ਸਾਵਧਾਨੀ ਨਾਲ ਵਰਤੋਂ ਕਰੋ ਹੀਟਰਾਂ/ਅੰਗੀਠੀਆਂ ਦੀ

ਸਾਵਧਾਨੀ ਨਾਲ ਵਰਤੋਂ ਕਰੋ ਹੀਟਰਾਂ/ਅੰਗੀਠੀਆਂ ਦੀ

ਠੰਢ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੀਟਰ-ਅੰਗੀਠੀਆਂ, ਬਲੋਰਾਂ ਦੀ ਵਰਤੋਂ ਕਰਦੇ ਹਾਂ। ਅਕਸਰ ਸਰਦੀਆਂ ਵਿੱਚ ਹਰ ਘਰ ਵਿਚ ਭਾਂਡੇ, ਕੱਪੜੇ ਜਾਂ ਹੋਰ ਕੰਮ ਕਰਨ ਲਈ ਗਰਮ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਧੁੰਦ ਪੈਣ ਕਾਰਨ ਬਾਹਰ ਦਾ ਤਾਪਮਾਨ ਕਈ ਵਾਰ ਜ਼ੀਰੋ ਡਿਗਰੀ ਤੱਕ ਚਲਾ ਜਾਂਦਾ ਹੈ। ਜਿਸ ਕਾਰਨ ਘਰ ਦੇ ਤਾਪਮਾਨ ਨੂੰ ਠੀਕ ਰੱਖਣ ਲਈ ਹੀਟਰਾਂ  ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਆਮ ਤੌਰ ‘ਤੇ ਲੋਕ ਸਾਰੀ ਰਾਤ ਕਮਰੇ ਵਿੱਚ ਹੀਟਰ ਲਗਾ ਕੇ ਸੌਂ ਜਾਂਦੇ ਹਨ।  ਜਿਸ ਕਾਰਨ ਕਮਰੇ ਵਿੱਚ ਆਕਸੀਜ਼ਨ ਦੀ ਮਾਤਰਾ ਘਟ ਜਾਂਦੀ ਹੈ। ਅਕਸਰ ਅਖਬਾਰਾਂ ਵਿੱਚ ਵੀ ਪੜ੍ਹਦੇ ਹਾਂ ਕਿ ਕਮਰਿਆਂ ਵਿਚ ਹੀਟਰ/ਅੰਗੀਠੀ ਬਾਲ ਕੇ ਕਈ ਪਰਿਵਾਰ ਸੌਂ ਜਾਂਦੇ ਹਨ ਤੇ ਉਹ ਸੁੱਤੇ ਹੀ ਰਹਿ ਜਾਂਦੇ ਹਨ।

Use Heaters

ਕੁਝ ਦਿਨ ਪਹਿਲਾਂ ਹੀ ਖਬਰ ਪੜ੍ਹਨ ਨੂੰ ਮਿਲੀ ਕਿ ਇੱਕ ਤੇਈ ਸਾਲਾ ਨੌਜਵਾਨ ਬਾਥਰੂਮ ਵਿੱਚ ਨਹਾ ਰਿਹਾ ਸੀ ਤੇ ਗੈਸ ਸਿਲੰਡਰ ਵਿੱਚੋਂ ਗੈਸ ਰਿਸਣ ਕਾਰਨ ਉਸ ਦੀ ਮੌਤ ਹੋ ਗਈ। ਦੇਖਣ ਵਿੱਚ ਵੀ ਆਉਂਦਾ ਹੈ ਕਿ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨੇ ਸਰੀਰ ਨੂੰ ਸੋਹਲ ਬਣਾ ਲਿਆ ਹੈ। ਕਈ ਘੰਟੇ ਹੀਟਰ ਅੱਗੇ ਬੈਠੇ ਰਹਿੰਦੇ ਹਨ। ਸਰੀਰ ਨੂੰ ਗਰਮ ਕਰਕੇ ਜਿਸ ਤਰ੍ਹਾਂ ਬਾਹਰ ਨਿੱਕਲਦੇ ਹਾਂ, ਤਾਂ ਸਾਡੇ ਸਰੀਰ ਨੂੰ ਹਵਾ ਲੱਗ ਜਾਂਦੀ ਹੈ। ਕਿਉਂਕਿ ਬਾਹਰ ਦਾ ਤਾਪਮਾਨ ਘੱਟ ਹੁੰਦਾ ਹੈ।

Use heaters / fireplaces with caution

ਹੀਟਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਅੱਖਾਂ ਦੀ ਨਮੀ ਨੂੰ ਖਤਰਾ ਹੋ ਜਾਂਦਾ ਹੈ। ਜਿਸ ਨਾਲ ਡਰਾਈ ਆਈਜ਼ ਦੀ ਸਮੱਸਿਆ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਂਜ ਤਾਂ  ਹੀਟਰਾਂ  ਬਲੋਰਾਂ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਹੁੰਦੇ ਹਨ। ਬਾਥਰੂਮ ਵਿਚ ਕਦੇ ਵੀ ਗੈਸ ਗੀਜਰ ਨਹੀਂ ਲਾਉਣਾ ਚਾਹੀਦਾ। ਹੋ ਸਕੇ ਤਾਂ ਤਾਜ਼ੇ ਪਾਣੀ ਨਾਲ ਹੀ ਘਰ ਦਾ ਕੰਮ-ਕਾਜ ਕਰਨਾ ਚਾਹੀਦਾ ਹੈ। ਨਹਾਉਣ ਲਈ ਵੀ ਤਾਜੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਅਕਸਰ ਆਮ ਵੀ ਕਿਹਾ ਜਾਂਦਾ ਹੈ ਕਿ ਜੇ ਗਰਮ ਪਾਣੀ ਨਾਲ ਨਹਾ ਕੇ ਬਾਹਰ ਜਾਂਦੇ ਹਾਂ ਤਾਂ ਬੁਖਾਰ ਹੋ ਜਾਂਦਾ ਹੈ। ਤਾਜ਼ੇ ਪਾਣੀ ਨਾਲ ਨਹਾ ਕੇ ਘਰ ਤੋਂ ਬਾਹਰ ਜਾਣ ਨਾਲ ਕੁਝ ਵੀ ਨਹੀਂ ਹੁੰਦਾ।

ਜੇ ਸਾਡੀ ਸਿਹਤ ਠੀਕ ਰਹੇਗੀ ਤਾਂ ਹੀ ਅਸੀਂ ਕੰਮ ਕਰ ਸਕਾਂਗੇ ਨਹੀਂ ਤਾਂ ਡਾਕਟਰ ਕੋਲ ਜਾਣਾ ਪਵੇਗਾ। ਸੋ ਹੀਟਰ, ਗੀਜਰ ਆਦਿ ਦੀ ਸੋਚ-ਸਮਝ ਕੇ ਸਾਵਧਾਨੀ ਨਾਲ ਹੀ ਵਰਤੋਂ ਕਰਨੀ ਚਾਹੀਦੀ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.