ਤੇਜਾਬੀ ਹਮਲੇ ਦੀ ਪੀੜਤ ਔਰਤ ‘ਤੇ ਮੁੜ ਤੇਜ਼ਾਬੀ ਹਮਲਾ

Victim, Raped, Acid Attack, Lucknow,

ਲਖਨਊ: ਸਥਾਨਕ ਅਲੀਗੰਜ ਇਲਾਕੇ ‘ਚ ਸਮੂਹਿਕ ਜਬਰ ਜਨਾਹ ਤੇ ਤੇਜਾਬੀ ਹਮਲੇ ਦੀ ਸ਼ਿਕਾਰ ਔਰਤ ‘ਤੇ ਫਿਰ ਕੁਝ ਅਣਪਛਾਤੇ ਲੋਕਾਂ ਨੇ ਤੇਜਾਬੀ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ‘ਤੇ ਅਲੀਗੰਜ ‘ਚ ਹੋਸਟਲ ਤੋਂ ਬਾਹਰ ਹਮਲਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ ਉਹੀ ਲੜਕੀ ਹੈ, ਜਿਸ ‘ਤੇ ਮਾਰਚ ਮਹੀਨੇ ਵਿੱਚ ਰੇਲਗੱਡੀ ਵਿੱਚ ਤੇਜਬੀ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਪੀੜਤਾ ਨੂੰ ਮਿਲਣ ਹਸਪਤਾਲ ਪਹੁੰਚੇ ਸਨ।
ਜਾਣਕਾਰੀ ਅਨੁਸਾਰ, ਰਾਏਬਰੇਲੀ ਦੀ ਰਹਿਣ ਵਾਲੀ ਇਹ ਲੜਕੀ ਅਲੀਗੰਜ ਸਥਿਤ ਸ੍ਰਮਜੀਵੀ ਹੋਸਟਲ ਵਿੱਚ ਰਹਿੰਦੀ ਹੈ, ਉਹ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਹੈ।

ਸ਼ਨਿਚਰਵਾਰ ਸ਼ਾਮ ਉਹ ਹੋਸਟਲ ਦੇ ਵਾਸ਼ਰੂਮ ਵਿੱਚ ਮੂੰਹ ਧੋਣ ਲਈ ਪਹੁੰਚੀ ਸੀ, ਉਸੇ ਦੌਰਾਨ ਕਿਸੇ ਅਣਜਾਨ ਸ਼ਖ਼ਸ ਨੇ ਉਸ ‘ਤੇ ਤੇਜਾਬ ਸੁੱਟ ਦਿੱਤਾ।

ਲੜਕੀ ਦੀਆਂ ਚੀਕਾਂ ਸੁਣ ਕੇ ਲੋਕ ਪਹੁੰਚੇ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ।

 

 

LEAVE A REPLY

Please enter your comment!
Please enter your name here