ਸਾਡੇ ਨਾਲ ਸ਼ਾਮਲ

Follow us

26.9 C
Chandigarh
Thursday, February 26, 2026
More
    Home Breaking News ਅਮਰੀਕਾ : ਟਰੱਕ...

    ਅਮਰੀਕਾ : ਟਰੱਕ ’ਚ ਮਿਲੀਆਂ 46 ਲੋਕਾਂ ਦੀ ਲਾਸ਼ਾਂ, ਟੈਕਸਾਸ ’ਚ ਮੱਚਿਆ ਹੜਕੰਪ

    ਅਮਰੀਕਾ : ਟਰੱਕ ’ਚ ਮਿਲੀਆਂ 46 ਲੋਕਾਂ ਦੀ ਲਾਸ਼ਾਂ, ਟੈਕਸਾਸ ’ਚ ਮੱਚਿਆ ਹੜਕੰਪ

    ਵਾਸ਼ਿੰਗਟਨ: ਅਮਰੀਕਾ ਦੇ ਦੱਖਣੀ ਟੈਕਸਾਸ ’ਚ ਇਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਸੇਨ ਐਂਟੋਨੀਓ ’ਚ ਇਕ ਟਰੱਕ ਵਿੱਚੋਂ 46 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਸਾਰੇ ਲੋਕ ਪਰਵਾਸੀ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ’ਚ ਸਵਾਰ 16 ਹੋਰ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਫਾਇਰ ਚੀਫ ਚਾਰਲਸ ਹੂਡ ਨੇ ਕਿਹਾ ਕਿ ਗਰਮੀ ਕਾਰਨ ਸਥਿਤੀ ਵਿਗੜ ਗਈ ਹੈ।

    12 ਬਾਲਗਾਂ ਤੇ ਚਾਰ ਬੱਚਿਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਰੀਰ ਗਰਮੀ ਨਾਲ ਸੜ ਰਹੇ ਸਨ ਤੇ ਪਾਣੀ ਦੀ ਕਮੀ ਹੋ ਗਈ ਸੀ। ਟਰੱਕ ’ਚ ਪਾਣੀ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਮਾਮਲੇ ’ਚ ਤਿੰਨ ਦੋਸ਼ੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here