ਵਰੁਣ ਤੇ ਮੇਨਕਾ ਗਾਂਧੀ ਭਾਜਪਾ ਕੌਮੀ ਕਾਰਜਕਾਰਨੀ ਤੋਂ ਬਾਹਰ

ਵਰੁਣ ਤੇ ਮੇਨਕਾ ਗਾਂਧੀ ਭਾਜਪਾ ਕੌਮੀ ਕਾਰਜਕਾਰਨੀ ਤੋਂ ਬਾਹਰ

(ਏਜੰਸੀ) ਨਵੀਂ ਦਿੱਲੀ। ਭਾਜਪਾ ਨੇ ਵੀਰਵਾਰ ਨੂੰ ਆਪਣੀ ਨਵੀਂ ਕੌਮੀ ਕਾਰਜਕਾਰਨੀ ਦਾ ਐਲਾਨ ਕੀਤਾ ਹੈ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਵੀਰਵਾਰ ਨੂੰ ਪਾਰਟੀ ਦੀ 80 ਮੈਂਬਰੀ ਕਾਰਜਕਾਰਨੀ ਦਾ ਐਲਾਨ ਕੀਤਾ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਈ ਕੇਂਦਰੀ ਮੰਤਰੀਆਂ, ਸੂਬੇ ਦੇ ਕਈ ਆਗੂਆਂ ਦੇ ਨਾਂਅ ਸ਼ਾਮਲ ਹਨ ਇਸ ਦੇ ਨਾਲ ਹੀ ਇਸ ਸੂਚੀ ’ਚ ਲਾਲ ਕਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਦਿੱਗਜ਼ਾਂ ਨੂੰ ਫਿਰ ਤੋਂ ਸ਼ਾਮਲ ਕੀਤਾ ਗਿਆ ਹੈ ਇਸ ਸੂਚੀ ’ਚ ਵਰੁਣ ਗਾਂਧੀ ਤੇ ਮੇਨਕਾ ਗਾਂਧੀ ਦਾ ਨਾਂਅ ਨਹੀਂ ਹੈ।

ਕੌਮੀ ਕਾਰਜਕਾਰਨੀ ’ਚ 80 ਮੈਂਬਰ ਹਨ, ਜਿਨ੍ਹਾਂ ’ਚ ਮੁੱਖ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਨੀਅਰ ਆਗੂ ਲਾਲ ਿਸ਼ਨ ਅਡਵਾਨੀ, ਡਾ. ਮੁਰਲੀ ਮਨੋਹਰ ਜੋਸ਼ੀ, ਸਾਬਕਾ ਪ੍ਰਧਾਨ ਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ, ਅਮਿਤ ਸ਼ਾਹ, ਰਾਜ ਸਭਾ ’ਚ ਆਗੂ ਸਦਨ ਪਿਊਸ਼ ਗੋਇਲ, ਹਾਲ ਹੀ ’ਚ ਭਾਜਪਾ ’ਚ ਆਏ ਕੇਂਦਰੀ ਮੰਤਰੀ ਜੋਤੀਤਾਰਾਦਿੱਤਿਆ ਸਿੰਧੀਆ ਤੇ ਸਾਰੇ ਕੌਮੀ ਅਹੁਦੇਦਾਰ ਸ਼ਾਮਲ ਹਨ ਹਰਸ਼ਵਰਧਨ, ਰਵੀਸ਼ੰਕਰ ਪ੍ਰਸ਼ਾਦ ਤੇ ਪ੍ਰਕਾਸ਼ ਜਾਵੜੇਕਰ ਵਰਗੇ ਸਾਬਕਾ ਕੇਂਦਰੀ ਮੰਤਰੀ ਵੀ ਇਸ ਦੇ ਮੈਂਬਰ ਹਨ ਕੌਮੀ ਕਾਰਜਕਮੇਟੀ ’ਚ 50 ਵਿਸ਼ੇਸ਼ ਅਸਥਾਈ ਤੇ 179 ਸਥਾਈ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਾਰਜਕਾਰਨੀ ਪਾਰਟੀ ਦਾ ਇੱਕ ਮੁੱਖ ਵਿਚਾਰ-ਵਟਾਂਦਰਾ ਕਰਨ ਵਾਲਾ ਸੰਗਠਨ ਹੈ, ਜੋ ਸਰਕਾਰ ਦੇ ਸਾਹਮਣੇ ਆਉਣ ਵਾਲੇ ਮੁੱਖ ਮੁੱਦਿਆਂ ’ਤੇ ਚਰਚਾ ਕਰਦਾ ਹੈ ਤੇ ਸੰਗਠਨ ਦੇ ਏਜੰਡੇ ਨੂੰ ਆਕਾਰ ਦਿੰਦਾ ਹੈ।

ਹਰਿਆਣਾ ਤੋਂ ਲਏ ਸੱਤ ਚਿਹਰੇ

ਭਾਜਪਾ ਦੀ ਕੌਮੀ ਕਾਰਜਕਾਰਨੀ ’ਚ ਹਰਿਆਣਾ ਦੇ ਸੱਤ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ’ਚ ਭੁਪਿੰਦਰ ਯਾਦਵ ਲੋਕ ਸਭਾ ਸਾਂਸਦ, ਿਸ਼ਨਪਾਲ ਗੁੱਜਰ ਲੋਕ ਸਭਾ ਸਾਂਸਦ, ਸੁਨੀਤਾ ਦੁੱਗਲ ਲੋਕ ਸਭਾ ਸਾਂਸਦ, ਮਨੋਹਰ ਲਾਲ ਮੁੱਖ ਮੰਤਰੀ, ਸੰਦੀਪ ਸਿੰਘ ਵਿਧਾਇਕ ਤੇ ਮੰਤਰੀ (ਵਿਸ਼ੇਸ਼ ਸੱਦਾ), ਓਪੀ ਧਨਖੜ ਸੂਬਾ ਭਾਜਪਾ ਪ੍ਰਧਾਨ, ਰਵਿੰਦਰ ਰਾਜੂ ਸੂਬਾ ਸੰਗਠਨ ਮੰਤਰੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ