ਟੀਕਾਕਰਨ ਅਭਿਆਨ : ਦੇਸ਼ ’ਚ ਇਸ ਸਾਲ ਦੇ ਆਖਰ ਤੱਕ ਸਾਰੇ ਵਿਅਕਤੀਆਂ ਨੂੰ ਲੱਗ ਜਾਵੇਗਾ ਕੋਵਿਡ ਟੀਕਾ

 ਦੇਸ਼ ’ਚ ਇਸ ਸਾਲ ਦੇ ਆਖਰ ਤੱਕ ਸਭ ਨੂੰ ਲੱਗ ਜਾਵੇਗਾ ਕੋਵਿਡ ਟੀਕਾ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ਪੱਧਰੀ ਕੋਵਿਡ ਟੀਕਾਕਰਨ ਅਭਿਆਨ ਦੀ ਸਫ਼ਲਤਾ ਤੋਂ ਉਤਸ਼ਾਹਿਤ ਸਰਕਾਰ ਦਾ ਮੰਨਣਾ ਹੈ ਕਿ ਮੌਜ਼ੂਦਾ ਸਾਲ ਦੇ ਆਖਰ ਤੱਕ 18 ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ ਟੀਕਾ ਲੱਗ ਜਾਵੇਗਾ ਤੇ ਵਿਦੇਸ਼ਾਂ ਨੂੰ ਇਸ ਦਾ ਨਿਰਯਾਤ ਸੁਗਮਤਾ ਨਾਲ ਕੀਤਾ ਜਾ ਸਕੇਗਾ।

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਮੰਗਲਵਾਰ ਨੂੰ 82 ਕਰੋੜ ਤੋਂ ਵੱਧ ਟੀਕੇ ਲਾਉਣ ਦੇ ਅੰਕੜਿਆਂ ਨੂੰ ਪਾਰ ਕਰਨ ਲਈ ਕਦਮ ਵਧਾ ਦਿੱਤੇ ਗਏ ਹਨ ਸ਼ਾਮ ਤੱਕ ਇਹ ਅੰਕੜਾ ਹਾਸਲ ਕਰ ਲਿਆ ਜਾਵੇਗਾ ਸੋਮਵਾਰ ਤੱਕ 81.85 ਕਰੋੜ ਤੋਂ ਵੱਧ ਟੀਕੇ ਲਾਏ ਜਾ ਚੁੱਕੇ ਹਨ।

ਕੋਵਿਡ ਟੀਕਿਆਂ ਦੀ ਵਿਦੇਸ਼ ਸਪਲਾਈ ਹੋਵੇਗੀ ਬਹਾਲ

ਸੂਤਰਾਂ ਅਨੁਸਾਰ ਦੇਸ਼ ਭਰ ’ਚ ਦਸੰਬਰ ਤੱਕ ਕੋਵਿਡ ਟੀਕਾ ਸਾਰੇ ਲੋਕਾਂ ਨੂੰ ਲਾ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਹ ਟੀਚਾ ਇਸ ਤੋਂ ਪਹਿਲਾਂ ਵੀ ਹਾਸਲ ਕੀਤਾ ਜਾ ਸਕਦਾ ਹੈ ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮਾਂਡਵੀਆ ਨੇ ਅਕਤੂਬਰ ਤੋਂ ਵਿਦੇਸ਼ਾਂ ਨੂੰ ਕਵਿਡ ਟੀਕੇ ਦੀ ਸਪਲਾਈ ਬਹਾਲ ਕਰਨ ਦਾ ਐਲਾਨ ਕੀਤਾ ਹੈ ।

ਮਾਂਡਵੀਆ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਕੋਵਿਡ ਮਹਾਂਮਾਰੀ ਵਿਰੁੱਧ ਜੰਗ ’ਚ ਭਾਰਤ ਦੀ ਪਹਿਲ ‘ਵੈਕਸੀਨ ਮੈਤਰੀ’ ਤਹਿਤ ਅਕਤੂਬਰ 2021 ਤੋਂ ਕੋਵਿਡ ਟੀਕਿਆਂ ਦੀ ਵਿਦੇਸ਼ੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ’ਚ ਕੋਵਿਡ ਟੀਕਿਆਂ ਤਾ ਉਤਪਾਦਨ ਵਧਾਉਣ ਦੀ ਸੰਭਾਵਨਾ ਹੈ ਅਕਤੂਬਰ ’ਚ 30 ਕਰੋੜ ਤੋਂ ਵੱਧ ਤੇ ਆਉਂਦੇ ਮਹੀਨੇ ’ਚ 100 ਕਰੋੜ ਤੋਂ ਵੱਧ ਟੀਕਿਆਂ ਦਾ ਉਤਪਾਦਨ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ