ਸਿਮਰਨ ਨਾਲ ਹੁੰਦੀ ਐ ਬੁਰਾਈਆਂ ’ਤੇ ਜਿੱਤ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪੀਰ, ਫ਼ਕੀਰ ਇੱਕ ਹੀ ਸੰਦੇਸ਼ ਦਿੰਦੇ ਹਨ ਕਿ ਭਗਤੀ-ਇਬਾਦਤ ਕਰੋ, ਸਿਮਰਨ ਕਰੋ। ਹਰ ਸਮੇਂ ਇੱਕ ਹੀ ਚਰਚਾ ਫ਼ਕੀਰ ਕਰਦੇ ਹਨ ਕਿ ਚੰਗੇ-ਨੇਕ ਕਰਮ ਕਰੋ, ਸਿਮਰਨ ਕਰੋ। ਸਿਮਰਨ ਕਰਨ ਨਾਲ ਇਨਸਾਨ ਆਪਣੀਆਂ ਅੰਦਰਲੀਆਂ ਬੁਰਾਈਆਂ, ਅੰਦਰਲੇ ਬੁਰੇ ਵਿਚਾਰਾਂ, ਪਾਪ-ਕਰਮਾਂ ’ਤੇ ਜਿੱਤ ਹਾਸਲ ਕਰ ਲੈਂਦਾ ਹੈ। ਬੁਰੇ ਵਿਚਾਰ ਫਿਰ ਇਨਸਾਨ ਨੂੰ ਆਪਣੇ ਨਾਲ ਚੱਲਣ ’ਤੇ ਮਜ਼ਬੂਰ ਨਹੀਂ ਕਰਦੇ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹਰ ਇਨਸਾਨ ਨੂੰ ਸੁਖ ਮਿਲੇ, ਸ਼ਾਂਤੀ ਮਿਲੇ ਅਤੇ ਹਰ ਇਨਸਾਨ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ, ਰਹਿਮਤ ਦੇ ਲਾਇਕ ਬਣੇ, ਇਸ ਲਈ ਹੀ ਪੀਰ-ਫ਼ਕੀਰ ਸਭ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਦੇ ਹਨ, ਪ੍ਰਭੂ ਦਾ ਨਾਮ ਲੈਣ ਲਈ ਪ੍ਰੇਰਨਾ ਦਿੰਦੇ ਹਨ ਤੇ ਸੰਤਾਂ ਨੇ ਕਿਸੇ ਤੋਂ ਪਰਮਾਤਮਾ ਦਾ ਨਾਮ ਜਪਵਾ ਕੇ ਆਪਣੇ ਲਈ ਕੋਈ ਰੁਪਏ ਇਕੱਠੇ ਨਹੀਂ ਕਰਨੇ ਹੁੰਦੇ। ਉਨ੍ਹਾਂ ਦਾ ਤਾਂ ਇੱਕ ਹੀ ਮਕਸਦ, ਇੱਕ ਹੀ ਉਦੇਸ਼ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਹਰ ਪ੍ਰਾਣੀ ਨੂੰ ਸੁਖ ਮਿਲੇ। ਜਿਵੇਂ ਘਰ-ਗਿ੍ਰਹਸਥ ਵਿੱਚ ਰਹਿੰਦੇ ਹੋਏ, ਜੋ ਗਿ੍ਰਹਸਥੀ-ਦੁਨਿਆਵੀ ਲੋਕ ਹਨ, ਉਨ੍ਹਾਂ ਦੀ ਇੱਕ ਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਘਰ, ਉਨ੍ਹਾਂ ਦੀ ਔਲਾਦ, ਉਨ੍ਹਾਂ ਦਾ ਪਰਿਵਾਰ ਐਸ਼ੋ-ਆਰਾਮ ਦੀ ਜ਼ਿੰਦਗੀ ਗੁਜ਼ਾਰੇ , ਦੂਜਿਆਂ ਨਾਲ ਕੋਈ ਮਤਲਬ ਨਹੀਂ, ਦੂਜੇ ਜਾਣ ਖੂਹ ਵਿੱਚ। ਕਹਿੰਦਾ ਹੈ ਮੇਰੇ ਵਾਲੇ ਸੁਖੀ ਵੱਸਣ, ਉਨ੍ਹਾਂ ਨੂੰ ਪੈਸਾ ਮਿਲੇ, ਉਨ੍ਹਾਂ ਨੂੰ ਸਭ-ਕੁਝ ਮਿਲੇ, ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਰਹੇ। 99 ਫੀਸਦੀ ਲੋਕਾਂ ਦਾ, ਜੋ ਗ੍ਰਿਹਸਥੀ ਹਨ, ਉਨ੍ਹਾਂ ਦਾ ਇਹੀ ਨਿਸ਼ਾਨਾ ਹੁੰਦਾ ਹੈ, ਨਿਸ਼ਾਨਾ ਹੁੰਦਾ ਹੈ ਜੀਵਨ ਜਿਉਣ ਦਾ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਫ਼ਕੀਰ, ਸੰਤ ਹੁੰਦਾ ਹੈ, ਉਸ ਦਾ ਨਿਸ਼ਾਨਾ ਕੋਈ ਹੋਰ ਹੁੰਦਾ ਹੈ। ਜਿਸ ਤਰ੍ਹਾਂ ਇੱਕ ਘਰ- ਪਰਿਵਾਰ ਵਿੱਚ ਰਹਿਣ ਵਾਲੇ ਮੁਖੀ ਦਾ ਸਾਰਾ ਧਿਆਨ ਆਪਣੇ ਭਾਈ-ਭੈਣ, ਪੁੱਤਰ-ਧੀ, ਪਰਿਵਾਰ ’ਤੇ ਹੁੰਦਾ ਹੈ ਕਿ ਉਨ੍ਹਾਂ ਨੂੰ ਚੰਗਾ ਮਿਲੇ, ਉਹ ਚੰਗੇ ਬਣਨ, ਉਸੇ ਤਰ੍ਹਾਂ ਸੰਤ, ਪੀਰ-ਫ਼ਕੀਰਾਂ ਦਾ ਵੀ ਨਿਸ਼ਾਨਾ ਹੁੰਦਾ ਹੈ ਕਿ ਸਭ ਉਸ ਮਾਲਕ ਦੀ ਔਲਾਦ ਹਨ, ਫ਼ਕੀਰ ਚਾਹੁੰਦਾ ਹੈ ਕਿ ਜਦੋਂ ਮਾਲਕ ਦੇ ਸਿਮਰਨ, ਸੇਵਾ, ਸਤਿਸੰਗ ਨਾਲ ਸੰਤ, ਪੀਰ-ਫ਼ਕੀਰ ਮਾਲਕ ਦੇ ਰਹਿਮੋ-ਕਰਮ, ਲੱਜ਼ਤ-ਅੰਮ੍ਰਿਤ, ਆਬੋ-ਹਿਆਤ ਨਾਲ ਮਾਲਾਮਾਲ ਹੋ ਜਾਂਦੇ ਹਨ ਅਤੇ ਇਹੀ ਉਨ੍ਹਾਂ ਦਾ ਟੀਚਾ, ਨਿਸ਼ਾਨਾ ਹੁੰਦਾ ਹੈ ਕਿ ਮਾਲਕ ਦੀ ਜਿੰਨੀ ਵੀ ਔਲਾਦ ਹੈ ਉਹ ਵੀ ਪਰਮਾਤਮਾ ਦੀ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਜ਼ਰੂਰ ਹੋ ਜਾਵੇ। ਉਹ ਪੀਰ-ਫ਼ਕੀਰ ਸਾਰਿਆਂ ਲਈ ਸੋਚਦੇ ਹਨ, ਕਿਉਂਕਿ ਜੋ ਤਿਆਗੀ, ਤਪੱਸਵੀ ਹੈ, ਉਨ੍ਹਾਂ ਦਾ ਫਰਜ਼ ਇਹੀ ਹੁੰਦਾ ਹੈ ਕਿ ਉਹ ਦੂਜਿਆਂ ਦਾ ਭਲਾ ਸੋਚਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।