Sangrur News: ਨਹਿਰ ਦਾ ਇਹ ਦ੍ਰਿਸ਼ ਦੇਖ ਕੇ ਚੌਂਕ ਗਏ ਲੋਕ, ਇਲਾਕੇ ‘ਚ ਦਹਿਸ਼ਤ

Sangrur News

ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ/ਸਰਜੀਵਨ ਕੁਮਾਰ)। Sangrur News : ਨੇੜਲੇ ਪਿੰਡ ਨੀਲੋਵਾਲ ਦੇ ਰੇਲਵੇ ਪੁੱਲ ਸੂਲਰ ਘਰਾਟ ਤੋਂ ਨੀਲੋਵਾਲ ਜਾਂਦੀ ਘੱਗਰ ਬਰਾਂਚ ਨਹਿਰ ਵਿਚ ਇਕ ਤੈਰਦੀ ਹੋਈ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਥਾਣਾ ਛਾਜਲੀ ਦੇ ਏਐਸਆਈ ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਦੀਪ ਸਿੰਘ (34) ਪੁੱਤਰ ਕਲਾਧਾਰੀ ਪਿੰਡ ਘਨੋੜ੍ਹ ਜੱਟਾਂ ਹਲਕਾ ਦਿੜ੍ਹਬਾ ਦੀ ਲਾਸ਼ ਨਹਿਰ ਦੇ ਪਾਣੀ ਵਿੱਚ ਤੈਰਦੀ ਜਾ ਰਹੀ ਸੀ।

ਬੱਕਰੀਆਂ ਵਾਲਿਆਂ ਨੂੰ ਪਤਾ ਲੱਗਣ ਤੇ ਉਨ੍ਹਾਂ ਪਿੰਡ ਦੇ ਪੰਚ ਖੁਸ਼ਧੀਰ ਸਿੰਘ ਨੂੰ ਸੂਚਨਾ ਦਿੱਤੀ, ਕੁਲਦੀਪ ਸਿੰਘ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ, ਸਿਰ ਵਿੱਚੋਂ ਖੂਨ ਵਹਿ ਰਿਹਾ ਹੈ, ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਦਾ ਮਾਂ ਬਾਪ ਭੈਣ ਭਾਈ ਕੋਈ ਵੀ ਨਹੀਂ ਹੈ, ਲੋਕਾਂ ਵੱਲੋਂ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਦੇ ਸਰੀਰ ਉਪਰ ਸੱਟਾਂ ਲੱਗਣ ਕਰਕੇ ਇਹ ਖੁਦਕੁਸ਼ੀ ਨਹੀਂ ਬਲਕਿ ਕਿਸੇ ਨੇ ਘਟਨਾ ਨੂੰ ਅੰਜਾਮ ਦਿੱਤਾ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। (Sangrur News)

Also Read : Weather Update Punjab: ਆਮ ਨਾਲੋਂ 5.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਜ਼ਿਆਦਾ ਗਰਮ ਇਹ ਜਿਲ੍ਹਾ

ਮ੍ਰਿਤਕ ਦੀ ਪਹਿਚਾਣ ਉਸ ਦੀ ਜੇਬ ਵਿੱਚੋਂ ਮਿਲੀ ਫੋਟੋ ਅਤੇ ਆਧਾਰ ਕਾਰਡ ਤੋਂ ਸ਼ਨਾਖਤ ਕੀਤੀ ਗਈ ਹੈ। ਬਲਦੇਵ ਸਿੰਘ ਏਐਸਆਈ ਦਾ ਕਹਿਣਾ ਹੈ ਕਿ ਮ੍ਰਿਤਕ ਕੁਲਦੀਪ ਸਿੰਘ ਦੇ ਵਾਰਸਾਂ ਨੂੰ ਬੁਲਾਇਆ ਗਿਆ ਹੈ, ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਨਾਮ ਵਿਖੇ ਭੇਜਿਆ ਗਿਆ ਹੈ, ਥਾਣਾ ਛਾਜਲੀ ਦੀ ਪੁਲਿਸ ਕੁਲਦੀਪ ਸਿੰਘ ਦੀ ਮੌਤ ਦੀ ਘਟਨਾ ਦੀ ਜਾਂਚ ਬਾਰੀਕੀ ਨਾਲ ਕਰ ਰਹੀ ਹੈ।

LEAVE A REPLY

Please enter your comment!
Please enter your name here