ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ : ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਮੇਂ ਦੀ ਕਦਰ ਕਰਨਾ ਇਨਸਾਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਂ ਕਦੇ ਕਿਸੇ ਦੀ ਉਡੀਕ ਨਹੀਂ ਕਰਦਾ ਇਨਸਾਨ ਨੂੰ ਮਨੁੱਖੀ ਸਰੀਰ ਅਜਿਹਾ ਉੱਤਮ ਮਿਲਿਆ ਹੈ, ਜਿਸ ਵਿਚ ਪਰਮ ਪਿਤਾ ਪਰਮਾਤਮਾ ਦੀ ਭਗਤੀ-ਇਬਾਦਤ ਕਰਨ ਨਾਲ ਜੀਵ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ। ਮਾਤਲੋਕ ’ਚ ਰਹਿੰਦਾ ਹੋਇਆ ਇਨਸਾਨ ਪਰਮਾਨੰਦ ਦੀ ਪ੍ਰਾਪਤੀ ਕਰਕੇ ਜੀਵਨ ਸੁੱਖ ਨਾਲ ਬਤੀਤ ਕਰ ਸਕਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖੀ ਸਰੀਰ ਉਸ ਮਾਲਕ ਦੀ ਬਣਾਈ ਇੱਕ ਜ਼ਬਰਦਸਤ ਤਾਕਤ ਹੈ ਜੋ ਖੰਡਾਂ-ਬ੍ਰਹਿਮੰਡਾਂ ਤੋਂ ਪਾਰ ਜਾ ਸਕਦੀ ਹੈ ਜੇਕਰ ਆਤਮਾ ਦੀ ਪੂਰੀ ਸ਼ਕਤੀ ਆਤਮਾ ਨੂੰ ਮਿਲ ਜਾਵੇ ਤਾਂ ਇਸ ਵਿਚ ਕਈ ਸੂਰਜਾਂ ਤੋਂ ਵਧ ਕੇ ਪ੍ਰਕਾਸ਼ ਹੋ ਜਾਂਦਾ ਉਸ ਤੋਂ ਬਾਅਦ ਇਹ ਪ੍ਰਕਾਸ਼ ਦੇ ਪੁੰਜ ਤੱਕ ਪਹੁੰਚਦੀ ਹੈ ਰਾਮ ਤੋਂ ਬਿਨਾ ਅੰਦਰ ਦੀ ਸ਼ਕਤੀ ਪੈਦਾ ਨਹੀਂ ਹੁੰਦੀ ਅਤੇ ਬਿਨਾ ਆਤਮਿਕ ਸ਼ਕਤੀ ਦੇ ਆਤਮਾ ਪਰਮਾਤਮਾ ਤੱਕ ਨਹੀਂ ਜਾ ਸਕਦੀ ਜੇਕਰ ਇਨਸਾਨ ਪਰਮਾਤਮਾ ਦੀ ਕਿਰਪਾ-ਦਿ੍ਰਸ਼ਟੀ ਦੇ ਕਾਬਲ ਬਣਨਾ ਚਾਹੁੰਦਾ ਹੈ ਤਾਂ ਸਿਮਰਨ ਕਰੇ ਜੇਕਰ ਇਨਸਾਨ 15 ਮਿੰਟ ਵੀ ਸਵੇਰੇ-ਸ਼ਾਮ ਮਾਲਕ ਦੀ ਭਗਤੀ-ਇਬਾਦਤ ਕਰੇ ਤਾਂ ਘਰ-ਪਰਿਵਾਰ ’ਚ ਖੁਸ਼ੀਆਂ ਜ਼ਰੂਰ ਆ ਜਾਣਗੀਆਂ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ’ਚ ਆਦਮੀ ਮਾਲਕ ਦੀ ਗੱਲ ਕਰਨ ਤੋਂ ਵੀ ਕਤਰਾਉਂਦਾ ਹੈ ਚੁਗਲੀ, ਨਿੰਦਿਆ, ਬੁਰਾਈਆਂ ਕਰਨੀਆਂ ਹੋਣ ਤਾਂ ਆਦਮੀ ਕਿੰਨਾ ਹੀ ਸਮਾਂ ਗੁਜ਼ਾਰ ਸਕਦਾ ਹੈ ਇੰਜ ਚਸਕੇ ਲੈ-ਲੈ ਕੇ ਗੱਲਾਂ ਕਰਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਮਾਂ ਕਿਵੇਂ ਬੀਤ ਜਾਂਦਾ ਹੈ ਜੇਕਰ ਇਨਸਾਨ ਉਸੇ ਸਮੇਂ ਨੂੰ ਮਾਲਕ ਦੀ ਭਗਤੀ-ਇਬਾਦਤ ਵਿਚ ਲਾਵੇ ਤਾਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਘੋਰ ਕਲਿਯੁਗ ਵਿਚ ਇਨਸਾਨ, ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੈ। ਹਰ ਕਿਸੇ ਬਾਰੇ ਬੁਰਾ ਸੋਚਦਾ ਹੈ। ਆਪਣੀ ਹੀ ਜਾਤ (ਮਾਨਵਤਾ) ਪ੍ਰਤੀ ਘਾਤਕ ਬਣਿਆ ਹੋਇਆ ਹੈ ਇਨਸਾਨ ਦਾ ਕੰਮ ਮਾਲਕ ਦੀ ਭਗਤੀ-ਇਬਾਦਤ ਕਰਕੇ ਉੱਚਾ ਖ਼ਿਤਾਬ ਹਾਸਲ ਕਰਨਾ ਸੀ ਪਰ ਇਹ ਬੁਰਾਈਆਂ ’ਚ ਫਸ ਕੇ ਜਾਨਵਰ ਤੋਂ ਬਦਤਰ ਹੁੰਦਾ ਜਾ ਰਿਹਾ ਹੈ ਇਸ ਲਈ ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ, ਚੰਗੇ ਕੰਮਾਂ ’ਚ ਲਾਓ ਤਾਂ ਕਿ ਪਰਮਾਤਮਾ ਦੀ ਕਿਰਪਾ-ਦਿ੍ਰਸ਼ਟੀ ਦੇ ਕਾਬਲ ਬਣਦੇ ਹੋਏ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਸਕੋ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਪਰਮਾਨੰਦ ਮਿਲ ਸਕਦਾ ਹੈ ਪਰ ਮਾਲਕ ਦੀ ਯਾਦ ’ਚ ਸਮਾਂ ਦੇਣਾ ਹੋਵੇਗਾ ਤੁਸੀਂ ਜੋ ਫ਼ਾਲਤੂ ਦੀਆਂ ਗੱਲਾਂ ’ਚ ਸਮਾਂ ਲਾਉਂਦੇ ਹੋ, ਉਸਦੀ ਥਾਂ ਥੋੜ੍ਹਾ ਸਮਾਂ ਮਾਲਕ ਦੀ ਯਾਦ ’ਚ ਲਾ ਕੇ ਵੇਖੋ ਜੇਕਰ ਇਨਸਾਨ ਆਪਣਾ ਭਲਾ ਚਾਹੁੰਦਾ ਹੈ ਤਾਂ ਦੂਜਿਆਂ ਨੂੰ ਵੀ ਭਲਾਈ ਵੱਲ ਲਾਵੇ ਜੋ ਲੋਕਾਂ ਨੂੰ ਗੁੰਮਰਾਹ ਕਰਦੇ ਰਹਿੰਦੇ ਹਨ ਉਹ ਆਪਣੇ ਲਈ ਟੋਆ ਪੁੱਟਦੇ ਹਨ, ਆਪਣੇ ਲਈ ਦਲਦਲ ਬਣਾਉਂਦੇ ਹਨ ਅਤੇ ਇੱਕ ਦਿਨ ਖੁਦ ਹੀ ਉਸ ਦਲਦਲ ’ਚ ਫਸ ਕੇ ਤੜਫਦੇ ਹਨ ਅਤੇ ਜੀਵਨ ਬੋਝ ਬਣ ਜਾਂਦਾ ਹੈ ਇਸ ਲਈ ਜਿੰਨਾ ਸੰਭਵ ਹੋਵੇ ਹਰ ਜੀਵ ਨੂੰ ਨੇਕੀਭਲਾਈ ਨਾਲ ਜੋੜੋ ਜੇਕਰ ਤੁਸੀਂ ਕਿਸੇ ਨੂੰ ਨੇਕੀ-ਭਲਾਈ ਨਾਲ ਜੋੜਦੇ ਹੋ ਤਾਂ ਉਹ ਮਾਲਕ ਆਪਣੀ ਦਇਆ-ਮਿਹਰ, ਰਹਿਮਤ ਜ਼ਰੂਰ ਵਰਸਾਏੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ