ਅਮਰੀਕਾ ਮੈਕਸਿਕੋ ਸੀਮਾ ‘ਤੇ ਭੇਜੇਗਾ 5200 ਫੌਜੀ

US, Deploy, 5,200 Soldiers, Mexico, Border

ਇਸ ਮਿਸ਼ਨ ਨੂੰ ‘ਆਪਰੇਸ਼ਨ ਭਰੋਸੇਮੰਦ ਦੇਸ਼ਭਗਤ’ ਦਾ ਨਾਂਅ ਦਿੱਤਾ ਗਿਆ ਹੈ

ਵਾਸ਼ਿੰਗਟਨ, ਏਜੰਸੀ। ਅਮਰੀਕਾ ਦਾ ਰੱਖਿਆ ਵਿਭਾਗ ਸ਼ਰਨਾਰਥੀਆਂ ਦੇ ਜੱਥੇ ਦੇ ਮੈਕਸਿਕੋ ਸੀਮਾ ‘ਤੇ ਪਹੁੰਚਣ ਤੋਂ ਪਹਿਲਾਂ ਉੱਥੇ 5200 ਫੌਜੀ ਭੇਜੇਗਾ। ਅਮਰੀਕੀ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਨਰਲ ਜੇ.ਓ. ਸ਼ੌਗਨੇਸੀ ਨੇ ਸੋਮਵਾਰ ਨੂੰ ਮੀਡੀਆ ਨੂੰ ਕਿਹਾ ਕਿ ਸਧਾਰਨ ਤੌਰ ‘ਤੇ ਯੂਨਿਟ ਨੂੰ ਹਥਿਆਰ ਵੰਡੇ ਜਾਂਦੇ ਹਨ।ਪਰ ਇੱਥੇ ਫੌਜੀਆਂ ਦੀ ਤਾਇਨਾਤੀ ਹਥਿਆਰਾਂ ਦੇ ਨਾਲ ਹੋ ਰਹੀ ਹੈ। ਇਸ ਮਿਸ਼ਨ ਨੂੰ ‘ਆਪਰੇਸ਼ਨ ਭਰੋਸੇਮੰਦ ਦੇਸ਼ਭਗਤ’ ਦਾ ਨਾਂਅ ਦਿੱਤਾ ਗਿਆ ਹੈ ਅਤੇ ਇਸ ਦੀ ਅਗਵਾਈ ਫੌਜ ਦੇ ਲੈਫਟੀਨੈਂਟ ਜੇਫਰੀ ਐੱਸ. ਬੁਕਾਨਨ ਕਰ ਰਹੇ ਹਨ, ਜਿਨ੍ਹਾਂ ਨੇ ਸਾਲ 2017 ਵਿੱਚ ਪਿਊਰਟੋ ਰੀਕੋ ‘ਚ ਭਿਆਨਕ ਤੂਫਾਨ ਮਾਰੀਆ ਆਉਣ ਤੋਂ ਬਾਅਦ ਮੁਹਿੰਮ ਦੀ ਅਗਵਾਈ ਕੀਤੀ ਸੀ।

ਮੈਕਸਿਕੋ ਸੀਮਾ ‘ਤੇ ਫੌਜੀਆਂ ਦੀ ਤਾਇਨਤੀ ਮੰਗਲਵਾਰ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਮਰੀਕੀ ਹਵਾਈ ਫੌਜ ਵੀ ਸੀਮਾ ‘ਤੇ ਗਸ਼ਤ ਕਰਨ ਵਾਲੇ 400 ਏਜੰਟਾਂ ਨੂੰ ਹਵਾਈ ਮਾਰਗ ਰਾਹੀਂ ਲਿਆਉਣ ਤੇ ਵਾਪਸ ਲਿਜਾਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਮੈਕਸਿਕੋ ਸੀਮਾ ‘ਤੇ 800 ਫੌਜੀ ਭੇਜੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਸੀ ਜੋ ਸੀਮਾ ‘ਤੇ ਤਾਇਨਾਤ ਮਾਲ ਅਧਿਕਾਰੀਆਂ ਦੀ ਗਿਣਤੀ ਦੀ ਇੱਕ ਤਿਹਾਈ ਸੀ। ਫੌਜ ਨੇ ਇਸੇ ਸਾਲ ਇੱਥੇ 2000 ਰਾਸ਼ਟਰੀ ਸੁਰੱਖਿਆ ਬਲਾਂ ਨੂੰ ਵੀ ਭੇਜਿਆ ਸੀ। ਇਸ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ ਕਿ ਸ਼ਰਨਾਰਥੀਆਂ ਦੇ ਜੱਥੇ ‘ਚ ਅਪਰਾਧੀ ਗਿਰੋਹ ਦੇ ਮੈਂਬਰ ਅਤੇ ਬਹੁਤ ਬੁਰੇ ਲੋਕ ਸ਼ਾਮਲ ਹਨ। ਇਹ ਸਾਡੇ ਦੇਸ਼ ‘ਤੇ ਹਮਲਾ ਹੈ ਅਤੇ ਸਾਡੀ ਫੌਜ ਤੁਹਾਡਾ ਇੰਤਜ਼ਾਰ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।