ਤੇ ਜਦੋਂ ਮੋਰ ਲੈ ਕੇ ਜਹਾਜ ’ਚ ਆ ਗਈ ਔਰਤ…, ਵੀਡੀਓ ਵਾਇਰਲ

Video Viral

social media : ਜਹਾਜ਼ ’ਚ ਸਫ਼ਰ ਦੌਰਾਨ ਹਰ ਕੋਈ ਹੈਰਾਨ, ਮਹਿਲਾ ਦੀ ਗੋਦ ’ਚ ਮੋਰ ਦੇਖ ਕੇ ਚਿੰਤਿਤ ਤੇ ਪ੍ਰੇਸ਼ਾਨ। ਜੀ ਹਾਂ, ਸੋਸ਼ਲ ਮੀਡੀਆ ’ਤੇ ਇੱਕ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ’ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਜਹਾਜ਼ ’ਚ ਮੋਰ ਨੂੰ ਲੈ ਕੇ ਸਫ਼ਰ ਕਰ ਰਹੀ ਹੈ ਜਿਸ ਨੂੰ ਦੇਖ ਕੇ ਜਹਾਜ ’ਚ ਸਫ਼ਰ ਕਰ ਰਹੇ ਲੋਕ ਹੈਰਾਨੀ ਪ੍ਰਗਟ ਕਰ ਰਹੇ ਸਨ। ਜਹਾਜ ’ਚ ਸਫ਼ਰ ਕਰ ਰਹੇ ਮੁਸਾਫ਼ਰਾਂ ’ਚੋਂ ਕਿਸੇ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ, ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। (Video Viral)

ਦੱਸਿਆ ਜਾ ਰਿਹਾ ਹੈ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ 2022 ਦੀ ਹੈ, ਜਿਸ ਨੂੰ ਹੁਣ ਤੱਕ ਕਈ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਜਾ ਚੁੱਕਾ ਹੈ ਅਤੇ ਜੋ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ। ਵੀਡੀਓ ’ਚ ਔਰਤ ਨੇ ਮੋਰ ਨੂੰ ਆਪਣੀ ਗੋਦ ’ਚ ਚੁੱਕ ਰੱਖਿਆ ਹੈ ਅਤੇ ਔਰਤ ਨੂੰ ਆਪਣੀ ਸੀਟ ’ਤੇ ਜਾ ਕੇ ਬੈਠਦੇ ਦਿਖਾਇਆ ਗਿਆ ਹੈ। ਬੈਠਦੇ ਸਮੇਂ ਮੋਰ ਦੇ ਖੰਭ ਹੇਠਾਂ ਤੱਕ ਲਟਕਦੇ ਦਿਖਾਈ ਦੇ ਰਹੇ ਹਨ। ਵੀਡੀਓ ਦੇਖ ਕੇ ਲੋਕਾਂ ਨੇ ਹੈਰਾਨੀ ਵੀ ਪ੍ਰਗਟ ਕੀਤੀ ਅਤੇ ਕਮੈਂਟਾਂ ’ਚ ਮੋਰ ਲਈ ਤਾਰੀਫ਼ ਦੇ ਸ਼ਬਦ ਵੀ ਲਿਖੇ ਹਨ। ਬਹੁਤ ਹੀ ਖੂਬਸੂਰਤ ਆਦਿ। (Video Viral)

https://twitter.com/NoCapFights/status/1691235023855419392?s=20

ਵੀਡੀਓ ਦੇਖ ਕੇ ਲੋਕ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ | Video Viral

ਦੱਸ ਦਈਏ ਕਿ ਇਸ ਵੀਡੀਓ ’ਚ ਜਗ੍ਹਾ ਦਾ ਨਾਂਅ ਨਹੀਂ ਦਰਸ਼ਾਇਆ ਗਿਆ ਪਰ ਵੀਡੀਓ ਦੇਖ ਕੇ ਲੋਕ ਵੱਖ-ਵੱਖ ਤਰ੍ਹਾਂ ਦੇ ਕਮੈਂਟ ਜ਼ਰੂਰ ਕਰ ਰਹੇ ਹਨ ਅਤੇ ਵੱਖ-ਵੱਖ ਰਿਐਕਸ਼ਨ ਵੀ ਦੇ ਰਹੇ ਹਨ। ਕੁਝ ਲੋਕਾਂ ਨੇ ਇਸ ਨੂੰ ਮਾਨਕ ਪ੍ਰੋਟੋਕਾਲ ਤੇ ਸੁਰੱਖਿਆ ਉਪਾਵਾਂ ਦੇ ਖਿਲਾਫ਼ ਦੱਸ ਕੇ ਏਅਰਲਾਇੰਸ ਦੀ ਲਾਪ੍ਰਵਾਹੀ ਦੱਸਿਆ ਹੈ। ਵੀਡੀਚ ਵਾਇਲਡ ਕੰਟੈਂਟ ਦੇ ਨਾਂਟ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ, ਜਿਸ ਨੂੰ 4 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ ਅਤੇ 8 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ। ਹੁਣ ਤੱਕ ਵੀਡੀਓ ’ਤੇ ਕਮੈਂਟ ਸ਼ੇਅਰ ਕੀਤੇ ਜਾ ਰਹੇ ਹਨ।

ਨੋਟ: ਇਹ ਖ਼ਬਰ ਸਿਰਫ਼ ਤੁਹਾਡੀ ਜਾਣਕਾਰੀ ਲਈ ਹੈ ਇਸ ਵਿੱਚ ‘ਸੱਚ ਕਹੂੰ’ ਦਾ ਕੋਈ ਨਿੱਜੀ ਵਿਚਾਰ ਨਹੀਂ ਹੈ। ਇਸ ਲਈ ਇਸ ਨੂੰ ਮਨੋਰੰਜਨ ਦੇ ਤੌਰ ’ਤੇ ਹੀ ਦੇਖਿਆ ਜਾਵੇ।

ਇਹ ਵੀ ਪੜ੍ਹੋ : ਆਰਬੀਆਈ ਦਾ ਨਵਾਂ ਨਿਯਮ… ਮੁਸਕਿਲਾਂ ਦੇ ਨਾਲ-ਨਾਲ ਵਧ ਸਕਦੀ ਹੈ ਈਐੱਮਆਈ!

LEAVE A REPLY

Please enter your comment!
Please enter your name here