ਫੀਫਾ ਮਹਿਲਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ
ਏਜੰਸੀ, ਪੈਰਿਸ
ਅਮਰੀਕਾ ਅਤੇ ਸਵੀਡਨ ਨੇ ਇੱਥੇ ਚੱਲ ਰਹੇ ਫੀਫਾ ਮਹਿਲਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ‘ਚ ਲੜੀਵਾਰ ਚਿੱਲੀ ਅਤੇ ਥਾਈਲੈਂਡ ਨੂੰ ਹਰਾ ਕੇ ਪ੍ਰੀ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਅਮਰੀਕਾ ਨੇ ਆਪਣੇ ਪਹਿਲੇ ਮੁਕਾਬਲੇ ‘ਚ ਥਾਈਲੈਂਡ ਨੂੰ 13-0 ਨਾਲ ਹਰਾਇਆ ਸੀ ਅਤੇ ਉਸ ਨੇ ਚਿੱਲੀ ਨੂੰ 3-0 ਨਾਲ ਹਰਾਇਆ ਅਮਰੀਕਾ ਨੇ ਚਿਲੀ ਖਿਲਾਫ ਸਟਾਰਰਿੰਗ ਲਾਈਨਅੱਪ ‘ਚ ਸੱਤ ਖਿਡਾਰੀਆਂ ਨੂੰ ਬਦਲਿਆ ਅਤੇ ਉਨ੍ਹਾਂ ਨੇ ਇਸ ਮੁਕਾਬਲੇ ‘ਚ ਤਜ਼ਰਬੇਕਾਰ ਕਾਰਲੀ ਲਾਇਡ ਨੂੰ ਟੀਮ ‘ਚ ਜਗ੍ਹਾ ਦਿੱਤੀ ਲਾਇਡ ਨੇ ਵਿਸ਼ਵ ਕੱਪ ‘ਚ ਆਪਣਾ 10ਵਾਂ ਗੋਲ ਕੀਤਾ। ਹਾਲਾਂਕਿ ਦੂਜੇ ਹਾਫ ‘ਚ ਉਹ ਪੈਨਲਟੀ ‘ਤੇ ਗੋਲ ਕਰਨ ਤੋਂ ਖੁੰਝ ਗਈ ਸਾਬਕਾ ਜੇਤੂ ਅਮਰੀਕਾ ਨੇ ਅੱਧੇ ਸਮੇਂ ਤੱਕ ਹੀ 3-0 ਦਾ ਵਾਧਾ ਹਾਸਲ ਕਰ ਲਿਆ। ਅਗਲੇ ਮਹੀਨੇ 37 ਸਾਲ ਦੀ ਹੋਣ ਜਾ ਰਹੀ ਲਾਇਡ ਨੇ ਇਸ ਮੈਚ ‘ਚ ਦੋ ਗੋਲ ਅਤੇ ਜੂਲੀ ਏਟਰਜ਼ ਨੇ ਇੱਕ ਗੋਲ ਕੀਤਾ।
ਲਾਇਡ ਪਹਿਲੀ ਅਜਿਹੀ ਖਿਡਾਰੀ ਬਣੀ ਹੈ ਜਿਨ੍ਹਾਂ ਨੇ ਲਗਾਤਾਰ ਤੇ ਵਿਸ਼ਵ ਕੱਪ ਮੈਚਾਂ ‘ਚ ਗੋਲ ਕੀਤੇ ਹਨ। ਇੱਕ ਹੋਰ ਮੁਕਾਬਲੇ ‘ਚ ਸਵੀਡਨ ਨੇ ਥਾਈਲੈਂਡ ਨੂੰ 5-1 ਨਾਲ ਹਰਾ ਦਿੱਤਾ। ਸਵੀਡਨ ਵੱਲੋਂ ਪੰਜ ਖਿਡਾਰੀਆਂ ਨੇ ਗੋਲ ਕੀਤੇ ਪਹਿਲੇ ਹਾਫ ‘ਚ ਲਿੰਡਾ ਸੇਮਬ੍ਰੰਟ, ਕੋਸੋਵਾਰੇ ਅਸਲਾਨੀ ਅਤੇ ਫ੍ਰੀਡੋਲਿਨਾ ਰੋਲਫੋ ਦੇ ਗੋਲ ਨਾਲ ਸਵੀਡਨ ਨੇ -30 ਦਾ ਵਾਧਾ ਹਾਸਲ ਕਰ ਲਿਆ। ਦੂਜੇ ਹਾਫ ‘ਚ ਸਵੀਡਨ ਦੀ ਲੀਨਾ ਹਰਟਿੰਗ ਨੇ ਬਿਹਤਰੀਨ ਗੋਲ ਕਰਕੇ ਟੀਮ ਦਾ ਸਕੋਰ 4-0 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਏਲਿਨ ਰੂਬੇਨਸਨ ਆਖਰੀ ਮਿੰਟਾਂ ‘ਚ ਗੋਲ ਕਰਕੇ ਸਵੀਡਨ ਨੂੰ 5-1 ਦੀ ਜਿੱਤ ਦਿਵਾਈ। ਹਾਲਾਂਕਿ ਇਸ ਤੋਂ ਪਹਿਲਾਂ ਥਾਈਲੈਂਡ ਦਾ ਇਕਮਾਤਰ ਗੋਲ ਕੰਜਨਾ ਸੁੰਗ ਐਨਗੋਏਨ ਨੇ ਕੀਤਾ। ਅਮਰੀਕਾ ਦਾ ਅਗਲਾ ਮੁਕਾਬਲਾ ਸਵੀਡਨ ਨਾਲ 20 ਜੂਨ ਨੂੰ ਹੋਵੇਗਾ ਜਦੋਂਕਿ ਚਿੱਲੀ ਦਾ ਮੁਕਾਬਲਾ ਥਾਈਲੈਂਡ ਨਾਲ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।