ਜਿਸ ਸਬੰਧੀ ਗੁਰਜੀਤ ਸਿੰਘ ਨੇ ਇੱਕ ਦਰਖਾਸਤ ਥਾਣਾ 2 ਦੇ ਮੁੱਖ ਅਫ਼ਸਰ ਨੂੰ ਸੰਬੋਧਨ ਕਰਦਿਆਂ ਅਮਰ ਸਿੰਘ ਉਰਫ਼ ਸੋਨੀ ਖਿਲਾਫ ਏ ਐੱਸ ਆਈ ਹਾਕਮ ਸਿੰਘ ਅਤੇ ਐਸਆਈ ਮਨੋਹਰ ਸਿੰਘ ਨੂੰ ਥਾਣਾ ਸਦਰ 2 ਵਿਖੇ ਦਿੱਤੀ ਜਿਸ ‘ਤੇ ਉਲਟ ਦੋਵੇਂ ਏ ਐੱਸ ਆਈ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਗੁਰਜੀਤ ਸਿੰਘ ਦਾ ਟਰੈਕਟਰ 5911 ਨੂੰ ਥਾਣੇ ਲੈ ਗਏ ਗੁਰਜੀਤ ਸਿੰਘ ਆਪਣੀ ਦਰਖਾਸਤ ‘ਤੇ ਕਾਰਵਾਈ ਅਤੇ ਆਪਣਾ ਟਰੈਕਟਰ ਛਡਵਾਉਣ ਲੈਣ ਲਈ ਉਕਤ ਦੋਵਾਂ ਏਐੱਸਆਈ ਅਧਿਕਾਰੀਆਂ ਨੂੰ 19 ਅਕਤੂਬਰ 2020 ਨੂੰ  ਮਿਲਿਆ ਜਿਨ੍ਹਾਂ ਮੁੱਦਈ ਨਾਲ ਹਮਮਸ਼ਵਰਾ ਹੋ ਕੇ ਦਰਖਾਸਤ ‘ਤੇ ਕਾਰਵਾਈ ਕਰਨ ਤੇ ਟਰੈਕਟਰ ਛੱਡਣ ਬਦਲੇ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ

ਜੋ ਬਾਅਦ ਵਿੱਚ 25,000 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਲਈ ਰਾਜੀ ਹੋ ਗਏ ਪ੍ਰੰਤੂ ਮੁੱਦਈ ਗੁਰਜੀਤ ਸਿੰਘ ਤੋਂ ਸਿਰਫ਼ 15,000 ਰੁਪਏ ਦਾ ਪ੍ਰਬੰਧ ਹੋ ਸਕਿਆ ਇਸ ਦੌਰਾਨ ਡੀਐਸਪੀ ਸੁਰਿੰਦਰ ਪਾਲ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਨੇ ਸਰਕਾਰੀ ਸ਼ੈਡੋ ਗਵਾਹ ਡਾਕਟਰ ਚਰਨਜੀਤ ਸਿੰਘ ਦੀ ਹਾਜ਼ਰੀ ਵਿੱਚ ਏਐਸਆਈ ਮਨੋਹਰ ਸਿੰਘ ਨੂੰ 15 ਹਜ਼ਾਰ ਰੁਪਏ ਲੈ ਕੇ ਕਾਬੂ ਕਰ ਲਿਆ ਜਦਕਿ ਹਾਕਮ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ

ਦੋਵੇਂ ਏਐੱਸਆਈ ਅਧਿਕਾਰੀਆਂ ਖਿਲਾਫ਼ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਬੀਕੇ ਉੱਪਲ ਦੀਆਂ ਹਦਾਇਤਾਂ ਅਤੇ ਮਨਦੀਪ ਸਿੰਘ ਸਿੱਧੂ ਪੀਪੀਐਸ, ਐਸਐਸਪੀ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ, ਪਟਿਆਲਾ ਵੱਲੋਂ ਰਿਸ਼ਵਤ ਖ਼ਤਮ ਕਰਨ ਦੀਆਂ ਹਦਾਇਤਾਂ ਅਨੁਸਾਰ ਮੁਕੱਦਮਾ ਦਰਜ ਕੀਤਾ ਗਿਆ ਇਸ ਮੌਕੇ ਸਰਕਾਰੀ ਗਵਾਹ ਡਾ: ਵਰਿੰਦਰ ਸਿੰਘ, ਏਐਸਆਈ ਸਤਿਗੁਰੂ ਸਿੰਘ, ਏਐਸਆਈ ਰਾਜਿੰਦਰ ਸਿੰਘ, ਏਐਸਆਈ ਭਗਵੰਤ ਸਿੰਘ, ਐਚ ਸੀ ਗੁਰਦੀਪ ਸਿੰਘ, ਸੀਨੀਅਰ ਸੈਨਿਕ ਅਮਨਦੀਪ ਸਿੰਘ, ਰਾਜ ਸਿੰਘ, ਮਹਿਲਾ ਸੈਨਿਕ ਮਨਜੀਤ ਕੌਰ ਆਦਿ ਹਾਜ਼ਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.