24 ਘੰਟਿਆਂ ‘ਚ 50 ਲੱਖ ਤੋਂ ਜਿਆਦਾ ਲੋਕਾਂ ਦਾ ਟੀਕਾਕਰਨ
ਨਵੀਂ ਦਿੱਲੀ (ਏਜੰਸੀ)। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 50.17 ਲੱਖ ਤੋਂ ਵੱਧ ਕੋਵਿਡ ਟੀਕੇ ਲਗਾਏ ਗਏ ਹਨ। ਇਸ ਨਾਲ ਕੁੱਲ ਟੀਕਾਕਰਣ 93.17 ਕਰੋੜ ਨੂੰ ਪਾਰ ਕਰ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ 21 ਹਜ਼ਾਰ 257 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 24 ਹਜ਼ਾਰ 963 ਲੋਕ ਕੋਵਿਡ ਸੰਕਰਮਣ ਤੋਂ ਮੁਕਤ ਹੋ ਗਏ ਹਨ। ਮੰਤਰਾਲੇ ਅਨੁਸਾਰ ਰਿਕਵਰੀ ਰੇਟ 97.96 ਫੀਸਦੀ ਹੈ। ਦੇਸ਼ ਵਿੱਚ ਕੁੱਲ ਦੋ ਲੱਖ 40 ਹਜ਼ਾਰ 221 ਕੋਵਿਡ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜੋ ਕਿ ਕੁੱਲ ਮਾਮਲਿਆਂ ਦਾ 0.71 ਫੀਸਦੀ ਹੈ।
ਹੁਣ ਤੱਕ ਕੋਵਿਡ ਤੋਂ ਤਿੰਨ ਕਰੋੜ 32 ਲੱਖ 25 ਹਜ਼ਾਰ 221 ਵਿਅਕਤੀ ਠੀਕ ਹੋ ਚੁੱਕੇ ਹਨ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 50 ਲੱਖ 17 ਹਜ਼ਾਰ 753 ਕੋਵਿਡ ਟੀਕੇ ਲਗਾਏ ਗਏ ਹਨ। ਅੱਜ ਸਵੇਰੇ 7 ਵਜੇ ਤੱਕ ਕੁੱਲ ਟੀਕਾਕਰਣ 93 ਕਰੋੜ 17 ਲੱਖ 17 ਹਜ਼ਾਰ 151 ਤੱਕ ਪਹੁੰਚ ਗਿਆ ਹੈ। ਅੰਕੜਿਆਂ ਦੇ ਅਨੁਸਾਰ, ਹੁਣ ਤੱਕ ਕੁੱਲ ਤਿੰਨ ਕਰੋੜ 31 ਲੱਖ 75 ਹਜ਼ਾਰ 656 ਕੋਵਿਡ ਮਰੀਜ਼ ਸਿਹਤਮੰਦ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ 13 ਲੱਖ 85 ਹਜ਼ਾਰ 706 ਕੋਵਿਡ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ 58 ਕਰੋੜ 43 ਹਜ਼ਾਰ 190 ਟੈਸਟ ਕੀਤੇ ਜਾ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ