ਭਾਰਤ-ਰੂਸ ਰਿਸ਼ਤਿਆਂ ’ਤੇ ਅਮਰੀਕੀ ਮੋਹਰ!
ਰੂਸ-ਯੂਕਰੇਨ ਜੰਗ ਵਿਚਕਾਰ ਬੀਤੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਹਿਮ ਬੈਠਕ ਹੋਈ ਡਿਜ਼ੀਟਲ ਪਲੇਟਫਾਰਮ ’ਤੇ ਹੋਈ ਬੈਠਕ ਨੂੰ ਰੂਸ ਅਤੇ ਯੂਕਰੇਨ ਸਮੇਤ ਪੂਰਾ ਯੂਰਪ ਉਤਸੁਕਤਾ ਅਤੇ ਜਗਿਆਸਾ ਨਾਲ ਦੇਖ ਰਿਹਾ ਹੈ ਉਤਸੁਕਤਾ ਦੀ ਵੱਡੀ ਵਜ੍ਹਾ ਭਾਰਤ ਨੂੰ ਲੈ ਕੇ ਸੀ ਰੂਸ-ਯੂਕਰੇਨ ਮਾਮਲੇ ’ਤੇ ਜਿਸ ਤਰ੍ਹਾਂ ਭਾਰਤ ਨੇ ਹੁਣ ਤੱਕ ਦੂਰ ਰਹਿ ਕੇ ਸੁਤੰਤਰ ਵਿਦੇਸ਼ੀ ਨੀਤੀ ਦਾ ਸਬੂਤ ਦਿੱਤਾ ਹੈ, ਉਸ ਨਾਲ ਅਮਰੀਕੀ ਅਗਵਾਈ ਕਾਫ਼ੀ ਅਸਹਿਜ਼ ਦਿਖਾਈ ਦੇ ਰਹੀ ਹੈ ਕਿਹਾ ਜਾ ਰਿਹਾ ਸੀ ਕਿ ਬਾਇਡੇਨ-ਮੋਦੀ ਸਿਖ਼ਰ ਗੱਲਬਾਤ ਦੌਰਾਨ ਅਮਰੀਕਾ ਭਾਰਤ ’ਤੇ ਰੂਸ ਖਿਲਾਫ਼ ਗਠਜੋੜ ’ਚ ਸ਼ਾਮਲ ਹੋਣ ਦਾ ਦਬਾਅ ਬਣਾ ਸਕਦਾ ਹੈ ਪਰ ਬਾਇਡੇਨ-ਮੋਦੀ ਮੁਲਾਕਾਤ ਤੋਂ ਬਾਅਦ ਜਿਸ ਤਰ੍ਹਾਂ ਅਮਰੀਕਾ ਨੇ ਸੁਰ ਬਦਲਦੇ ਹੋਏ ਰੂਸ ਨਾਲ ਭਾਰਤ ਦੇ ਰਿਸ਼ਤੇ ਨੂੰ ਮਨਜ਼ੂਰ ਕੀਤਾ ਹੈ, ਉਸ ਤੋਂ ਸਾਫ਼ ਹੈ ਕਿ ਭਾਰਤ ਵਿਦੇਸ਼ ਨੀਤੀ ਦੇ ਮੋਰਚੇ ’ਤੇ ਸਹੀ ਦਿਸ਼ਾ ’ਚ ਵਧ ਰਿਹਾ ਹੈ।
ਹਾਲਾਂਕਿ, ਬਾਇਡੇਨ-ਮੋਦੀ ਮੁਲਾਕਾਤ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਤੋਂ ਆਪਣੀ ਗੁਟਨਿਰਲੇਪਤਾ ਦੀ ਨੀਤੀ ਅਤੇ ਜੀ-77 ’ਚ ਰੂਸ ਨਾਲ ਭਾਗੀਦਾਰੀ ਤੋਂ ਦੂਰ ਰਹਿਣ ਦੀ ਸਲਾਹ ਦੇ ਕੇ ਭਾਰਤ ਨੂੰ ਸੰਸੇ ’ਚ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤ ਅਮਰੀਕਾ ਦੀ ਇਸ ਕੂਟਨੀਤਿਕ ਚਾਲ ਨੂੰ ਸਮਝ ਰਿਹਾ ਸੀ ਇਸ ਲਈ ਉਹ ਗੁਟਨਿਰਲੇਪਤਾ ਦੀ ਆਪਣੀ ਨੀਤੀ ’ਤੇ ਦਿ੍ਰੜਤਾ ਨਾਲ ਡਟਿਆ ਰਿਹਾ ਇਸ ਦਾ ਨਤੀਜਾ ਇਹ ਹੋਇਆ ਕਿ ਮੋਦੀ-ਬਾਇਡੇਨ ਗੱਲਬਾਤ ਦਾ ਏਜੰਡਾ ਰੂਸ-ਯੂਕਰੇਨ ਜੰਗ ਤੋਂ ਲਾਂਭੇ ਦੱਖਣੀ ਏਸ਼ੀਆ, ਹਿੰਦ ਪ੍ਰਸ਼ਾਂਤ ਅਤੇ ਸੰਸਾਰਿਕ ਮੁੱਦਿਆਂ ’ਤੇ ਚੱਲ ਰਹੇ ਦੁਵੱਲੇ ਸਹਿਯੋਗ ਤੱਕ ਹੀ ਸਿਮਟ ਕੇ ਰਹਿ ਗਿਆ।
ਯੂਕਰੇਨ ਮਾਮਲੇ ’ਚ ਅਮਰੀਕਾ ਅਤੇ ਯੂਰਪੀ ਯੂਨੀਅਨ ਸਮੇਤ ਕਈ ਪੱਛਮੀ ਦੇਸ਼ ਭਾਰਤ ਦੇ ਰੁਖ਼ ਦੀ ਅਲੋਚਨਾ ਕਰ ਰਹੇ ਹਨ ਉਹ ਭਾਰਤ ’ਤੇ ਲਗਾਤਾਰ ਇਸ ਗੱਲ ਦਾ ਦਬਾਅ ਬਣਾ ਰਹੇ ਹਨ ਕਿ ਭਾਰਤ ਯੂਕਰੇਨ ’ਤੇ ਰੂਸੀ ਹਮਲੇ ਦੀ ਨਿੰਦਿਆ ਕਰੇ ਅਮਰੀਕਾ ਨੇ ਭਾਰਤ ਨੂੰ ਰੂਸ ਤੋਂ ਤੇਲ ਅਤੇ ਗੈਸ ਦਾ ਆਯਾਤ ਬੰਦ ਕਰਨ ਲਈ ਵੀ ਕਿਹਾ ਹੈ ਪਰ ਤਮਾਮ ਤਰ੍ਹਾਂ ਦੇ ਅੰਤਰਰਾਸ਼ਟਰੀ ਦਬਾਵਾਂ ਦੇ ਬਾਵਜੂਦ ਯੂਐਨ ’ਚ 11 ਵਾਰ ਵੋਟਿੰਗ ’ਚੋਂ ਗੈਰ-ਹਾਜ਼ਰ ਰਹਿ ਕੇ ਭਾਰਤ ਨੇ ਆਪਣੀ ਸਪੱਸ਼ਟਤਾ ਦੀ ਨੀਤੀ ਨੂੰ ਸਾਬਤ ਕਰ ਦਿੱਤਾ ਹੈ ਜਦੋਂ ਕਿ ਮੋਦੀ-ਬਾਇਡੇਨ ਸਮਿਟ ਤੋਂ ਪਹਿਲਾਂ ਭਾਰਤ ਦੇ ਰਵੱਈਏ ’ਤੇ ਅਮਰੀਕਾ ਦੇ ਸੁਰ ਕਾਫ਼ੀ ਤਲਖ਼ ਸਨ ਪਿਛਲੇ ਦਿਨੀਂ ਭਾਰਤ ਦੌਰੇ ’ਤੇ ਆਏ ਅਮਰੀਕਾ ਦੇ ਡਿਪਟੀ ਐਨਐਸਏ ਦਲੀਪ ਸਿੰਘ ਨੇ ਭਾਰਤ ਦੇ ਰੁਖ ’ਤੇ ਤਲਖ ਟਿੱਪਣੀ ਕਰਦਿਆਂ ਕਿਹਾ ਸੀ ਕਿ ਜੇਕਰ ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਚੀਨ ਹਮਲਾ ਕਰਦਾ ਹੈ, ਤਾਂ ਰੂਸ ਭਾਰਤ ਦੀ ਮੱਦਦ ਕਰਨ ਲਈ ਨਹੀਂ ਆਵੇਗਾ ਇਸ ਤਰ੍ਹਾਂ ਯੂਐਨਐਚਆਰਸੀ ’ਚੋਂ ਰੂਸ ਨੂੰ ਕੱਢਣ ਦੇ ਸਵਾਲ ’ਤੇ ਵੋਟਿੰਗ ਤੋਂ ਠੀਕ ਪਹਿਲਾਂ ਬਾਇਡੇਨ ਦੇ ਸੀਨੀਅਰ ਸਲਾਹਕਾਰ ਨੇ ਧਮਕੀ ਦਿੱਤੀ ਸੀ ਕਿ ਜੇਕਰ ਭਾਰਤ ਨੇ ਰੂਸ ਨਾਲ ਰਣਨੀਤਿਕ ਗਠਜੋੜ ਕੀਤਾ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ ਹਾਲਾਂਕਿ, ਗੱਲਬਾਤ ਤੋਂ ਪਹਿਲਾਂ, ਅਮਰੀਕੀ ਸੁਰ ’ਚ ਬਦਲਾਅ ਆ ਗਿਆ ਸੀ ਅਮਰੀਕਾ ਦਾ ਕਹਿਣਾ ਸੀ ਕਿ ਭਾਰਤ ਅਮਰੀਕਾ ਦੇ ਰਿਸ਼ਤੇ ਦੁਨੀਆ ’ਚ ਸਭ ਤੋਂ ਅਹਿਮ ਹਨ ਅਤੇ ਉਮੀਦ ਹੈ, ਗੱਲਬਾਤ ਸਾਡੇ ਰਿਸ਼ਤਿਆਂ ਨੂੰ ਹੋਰ ਬਿਹਤਰ ਬਣਾਏਗੀ ।
ਯੂਐਨਐਚਆਰਸੀ ’ਚੋਂ ਰੂਸ ਨੂੰ ਕੱਢਣ ਦੇ ਸਵਾਲ ’ਤੇ ਦੋਵਾਂ ਮਹਾਂਸ਼ਕਤੀਆਂ ਦਾ ਭਾਰਤ ’ਤੇ ਦਬਾਅ ਸੀ ਪਰ ਭਾਰਤ ਨੇ ਕਿਸੇ ਵੀ ਗੁੱਟ ’ਚ ਨਾ ਜਾਣ ਦੀ ਆਪਣੀ ਨੀਤੀ ’ਤੇ ਕਾਇਮ ਰਹਿੰਦਿਆਂ ਜਿਸ ਤਰ੍ਹਾਂ ਯੂਐਨਐਚਆਰਸੀ ’ਚ ਆਪਣੀ ਸੁਤੰਤਰ ਵਿਦੇਸ਼ ਨੀਤੀ ਦਾ ਸਬੂਤ ਦਿੱਤਾ ਉਸ ਨਾਲ ਪੂਰੀ ਦੁਨੀਆ ’ਚ ਭਾਰਤ ਦੀ ਧਾਕ ਕਾਇਮ ਹੋਈ ਹੈ ਯੂਕਰੇਨੀ ਸੰਘਰਸ਼ ਦੀ ਸ਼ੁਰੂਆਤ ਨਾਲ ਹੀ ਭਾਰਤ ਸ਼ਾਂਤੀ, ਸੰਵਾਦ ਅਤੇ ਕੂਟਨੀਤੀ ਦੇ ਜ਼ਰੀਏ ਅੱਗੇ ਵਧਣ ਦੀ ਗੱਲ ਕਰ ਰਿਹਾ ਹੈ ਭਾਰਤ ਦਾ ਕਹਿਣਾ ਹੈ ਕਿ ਖੁੂਨ ਰੋੜ੍ਹ ਕੇ ਅਤੇ ਬੇਗੁਨਾਹਾਂ ਦੀ ਜਾਨ ਦੀ ਕੀਮਤ ’ਤੇ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ ਹੈ ਭਾਰਤ ਦਾ ਮੰਨਣਾ ਹੈ ਕਿ ਜਦੋਂ ਨਿਰਦੋਸ਼ ਮਨੱੁਖੀ ਜੀਵਨ ਦਾਅ ’ਤੇ ਲੱਗਾ ਹੋਵੇ ਤਾਂ ਕੂਟਨੀਤੀ ਹੀ ਇੱਕੋ-ਇੱਕ ਵਿਹਾਰਕ ਬਦਲ ਦੇ ਰੂਪ ’ਚ ਪ੍ਰਬਲ ਹੋਣਾ ਚਾਹੀਦਾ ਹੈ।
ਹਾਲਾਂਕਿ, ਇਸ ਤੋਂ ਪਹਿਲਾਂ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਬਿਆਨ ਜਾਰੀ ਕਰਦਿਆਂ ਕੀਵ ਦੇ ਉਪਨਗਰ ਬੁਚਾ ’ਚ ਆਮ ਨਾਗਰਿਕਾਂ ਦੇ ਕਤਲ ਦੀ ਨਿੰਦਿਆ ਕਰਦਿਆਂ ਸੁਤੰਤਰ ਜਾਂਚ ਦੀ ਹਮਾਇਤ ਕੀਤੀ ਸੀ ਭਾਰਤ ਸਮੇਤ ਯੂਐਨ ਦੇ ਕੁਝ ਹੋਰ ਮੈਂਬਰਾਂ ਦਾ ਕਹਿਣਾ ਹੈ ਕਿ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਜਾਂਚ ਪੂਰੀ ਹੋਣ ਦਾ ਇੰਤਜ਼ਾਰ ਕੀਤੇ ਬਗੈਰ ਰੂਸ ਨੂੰ ਸਸਪੈਂਡ ਨਹੀਂ ਕੀਤਾ ਜਾਣਾ ਚਾਹੀਦਾ ਸੀ ਇਹ ਸਹੀ ਵੀ ਹੈ ਜੰਗ ਦੌਰਾਨ ਅਕਸਰ ਜੰਗ ਕਰ ਰਹੇ ਪੱਖਕਾਰਾਂ ਵੱਲੋਂ ਇੱਕ-ਦੂਜੇ ਖਿਲਾਫ਼ ਪ੍ਰੋਪੇਗੰਡਾ, ਝੂਠ ਫੈਲਾਉਣ ਅਤੇ ਦੂਜੇ ਤਮਾਮ ਤਰ੍ਹਾਂ ਦੇ ਦੋਸ਼ ਲਾਏ ਜਾਂਦੇ ਰਹੇ ਹਨ ਪਰ ਮੁਲਜ਼ਮ ਪੱਖਕਾਰ ਦੇ ਖਿਲਾਫ਼ ਕਿਸੇ ਤਰ੍ਹਾਂ ਦੀ ਰਾਇ ਬਣਾਉਣ ਤੋਂ ਪਹਿਲਾਂ ਦੋਸ਼ਾਂ ਦੀ ਸੱਚਾਈ ਦੀ ਜਾਂਚ ਹੋਣੀ ਚਾਹੀਦੀ ਹੈ ਭਾਰਤ ਦਾ ਵੀ ਮੰਨਣਾ ਹੈ ਕਿ ਬੁਚਾ ਕਤਲੇਆਮ ਦੀ ਅਜ਼ਾਦ ਅਤੇ ਨਿਰਪੱਖ ਜਾਂਚ ਹੋਵੇ ਫ਼ਿਰ ਦੋਸ਼ੀ ਦੇਸ਼ ’ਤੇ ਕੋਈ ਕਾਰਵਾਈ ਕੀਤੀ ਜਾਵੇ।
ਭਾਰਤ ਨੇ ਹੁਣ ਤੱਕ ਇਸ ਜੰਗ ਸਬੰਧੀ ਸਿੱਧੇ ਤੌਰ ’ਤੇ ਰੂਸ ਖਿਲਾਫ਼ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਹੈ ਪਰ ਦੋਵਾਂ ਮਹਾਂਸ਼ਕਤੀਆਂ ਵਿਚਕਾਰ ਸੰਤੁਲਨ ਬਣਾ ਕੇ ਰੱਖਿਆ ਹੈ ਰੂਸ ਭਾਰਤ ਦਾ ਭਰੋਸੇਯੋਗ ਮਿੱਤਰ ਹੈ ਚੀਨ ਨਾਲ ਸੀਮਾ ਵਿਵਾਦ ’ਚ ਰੂਸ ਨੇ ਹਮੇਸ਼ਾ ਭਾਰਤ ਦੀ ਮੱਦਦ ਕੀਤੀ ਹੈ ਭਾਰਤ, ਇਰਾਨ, ਰੂਸ, ਮੱਧ ਏਸ਼ੀਆਈ ਦੇਸ਼ਾਂ ਵਿਚਕਾਰ ਉੱਤਰ-ਦੱਖਣੀ ਆਵਾਜਾਈ ਗਲਿਆਰਾ ਹੈ ਭਾਰਤ ਲਈ ਇਹ ਵਪਾਰਕ ਗਲਿਆਰਾ ਬਹੁਤ ਅਹਿਮ ਹੈ ਅਜਿਹੇ ’ਚ ਭਾਰਤ ਦਾ ਗੁੱਟਨਿਰਲੇਪ ਰਹਿਣ ਦਾ ਰੁਖ ਬਿਲਕੁਲ ਸਹੀ ਹੈ ਹਾਲਾਂਕਿ, ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਰੂਸ ਨੂੰ ਯੂਐਨਐਚਆਰਸੀ ਤੋਂ ਸਸਪੈਂਡ ਕਰਾਉਣ ’ਚ ਸਫ਼ਲ ਹੋ ਗਏ ਹਨ, ਪਰ ਭਾਰਤ ਨੇ ਦੋਵਾਂ ਪੱਖਾਂ ਤੋਂ ਬਰਾਬਰ ਦੂਰੀ ਬਣਾਈ ਰੱਖੀ ਭਾਰਤ ਦੇ ਇਸ ਨਿੱਡਰ ਰੁਖ ਦੀ ਸ਼ਲਾਘਾ ਅੱਜ ਕੱਟੜ ਵਿਰੋਧੀ ਵੀ ਕਰ ਰਹੇ ਹਨ।
ਸੱਚ ਤਾਂ ਇਹ ਹੈ ਕਿ ਰੂਸ-ਯੂਕਰੇਨ ਮਾਮਲੇ ਵਾਂਗ ਇੱਥੇ ਵੀ ਤੇਲ ਦੀ ਖੇਡ ਹੈ ਜਿਸ ਤਰ੍ਹਾਂ ਇਰਾਨ ’ਤੇ ਲੱਗੀਆਂ ਪਾਬੰਦੀਆਂ ਦੀ ਵਜ੍ਹਾ ਨਾਲ ਭਾਰਤ ਅਮਰੀਕਾ ਦਾ ਸਭ ਤੋਂ ਵੱਡਾ ਤੇਲ ਆਯਾਤਕ ਦੇਸ਼ ਬਣ ਗਿਆ ਹੈ ਹੁਣ ਰੂੁਸ ’ਤੇ ਲੱਗੀਆਂ ਪਾਬੰਦੀਆਂ ਦੀ ਵਜ੍ਹਾ ਨਾਲ ਭਾਰਤ ਅਮਰੀਕਾ ਨੂੰ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਨਜ਼ਰ ਆ ਰਿਹਾ ਹੈ ਯੂਕਰੇਨ ’ਚ ਵੀ ਤੇਲ ਦੀ ਇਸ ਖੇਡ ’ਚ ਬਾਇਡੇਨ ਯੂਕਰੇਨ ਨੂੰ ਅੱਗੇ ਕਰਕੇ ਪੁਤਿਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ ਰੂਸ ਦਾ ਤੇਲ ਭੰਡਾਰ ਉਸ ਦੀ ਅਰਥਵਿਵਸਥਾ ਦੀ ਰੀੜ੍ਹ ਹੈ ਰੂਸ ਇਕੱਲਾ ਯੂਰਪੀ ਦੇਸ਼ਾਂ ਨੂੰ ਕਰੀਬ 35 ਫੀਸਦੀ ਕੱਚੇ ਤੇਲ ਦਾ ਨਿਰਯਾਤ ਕਰਦਾ ਹੈ।
ਇਸ ਦੇ ਨਾਲ ਹੀ ਉਹ ਯੂਰਪੀ ਦੇਸ਼ਾਂ ਨੂੰ ਕੁਦਰਤੀ ਗੈਸ ਦੀ ਵੀ ਸਪਲਾਈ ਕਰਦਾ ਹੈ ਰੂਸ ਦੇ ਤੇਲ ਭੰਡਾਰ ’ਤੇ ਨਜ਼ਰਾਂ ਗੱਡੀ ਰੱਖਣ ਵਾਲਾ ਅਮਰੀਕਾ ਯੂਰਪ ਅਤੇ ਪੂਰਵ ਸੋਵੀਅਤ ਦੇਸ਼ਾਂ ਨੂੰ ਰੂਸ ਖਿਲਾਫ਼ ਭੜਕਾਉਂਦਾ ਰਹਿੰਦਾ ਹੈ ਤਾਂ ਕਿ ਤੇਲ ਦੇ ਭੰਡਾਰ ’ਤੇ ਕਬਜ਼ਾ ਕਰਕੇ ਉਹ ਆਰਥਿਕ ਤੌਰ ’ਤੇ ਰੂਸ ਨੂੰ ਕਮਜ਼ੋਰ ਕਰ ਸਕੇ ਅਮਰੀਕਾ ਅਤੇ ਰੂਸ ਵਿਚਕਾਰ ਚੱਲ ਰਹੀ ਤੇਲ ਦੀ ਇਸ ਖੇਡ ਨੂੰ ਜੈਲੇਂਸਕੀ ਸਮਝ ਨਹੀਂ ਸਕੇ ਅਤੇ ਜਾਣੇ-ਅਣਜਾਣੇ ਅਮਰੀਕਾ ਦੇ ਬਹਿਕਾਵੇ ’ਚ ਆ ਕੇ ਯੂਕਰੇਨ ਨੂੰ ਤਬਾਹੀ ਦੇ ਮੂੰਹ ’ਚ ਧੱਕ ਦਿੱਤਾ ਯੂਕਰੇਨ ’ਤੇ ਰੂਸ ਦੇ ਹਮਲੇ ਸਬੰਧੀ ਦੋਵਾਂ ਦੇਸ਼ਾਂ ਵਿਚਕਾਰ ਗੰਭੀਰ ਮੱਤਭੇਦ ਦੇ ਬਾਵਜੂਦ ਹੁਣ ਅਮਰੀਕਾ ਨੇ ਜਿਸ ਤਰ੍ਹਾਂ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਭਾਰਤ ਅਤੇ ਰੂਸ ਦੇ ਰਿਸ਼ਤੇ ਦਹਾਕਿਆਂ ਪੁਰਾਣੇ ਹਨ ਇਹ ਰਿਸ਼ਤੇ ਉਦੋਂ ਤੋਂ ਹਨ ਜਦੋਂ ਅਮਰੀਕਾ ਭਾਰਤ ਦਾ ਸਾਂਝੇਦਾਰ ਨਹੀਂ ਸੀ ਕੂਟਨੀਤਿਕ ਮੋਰਚੇ ’ਤੇ ਭਾਰਤ ਵੀ ਵੱਡੀ ਜਿੱਤ ਕਹੀ ਜਾ ਰਹੀ ਹੈ।
ਡਾ. ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ