ਵਿਜੈ ਦਿਵਸ ਮੌਕੇ ਪੀਐਮ ਮੋਦੀ ਨੇ ‘ਵਿਜੈ ਜੋਤੀ ਯਾਤਰਾ’ ਨੂੰ ਕੀਤਾ ਰਵਾਨਾ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1971 ਦੀ ਲੜਾਈ ‘ਚ ਪਾਕਿਸਤਾਨ ‘ਤੇ ਜਿੱਤ ਦੇ 50 ਸਾਲ ਪੂਰੇ ਹੋਣ ‘ਤੇ ਅੱਜ ਦਿੱਲੀ ਤੋਂ ‘ਵਿਜੈ ਜੋਤੀ ਯਾਤਰਾ’ ਨੂੰ ਰਵਾਨਾ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਯੁੱਧ ਸਮਾਰਮ ਵਿਖੇ ਗੋਲਡਨ ਵਿਕਟਰੀ ਮਸ਼ਾਲ ਬਾਲੀ। ਪ੍ਰਧਾਨ ਮੰਤਰੀ ਨੇ ਯੁੱਧ ਸਮਾਰਕ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਯੁੱਧ ਸਮਾਰਕ ਦੀ ਅਮਰ ਜਵਾਨ ਜੋਤੀ ਤੋਂ ਚਾਰ ਗੋਲਡਨ ਵਿਕਟਰੀ ਮਸਾਲਾਂ ਬਾਲੀਆਂ। ਇਸ ਯਾਤਰਾ ‘ਚ ਚਾਰ ਵਿਜੈ ਮਸ਼ਾਲਾਂ ਸ਼ਾਮਲ ਹਨ। ਇਹ ਮਸ਼ਾਲਾ ਇੱਕ ਸਾਲ ਤੱਕ ਪੂਰੇ ਦੇਸ਼ ਦੀਆਂ ਛਾਉਣੀ ਇਲਾਕਿਆਂ ਦਾ ਦੌਰਾ ਕਰਨਗੀਆਂ। ਵਿਜੈ ਜੋਤੀ ਯਾਤਰਾ’ ਅਗਲੇ ਸਾਲ ਨਵੀਂ ਦਿੱਲੀ ‘ਚ ਪੂਰੀ ਹੋਵੇਗੀ। ਜ਼ਿਕਰਯੋਗ ਹੈ ਕਿ 1971 ਦੀ ਲੜਾਈ ‘ਚ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.